ਰਾਜ ਪਰਿਵਾਰ (ਯੂ.ਕੇ.)

 1. COP26: ਉਦਘਾਟਨੀ ਭਾਸ਼ਣ ਵਿੱਚ ਜੰਗੀ ਪੱਧਰ 'ਤੇ ਕਾਰਵਾਈ ਦੀ ਮੰਗ ਕਰਨਗੇ ਪ੍ਰਿੰਸ ਚਾਰਲਸ

  ਪ੍ਰਿੰਸ ਆਫ ਵੇਲਜ਼ ਅੱਜ ਸ਼ਾਮ ਸਕਾਟਲੈਂਡ ਵਿੱਚ COP26 ਸੰਮੇਲਨ ਨੂੰ ਸੰਬੋਧਨ ਕਰਨਗੇ। ਉਹ ਆਪਣੇ ਭਾਸ਼ਣ ਵਿੱਚ ਕਹਿਣ ਵਾਲੇ ਹਨ ਕਿ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ "ਜੰਗੀ ਪੱਧਰ" 'ਤੇ ਕੰਮ ਕਰਨ ਦੀ ਲੋੜ ਹੈ।

  ਗਲਾਸਗੋ ਵਿੱਚ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ, ਪ੍ਰਿੰਸ ਚਾਰਲਸ ਵਿਸ਼ਵ ਦੇ ਨਿੱਜੀ ਖੇਤਰ ਦੇ ਸਰੋਤਾਂ ਦੀ ਵਰਤੋਂ ਕਰਦੇ ਹੋਏ ਵਾਤਾਵਰਨ ਤਬਦੀਲੀ ਦੇ ਵਿਰੁੱਧ ਮੁਹਿੰਮ ਚਲਾਉਣ ਦਾ ਸੱਦਾ ਦੇਣ ਜਾ ਰਹੇ ਹਨ।

  ਚਾਰਲਸ ਸੀਓਪੀ 26 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਸਭ ਤੋਂ ਸੀਨੀਅਰ ਵਿਅਕਤੀ ਹੋਣਗੇ।

  ਚਾਰਲਸ ਨੇ ਸਕਾਟਲੈਂਡ ’ਚ ਹੋ ਰਹੇ ਇਸ ਸੰਮੇਲਨ ਨੂੰ 'ਆਖਰੀ ਮੌਕਾ' ਕਿਹਾ ਹੈ। ਉਹ ਲੰਬੇ ਸਮੇਂ ਤੋਂ ਵਾਤਾਵਰਨ ਦੇ ਮੁੱਦੇ ਉਠਾਉਂਦੇ ਆ ਰਹੇ ਹਨ ਅਤੇ ਅੱਜ ਆਪਣੇ ਭਾਸ਼ਣ ਵਿੱਚ ਉਹ ਵਾਤਾਵਰਨ ਤਬਦੀਲੀ ਸੰਕਟ ਨੂੰ ਤੁਰੰਤ ਹੱਲ ਕਰਨ 'ਤੇ ਜ਼ੋਰ ਦੇ ਸਕਦੇ ਹਨ।

  ਅੱਜ ਸ਼ਾਮ ਨੂੰ ਆਪਣੇ ਭਾਸ਼ਣ ਵਿੱਚ ਪ੍ਰਿੰਸ ਚਾਰਲਸ ਕਹਿਣਗੇ, “ਸਾਨੂੰ ਜੰਗੀ ਪੱਧਰ ‘ਤੇ ਤਿਆਰੀ ਕਰਨੀ ਪਵੇਗੀ। ਸਾਨੂੰ ਇੱਕ ਫੌਜੀ-ਸ਼ੈਲੀ ਦੀ ਮੁਹਿੰਮ ਚਲਾਉਣੀ ਪਵੇਗੀ ਜੋ ਦੁਨੀਆ ਦੇ ਨਿੱਜੀ ਖੇਤਰ ਦੀ ਤਾਕਤ ਨੂੰ ਵੀ ਵਰਤ ਸਕਦੀ ਹੈ, ਜਿਸ ਕੋਲ ਖਰਬਾਂ ਡਾਲਰ ਹਨ।”

  ਐਤਵਾਰ ਨੂੰ, ਪ੍ਰਿੰਸ ਚਾਰਲਸ ਨੇ ਰੋਮ ਵਿੱਚ ਜੀ-20 ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕੀਤਾ।

  ਉਨ੍ਹਾਂ ਨੇ ਕਿਹਾ ਸੀ, "ਆਪਣੇ ਮਤਭੇਦਾਂ ਨੂੰ ਭੁਲਾ ਕੇ, ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਸਾਨੂੰ ਸਾਰਿਆਂ ਨੂੰ ਗ੍ਰੀਨ ਰਿਕਵਰੀ ਵੱਲ ਵਧਣਾ ਹੋਵੇਗਾ ਤਾਂ ਜੋ ਵਿਸ਼ਵ ਅਰਥਵਿਵਸਥਾ ਨੂੰ ਭਰੋਸਾ ਮਿਲੇ ਅਤੇ ਅਸੀਂ ਆਪਣੇ ਗ੍ਰਹਿ ਨੂੰ ਬਚਾ ਸਕੀਏ।"

  ਪ੍ਰਿੰਸ ਆਫ ਵੇਲਜ਼
 2. ਪ੍ਰਿੰਸ ਹੈਰੀ ਅਤੇ ਮੇਘਨ

  ਡਿਊਕ ਅਤੇ ਡਚੇਸ ਆਫ ਸਸੈਕਸ ਨੇ ਆਪਣੀ ਦੂਜੀ ਸੰਤਾਨ, ਧੀ ਦੇ ਜਨਮ ਦੀ ਜਾਣਕਾਰੀ ਦਿੱਤੀ ਹੈ।

  ਹੋਰ ਪੜ੍ਹੋ
  next
 3. ਪ੍ਰਿੰਸ ਫਿਲਿਪ

  ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦੀ ਪਰੀਕ੍ਰਿਆ ਬ੍ਰਿਟੇਨ ਦੇ ਵਿੰਡਸਰ ਕਾਸਲ 'ਚ ਸ਼ੁਰੂ, ਕੋਰੋਨਾ ਮਹਾਂਮਾਰੀ ਕਾਰਨ ਘੱਟ ਹੀ ਲੋਕ ਸ਼ਾਮਲ

  ਹੋਰ ਪੜ੍ਹੋ
  next
 4. ਅਫਗਾਨਿਸਤਾਨ

  ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਬਾਕੀ ਰਹਿੰਦੇ 2,500 - 3,500 ਅਮਰੀਕੀ ਸੈਨਿਕ 11 ਸਤੰਬਰ ਤੱਕ ਵਾਪਸ ਚਲੇ ਜਾਣਗੇ

  ਹੋਰ ਪੜ੍ਹੋ
  next
 5. Video content

  Video caption: ਪ੍ਰਿੰਸ ਫਿਲਿਪ: ਕੌਂਣ-ਕੌਣ ਹੋਇਆ ਪ੍ਰਿੰਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ?

  ਅੰਤਿਮ ਯਾਤਰਾ ਦੌਰਾਨ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਬੱਚੇ ਉਨ੍ਹਾਂ ਦੇ ਤਾਬੂਤ ਵਾਲੀ ਗੱਡੀ ਦੇ ਪਿੱਛੇ-ਪਿੱਛੇ ਚੱਲੇ

 6. ਹੈਰੀਏਟ ਓਰੈਲ

  ਬੀਬੀਸੀ ਵਰਲਡ ਸਰਵਿਸ

  ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੇਥ

  ਯੂਕੇ ਵਿੱਚ ਹੋਏ ਇੱਕ ਸਰਵੇਖਣ ਵਿੱਚ ਲੋਕਾਂ ਨੇ ਦੱਸਿਆ ਕਿ ਉਹ ਰਾਜਸ਼ਸ਼ਾਹੀ ਨੂੰ ਪਸੰਦ ਕਰਦੇ ਹਨ ਜਾਂ ਨਹੀਂ।

  ਹੋਰ ਪੜ੍ਹੋ
  next
 7. ਏਲਿਸ ਈਵਾਂਸ

  ਬੀਬੀਸੀ ਨਿਊਜ਼

  ਨੈਥਨ ਅਤੇ ਜੇਮਸ

  ਡਿਊਕ ਆਫ਼ ਐਡਿਨਬਰਾ ਐਵਾਰਡ ਜਿਸ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਸ਼ੁਰੂਆਤ ਵਿੱਚ ਇਹ ਐਵਾਰਡ ਸਿਰਫ਼ ਮੁੰਡਿਆਂ ਲਈ ਹੀ ਸੀ

  ਹੋਰ ਪੜ੍ਹੋ
  next
 8. ਜੌਨੀ ਡਾਇਮੰਡ

  ਰੌਇਲ ਪੱਤਰਕਾਰ

  ਡਿਊਕ ਤੇ ਰਾਣੀ

  ਜ਼ਿੰਦਗੀ ਦੇ ਪਹਿਲੇ ਦਹਾਕੇ ਦੀਆਂ ਮੁਸੀਬਤਾਂ ਨੇ ਪ੍ਰਿੰਸ ਫਿਲਿਪ ਨੂੰ ਮਜ਼ਬੂਤ ਬਣਾਇਆ ਪਰ ਆਪਣੇ ਅਸਲੀ ਵਿਅਕਤੀਤਵ ਵਿੱਚ ਉਹ ਸਕੂਲ ਦੌਰਾਨ ਢਲੇ।

  ਹੋਰ ਪੜ੍ਹੋ
  next
 9. Video content

  Video caption: ਪ੍ਰਿੰਸ ਫਿਲਿਪ ਬਾਰੇ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਚਾਰਲਸ ਨੇ ਕੀ ਕਿਹਾ

  ਪ੍ਰਿੰਸ ਚਾਰਲਸ ਨੇ ਆਪਣੇ ਪਿਤਾ ਦੇ ਦੁੱਖ ਵਿੱਚ ਸ਼ਰੀਕ ਦੁਨੀਆਂ ਭਰ ਦੇ ਹਿਤੈਸ਼ੀਆਂ ਦੀ ਧੰਨਵਾਦ ਕੀਤਾ

 10. ਪ੍ਰਿੰਸ ਫਿਲਿਪ

  ਅੰਤਿਮ ਰਸਮਾਂ ਦੇ ਸਮਾਗਮ ਨੂੰ ਟੀਵੀ ਉੱਤੇ ਪ੍ਰਸਾਰਿਤ ਵੀ ਕੀਤਾ ਜਾਵੇਗਾ।

  ਹੋਰ ਪੜ੍ਹੋ
  next