ਤੁਰਕੀ

 1. ਤਾਜ਼ਾ ਕਾਬੁਲ ਏਅਰਪੋਰਟ 'ਤੇ ਦੋ ਧਮਾਕੇ ਹੋਏ - ਤੁਰਕੀ ਡਿਫ਼ੈਂਸ ਮੰਤਰਾਲਾ

  ਤੁਰਕੀ ਦੇ ਡਿਫ਼ੈਂਸ ਮੰਤਰਾਲੇ ਨੇ ਕਿਹਾ ਹੈ ਕਿ ਕਾਬੁਲ ਏਅਰਪੋਰਟ ਦੇ ਬਾਹਰ ਦੋ ਧਮਾਕੇ ਹੋਏ ਹਨ। ਹਾਲਾਂਕਿ ਇਸ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

 2. ਹਿਜਰਤੀਆਂ ਨੂੰ ਰੋਕਣ ਲਈ ਗਰੀਸ ਨੇ ਬਣਾਈ ਕੰਧ

  ਗਰੀਸ

  ਅਫ਼ਗਾਨਿਸਤਾਨ ਤੋਂ ਆਉਣ ਵਾਲ਼ੀ ਹਿਜਰਤੀਆਂ ਦੀ ਲਹਿਰ ਦੇ ਮੱਦੇਨਜ਼ਰ ਗਰੀਸ ਨੇ ਤੁਰਕੀ ਨਾਲ ਲਗਦੀ ਆਪਣੀ ਸਰਹੱਦ ਉੱਪਰ 40 ਕਿੱਲੋਮੀਟਰ ਲੰਬੀ ਕੰਧ ਖੜ੍ਹੀ ਕਰ ਦਿੱਤੀ ਹੈ ਅਤੇ ਸਰਵੀਲੈਂਸ ਪ੍ਰਣਾਲੀਆਂ ਵੀ ਲਗਾ ਦਿੱਤੀਆਂ ਹਨ।

  ਗਰੀਸ ਦੇ ਨਾਗਰਿਕ ਸੁਰੱਖਿਆ ਮੰਤਰੀ ਮਿਸ਼ਾਲਿਸ ਕ੍ਰਿਸਕੋਡੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸੰਭਾਵੀ ਅਸਰ ਦੀ ਹੱਥ ’ਤੇ ਹੱਥ ਰੱਖ ਕੇ ਉਡੀਕ ਨਹੀਂ ਕਰ ਸਕਦੇ।”

  “ਸਾਡੀਆਂ ਸਰਹੱਦਾਂ ਟਾਲ਼ੀਆਂ ਨਹੀਂ ਜਾ ਸਕਣਗੀਆਂ।”

  ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਤੁਰਕੀ ਨੇ ਯੂਰਪੀ ਦੇਸ਼ਾਂ ਨੂੰ ਆਫ਼ਗਾਨ ਹਿਜਰਤੀਆਂ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਹੈ।

  ਗਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਕੀਸ ਨਾਲ਼ ਟੈਲੀਫ਼ੋਨ 'ਤੇ ਗੱਲ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਯੈਪ ਅਰਦੋਆਨ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਛੱਡ ਕੇ ਜਾਣ ਵਾਲ਼ੇ ਲੋਕਾਂ ਦੀ ਵੱਧ ਰਹੀ ਗਿਣਤੀ “ਹਰ ਕਿਸੇ ਲਈ ਇੱਕ ਚੁਣੌਤੀ ਸਾਬਤ ਹੋ ਸਕਦੀ ਹੈ।”

  ਉਨ੍ਹਾਂ ਨੇ ਕਿਹਾ ਸੀ ਕਿ ਜੇ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਢੁਕਵੇਂ ਉਪਰਾਲੇ ਨਾ ਕੀਤੇ ਗਏ ਤਾਂ ਹਿਜਰਤੀਆਂ ਦੀ ਇੱਕ ਹੋਰ ਲਹਿਰ ਆਉਣੀ ਲਾਜ਼ਮੀ ਹੈ।

  ਸਾਲ 2015 ਵਿੱਚ ਵੀ ਪੱਛਮੀ ਏਸ਼ੀਆ ਦੀ ਜੰਗ ਅਤੇ ਗ਼ਰੀਬੀ ਤੋਂ ਬਚਣ ਲਈ ਗਰੀਸ ਅਤੇ ਤੁਰਕੀ ਦੇ ਰਸਤੇ ਲਗਭਗ 10 ਲੱਖ ਲੋਕ ਯੂਰਪ ਵੱਲ ਗਏ ਸਨ।

  ਉਨ੍ਹਾਂ ਵਿੱਚੋਂ ਬਹੁਤ ਸਾਰੇ ਹਾਲਾਂ ਕਿ ਅੱਗੇ ਯੂਰਪੀ ਮੁਲਕਾਂ ਨੂੰ ਪਰਵਾਸ ਕਰ ਗਏ ਸਨ ਪਰ ਲਗਭਗ 60 ਹਜ਼ਾਰ ਲੋਕ ਗਰੀਸ ਵਿੱਚ ਹੀ ਰੁਕ ਗਏ ਸਨ।

  Video content

  Video caption: ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ
 3. ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਕਾਬੁਲ ਦੇ ਹਾਲਾਤ

  ਅਫ਼ਗ਼ਾਨਿਸਤਾਨ ਵਿੱਚ ਜਿੱਤਣ ਅਤੇ ਕਬਜ਼ੇ ਤੋਂ ਬਾਅਦ, ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਦੇਸ਼ ਨੂੰ ਦਹਿਸ਼ਤ ਦੇ ਅੱਡੇ ਵਜੋਂ ਨਹੀਂ ਵਰਤਿਆ ਜਾਵੇਗਾ ਅਤੇ 'ਇਸਲਾਮੀ ਕਾਨੂੰਨ ਦੇ ਦਾਇਰੇ ਵਿੱਚ' ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

  ਪਰ ਹੁਣ ਜਦੋਂ ਕਾਬੁਲ ਸ਼ਹਿਰ ਵਿੱਚ ਜੀਵਨ ਹੋਲੀ-ਹੌਲੀ ਪੱਟੜੀ 'ਤੇ ਆ ਰਿਹਾ ਹੈ, ਇੱਥੇ ਰਹਿੰਦੇ ਲੋਕ ਅਜੇ ਵੀ ਇਹ ਦੇਖਣਾ ਚਾਹ ਰਹੇ ਹਨ ਕਿ ਇੱਥੇ ਕਿਸ ਤਰ੍ਹਾਂ ਦੀ ਸਰਕਾਰ ਬਣ ਕੇ ਸਾਹਮਣੇ ਆਉਂਦੀ ਹੈ।

  ਉਨ੍ਹਾਂ ਦੁਆਰਾ ਬਣਾਏ ਗਏ ਨਿਯਮਾਂ ਦਾ ਔਰਤਾਂ, ਮਨੁੱਖੀ ਅਧਿਕਾਰਾਂ ਅਤੇ ਰਾਜਨੀਤੀ ਦੀ ਆਜ਼ਾਦੀ ਲਈ ਕੀ ਅਰਥ ਹੋਵੇਗਾ।

  ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਦੀ ਇਸ ਬਾਰੇ ਕਾਬੁਲ ਤੋਂ ਰਿਪੋਰਟ।

  Video content

  Video caption: ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਕਾਬੁਲ ਦੇ ਹਾਲਾਤ
 4. ਅਫ਼ਗਾਨਿਸਤਾਨ: 50 ਸਾਲ ਪਹਿਲਾਂ ਇਹ ਦੇਸ ਕਿਸ ਤਰ੍ਹਾਂ ਦਾ ਸੀ ਦੇਖ ਕੇ ਹੈਰਾਨ ਹੋ ਜਾਓਗੇ

  50 ਸਾਲ ਪਹਿਲਾਂ ਦੀਆਂ ਤਸਵੀਰਾਂ ਅੱਜ ਦੇ ਅਫ਼ਗਾਨਿਸਤਾਨ ਤੋਂ ਬਿਲਕੁਲ ਉਲਟ ਸਨ।

  ਔਰਤਾਂ ਨੂੰ ਬੁਰਕਾ ਪਾਉਣ ਦੀ ਮਜਬੂਰੀ ਨਹੀਂ ਸੀ, ਉਹ ਆਜ਼ਾਦੀ ਨਾਲ ਕਾਬੁਲ ਦੀਆਂ ਸੜਕਾਂ ’ਤੇ ਘੁੰਮ ਸਕਦੀਆਂ ਸਨ। ਪਰ 1990 ਦੇ ਦਹਾਕੇ ਨੇ ਬਹੁਤ ਕੁਝ ਬਦਲ ਦਿੱਤਾ।

  Video content

  Video caption: 50 ਸਾਲ ਪਹਿਲਾਂ ਦਾ ਅਫ਼ਗਾਨਿਸਤਾਨ ਦੇਖ ਹੈਰਾਨ ਹੋ ਜਾਓਗੇ
 5. ਕਾਬੁਲ ਏਅਰਪੋਰਟ ਦੀ ਸੁਰੱਖਿਆ ਲਈ ਤੁਰਕੀ ਨੇ ਜਤਾਈ ਇੱਛਾ

  ਤੁਰਕੀ ਦੇ ਰਾਸ਼ਟਕਪਤੀ ਰੇਕੇਪ ਤਯੀਪ ਨੇ ਕਿਹਾ ਹੈ ਕਿ ਤੁਰਕੀ ਅਜੇ ਵੀ ਤਾਲਿਬਾਨ ਦੇ ਰਾਜ ਹੇਠਾਂ ਆਏ ਕਾਬੁਲ ਏਅਰਪੋਰਟ ਦੀ ਸੁਰੱਖਿਆ ਲਈ ਤਿਆਰ ਹੈ।

  ਤੁਰਕੀ ਨੇ ਕਾਬੁਲ ਏਅਰਪੋਰਟ ਚਲਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ, ਇਹ ਏਅਰਪੋਰਟ ਇੱਕ ਹੋਰਨਾਂ ਮੁਲਕਾਂ ਲਈ ਅਫ਼ਗਾਨਿਸਤਾਨ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਦਾ ਕੇਂਦਰ ਹੈ।

  ਇੱਕ ਟੀਵੀ ਸਪੀਚ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਕੇਪ ਨੇ ਕਿਹਾ ਕਿ ਤੁਰਕੀ ਅਜੇ ਵੀ ਏਅਰਪੋਰਟ ਨੂੰ ਚਲਾਉਣ ਦੀ ਮੰਸ਼ਾ ਰੱਖਦਾ ਹੈ।

  ਉਨ੍ਹਾਂ ਕਿਹਾ, ''ਜਿਵੇਂ ਜਿਵੇਂ ਤਾਲਿਬਾਨ ਦਾ ਕਬਜ਼ਾ ਪੂਰੇ ਮੁਲਕ 'ਤੇ ਹੋ ਗਿਆ ਹੈ, ਇੱਕ ਨਵੀਂ ਤਸਵੀਰ ਸਾਡੇ ਸਾਹਮਣੇ ਉੱਭਰ ਰਹੀ ਹੈ।''

  ''ਹੁਣ ਅਸੀਂ ਆਪਣੇ ਪਲਾਨ ਇਸ ਨਵੀਂ ਰਿਐਲਟੀ ਦੇ ਮੁਤਾਬਕ ਬਣਾ ਰਹੇ ਹਾਂ।''

  ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਤਾਲਿਬਾਨ ਲੀਡਰਾਂ ਨਾਲ ਗੱਲਬਾਤ ਕਰਨ ਲਈ ਤਿਆਰ ਸਨ।

  ਤੁਰਕੀ
  Image caption: ਤੁਰਕੀ ਦੇ ਰਾਸ਼ਟਰਪਤੀ ਰੇਕੇਪ
 6. ਸਰਕਾਰ ਨੇ ਪਿਛਲੇ ਸੰਸਦੀ ਇਜਲਾਸ ਵਿਚ 340 ਮੌਤਾਂ ਦਾ ਜ਼ਿਕਰ ਕੀਤਾ ਸੀ

  ਸਫ਼ਾਈ ਅੰਦੋਲਨ ਨਾਲ ਜੁੜੇ ਕਾਰਕੁਨਾਂ ਦੇ ਰਿਕਾਰਡ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ 472 ਮੌਤਾਂ ਹੋਈਆਂ ਹਨ ਸਮੇਤ ਪੜ੍ਹੋ ਅਖ਼ਾਬਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 7. Video content

  Video caption: ਮੁਸਲਮਾਨਾਂ ਦੇ ਤਿਓਹਾਰ ਸ਼ਾਕਾਹਾਰੀ ਰਹਿਣਾ ਬਲੀਦਾਨ ਹੈ

  ਈਦ-ਅਲ-ਅਧਾ ਮੁਸਲਮਾਨਾਂ ਦਾ ਤਿਓਹਾਰ ਹੈ, ਇਸ ਦੌਰਾਨ ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ।

 8. Video content

  Video caption: ਜਰਮਨੀ ਦਾ ਜੋੜਾ ਜੋ ਲਾਹੌਰ 'ਚ ਸੂਪ ਵੰਡਦਾ, ਭਾਰਤ ਕਿਉਂ ਨਾ ਆ ਸਕਿਆ

  ਜਰਮਨੀ ਦਾ ਜੋੜਾ ਜੋ 11 ਦੇਸ ਘੁੰਮਣ ਤੋਂ ਬਾਅਦ ਲਾਹੌਰ ਵਿੱਚ ਹੀ ਫ਼ਸ ਗਿਆ।

 9. ਐਮਰੀ ਇਜ਼ਲੇਰੀ

  ਬੀਬੀਸੀ ਵਰਲਡ ਸਰਵਿਸ

  ਕ੍ਰਿਸਮਸ ਦਾ ਤਿਉਹਾਰ

  ਇਸਲਾਮ ਭਾਵੇਂ ਈਸਾ ਮਸੀਹ ਦੇ ਜਨਮ ਦਾ ਉਤਸਵ ਨਹੀਂ ਮਨਾਉਂਦਾ, ਪਰ ਜੀਸਸ ਦੀ ਇੱਜ਼ਤ ਜ਼ਰੂਰ ਕਰਦਾ ਹੈ

  ਹੋਰ ਪੜ੍ਹੋ
  next
 10. Video content

  Video caption: ਤੁਰਕੀ ਵਿੱਚ ਭੁਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ-ਢੇਰੀ

  ਭੁਚਾਲ ਕਾਰਨ ਹੋਏ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।