ਹਰਸਿਮਰਤ ਕੌਰ ਬਾਦਲ

 1. ਨਵਜੋਤ ਸਿੱਧੂ

  ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੋਰਟ ਨੇ ਯੂਪੀ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣੇ ਡੀਜੀਪੀ ਨੂੰ ਕਹਿਣ ਕਿ ਸਬੂਤਾਂ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾਉਣ

  ਹੋਰ ਪੜ੍ਹੋ
  next
 2. Video content

  Video caption: ਲਖੀਮਪੁਰ: 'ਮੋਦੀ ਜੀ ਨੂੰ ਸੋਚਣਾ ਪਏਗਾ, ਉਹ ਦੇਸ ਨੂੰ ਕੀ ਸੁਨੇਹਾ ਦੇ ਰਹੇ ਹਨ'

  ਉੱਤਰ ਪ੍ਰਦੇਸ਼ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਣ ਸਿਆਸੀ ਆਗੂ ਪਹੁੰਚ ਰਹੇ ਅਤੇ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ

 3. Video content

  Video caption: 'ਗ੍ਰਿਫ਼ਤਾਰੀ' ਦੇਣ ਤੋਂ ਪਹਿਲਾਂ ਸੁਖਬੀਰ ਤੇ ਹਰਸਿਮਰਤ ਬਾਦਲ ਕੀ ਬੋਲੇ

  ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਤਿੰਨੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਦੇ ਇੱਕ ਸਾਲ ’ਤੇ ਵਿਰੋਧ ਪ੍ਰਦਰਸ਼ਨ ਹੋਇਆ

 4. ਕੈਪਟਨ ਅਮਰਿੰਦਰ ਸਿੰਘ

  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੰਵਿਧਾਨਕ ਢਾਂਚੇ ਦੇ ਤਹਿਤ ਖੇਤੀ ਇੱਕ ਸੂਬਾਈ ਮੁੱਦਾ ਹੈ ਅਤੇ ਕੇਂਦਰ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਹੈ

  ਹੋਰ ਪੜ੍ਹੋ
  next
 5. ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨ ਮੰਤਰੀ ਨੂੰ ਅਪੀਲ

  ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਰਮਤ ਕੌਰ ਬਾਦਲ ਨੇ ਜਿੱਥੇ ਪ੍ਰਧਾਨ ਮੰਤਰੀ ਤੋਂ ਅਫ਼ਗਾਨਿਸਤਾਨ ਤੋਂ ਆ ਰਹੇ ਹਿੰਦੂਆਂ ਅਤੇ ਸਿੱਖਾਂ ਦੇ ਭਾਰਤ ਵਿੱਚ ਮੁੜ ਵਸੇਬੇ ਨੂੰ ਸੁਖਾਲਾ ਬਣਾਉਣ ਦੀ ਅਪੀਲ ਕੀਤੀ ਹੈ।

  ਇਸ ਦੇ ਨਾਲ਼ ਹੀ ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਧਾਰਮਿਕ ਕਿਤਾਬਾਂ ਵੀ ਭਾਰਤ ਮੰਗਵਾਉਣ ਦੀ ਅਪੀਲ ਕੀਤੀ ਹੈ।

  ਉਨ੍ਹਾਂ ਨੇ ਟਵੀਟ ਕੀਤਾ, "ਸਾਨੂੰ ਅਫ਼ਗਾਨਿਸਤਾਨ ਵਿੱਚ ਨਿਸ਼ਚਿਤ ਮੌਤ ਤੋਂ ਸਿਰਫ਼ ਸਿੱਖ ਅਤੇ ਹਿੰਦੂ ਭਰਾਵਾਂ ਨੂੰ ਬਚਾਉਣਾ ਹੀ ਨਹੀਂ ਚਾਹੀਦਾ ਸਗੋਂ ਉਨ੍ਹਾਂ ਨੂੰ ਇੱਥੇ ਰਹਿਣ ਦੀ ਥਾਂ ਵੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਧਰਤੀ ਹੈ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਸੀਏਏ ਵਿੱਚ ਸੋਧ ਕਰਕੇ ਉਨ੍ਹਾਂ ਦੇ ਪਹਿਲਤਾ ਦੇ ਅਧਾਰ ’ਤੇ ਮੁੜ ਵਸੇਬੇ ਨੂੰ ਸੁਖਾਲਾ ਬਣਾਇਆ ਜਾਵੇ।"

  View more on twitter

  ਸਾਨੂੰ ਸਿਰਫ਼ ਮਨੁੱਖੀ ਜ਼ਿੰਦਗੀਆਂ ਦੇ ਨੁਕਸਾਨੇ ਜਾਣ ਦਾ ਹੀ ਨਹੀਂ ਸਗੋਂ ਧਾਰਮਿਕ ਸਥਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਕਈ ਦੁਰਲੱਭ ਹੱਥ ਲਿਖਤ ਸਰੂਪਾਂ ਦੀ ਬੇਅਦਬੀ ਦਾ ਵੀ ਡਰ ਹਨ।

  ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲਾ ਨੂੰ ਅਪੀਲ ਹੈ ਕਿ ਹਿੰਦੂ/ਸਿੱਖ ਭਰਾਵਾਂ ਦੇ ਧਾਰਮਿਕ ਗ੍ਰੰਥਾਂ ਨੂੰ ਵੀ ਪੂਰਨ ਸਤਿਕਾਰ ਦੇ ਨਾਲ਼ ਘਰ ਲਿਆਂਦਾ ਜਾਵੇ।

  View more on twitter

  ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਅਫ਼ਗਾਨ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਨਾਲ਼ ਲੈ ਕੇ ਆਏ ਸਨ ਉਨ੍ਹਾਂ ਦਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਵਾਗਤ ਕੀਤਾ ਸੀ।

 6. Video content

  Video caption: ਕਿਸਾਨ ਅੰਦੋਲਨ: ਕਿਸਾਨਾਂ ਲਈ ਇਕੱਠੇ ਹੋਏ ਅਕਾਲੀ ਅਤੇ ਕਾਂਗਰਸ ਦੇ ਆਗੂਆਂ ਨੇ ਕੀ ਕਿਹਾ

  ਹਾਲਾਂਕਿ ਕੁਝ ਦਿਨਾਂ ਪਹਿਲਾਂ ਹਰਸਿਮਰਤ ਕੌਰ ਬਾਦਲ ਨਾਲ ਸੰਸਦ ਬਾਹਰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਉਲਝਦੇ ਨਜ਼ਰ ਆਏ ਸੀ

 7. Video content

  Video caption: ਖੇਤੀ ਕਾਨੂੰਨਾਂ 'ਤੇ ਸੰਸਦ ਬਾਹਰ ਰਵਨੀਤ ਬਿੱਟੂ ਤੇ ਹਰਸਿਮਰਤ ਬਾਦਲ ਦੀ ਤਿੱਖੀ ਬਹਿਸ

  ਸੰਸਦ ਦੇ ਮਾਨਸੂਨ ਇਜਲਾਸ ਮੌਕੇ ਹਰਸਿਮਰਤ ਖੇਤੀ ਕਾਨੂੰਨਾਂ ਖਿਲਾਫ਼ ਪੋਸਟਰ ਲੈ ਕੇ ਵਿਰੋਧ ਕਰ ਰਹੇ ਸਨ।

 8. Video content

  Video caption: ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ 'ਤੇ ਅਕਾਲੀਆਂ ਦੇ ਸਵਾਲ

  ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ’ਤੇ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਸਵਾਲ।

 9. ਸੁਖਬੀਰ ਸਿੰਘ ਬਾਦਲ

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਐਲਾਨ ਕੀਤਾ ਹੈ।

  ਹੋਰ ਪੜ੍ਹੋ
  next
 10. ਹਰਸਿਮਰਤ ਕੌਰ ਬਾਦਲ ਨੇ ਝੰਡਾ ਲਹਿਰਾ ਕੇ ਨਾਅਰੇ ਲਾਏ

  ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਅਕਾਲੀ ਦਲ ਨੇ ਹਿਮਾਇਤ ਦਿਖਾਈ। ਅਕਾਲੀ ਦਲ ਦੇ ਆਗੂਆਂ ਨੇ ਵੱਖੋ-ਵੱਖ ਥਾਵਾਂ ’ਤੇ ਕਾਲੇ ਝੰਡੇ ਲਗਾਏ।

  ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਛੱਤ 'ਤੇ ਝੰਡਾ ਲਹਿਰਾ ਕੇ ਕਿਸਾਨਾਂ ਦੀ ਹਿਮਾਇਤ ਵਿੱਚ ਨਾਅਰੇਬਾਜ਼ੀ ਕੀਤੀ।

  View more on facebook