ਮਾਈਕਰੋਸਾਫਟ

 1. ਅਮੀਰ ਅਤੇ ਗਰੀਬ

  ਇਹ ਇੱਕ ਅਜਿਹਾ ਸਵਾਲ ਹੈ ਜੋ ਲੰਬੇ ਸਮੇਂ ਤੋਂ ਬਹਿਸ ਦਾ ਹਿੱਸਾ ਰਿਹਾ ਅਤੇ ਅੱਗੇ ਵੀ ਰਹੇਗਾ। ਇਸ ਸਵਾਲ ਦੇ ਕਈ ਜਵਾਬ ਹਨ

  ਹੋਰ ਪੜ੍ਹੋ
  next
 2. ਪ੍ਰੋਫੈਸਰ, ਡਾ. ਅਸਗਰ ਜ਼ੈਦੀ ਨੂੰ ਐਡੀਸ਼ਨਲ ਚਾਰਜ ਦਿੰਦਿਆਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ ਹੈ

  ਕੋਰੋਨਾਵਾਇਰਸ ਦੀ ਲਾਗ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਹੈ।

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ ਟੀਕਾ: ਯੂਕੇ ਦੀ ਇੱਕ ਦਵਾਈ ਕੰਪਨੀ ਨੇ ਟੀਕੇ ਦੀ ਸਪਲਾਈ ਵਧਾਉਣ ਲਈ ਭਾਰਤੀ ਕੰਪਨੀ ਨਾਲ ਕੀਤਾ ਸਮਝੌਤਾ

  ਯੂਕੇ ਦੀ ਦਵਾਈ ਕੰਪਨੀ ਐਸਟਰਾਜੈਨੇਕਾ ਨੇ ਹੁਣ ਕਿਹਾ ਹੈ ਕਿ ਉਹ ਦੋ ਨਵੇਂ ਸਮਝੌਤਿਆਂ ਤੋਂ ਬਾਅਦ ਦੋ ਅਰਬ ਸੰਭਾਵੀ ਕੋਰੋਨਾਵਾਇਰਸ ਟੀਕੇ ਦੀ ਸਪਲਾਈ ਕਰ ਸਕੇਗੀ।

  ਇਸ ਵਿੱਚ ਇੱਕ ਸਮਝੌਤੋ ਨੂੰ ਮਾਈਕਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਦਾ ਸਮਰਥਨ ਹਾਸਿਲ ਹੈ।

  ਪਿਛਲੇ ਮਹੀਨੇ ਦੇ ਸ਼ੁਰੂਆਤ ਵਿਚ ਕੰਪਨੀ ਨੇ ਕਿਹਾ ਸੀ ਕਿ ਉਹ ਇੱਕ ਅਰਬ ਟੀਕੇ ਤਿਆਰ ਕਰ ਸਕਦੇ ਹਨ, ਜੋ ਕਿ ਓਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਬਣਾਇਆ ਜਾ ਰਿਹਾ ਹੈ।

  ਹੁਣ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਅੱਧੇ ਟੀਕੇ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸਾਂ ਨੂੰ ਸਪਲਾਈ ਕਰਨਗੇ।

  ਇਨ੍ਹਾਂ ਵਿੱਚੋਂ ਇੱਕ ਨਵਾਂ ਸਮਝੌਤਾ ਭਾਰਤ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਨਾਲ ਕੀਤਾ ਹੈ, ਜੋ ਕਿ ਦੁਨੀਆਂ ਦੇ ਸਭ ਤੋਂ ਵੱਡੇ ਟੀਕੇ ਬਣਾਉਣ ਵਾਲੀ ਕੰਪਨੀ ਹੈ।

  750 ਮਿਲੀਅਨ ਡਾਲਰ ਦਾ ਦੂਜਾਸਮਝੌਤਾ ਦੋ ਸਿਹਤ ਸੰਸਥਾਵਾਂ ਨਾਲ ਹੈ ਜਿਸ ਨੂੰ ਬਿਲ ਅਤੇ ਮੈਲਿੰਡਾ ਗੇਟਸ ਨੇ ਸਮਰਥਨ ਦਿੱਤਾ ਹੈ।

  Vaccine
 4. Video content

  Video caption: ਕੋਰੋਨਾਵਾਇਰਸ: ਉਦਯੋਗਪਤੀ ਨੇ ਭਾਰਤੀ ਲੌਕਡਾਊਨ ਡਰੈਕੌਨੀਅਨ ਲੌਕਡਾਊਨ ਕਿਉਂ ਕਿਹਾ

  ਕੋਰੋਨਾਵਾਇਰਸ ਬਾਰੇ 4 ਜੂਨ ਦੇ ਪ੍ਰਮੁੱਖ ਘਟਨਾਕ੍ਰਮ ਦਾ ਰਾਊਂਡਅਪ

 5. ਅੱਜ ਸਭ ਤੋਂ ਵੱਧ ਲੋੜ ਟੀਕੇ ਦੀ ਹੈ- ਬਿਲ ਗੇਟਸ

  ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਕਿਹਾ ਹੈ ਕਿ ਜੇਕਰ ਕੋਈ ਟੀਕਾ ਬਣਾਉਣ ਵਿੱਚ ਸਫਲ ਹੁੰਦਾ ਹੈ ਤਾਂ ਇਸ ਨੂੰ ਪੂਰੀ ਦੁਨੀਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।

  ਬਿਲ ਗੇਟਸ ਨੇ ਟੀਕੇ ਬਾਰੇ ਇੱਕ ਵੀਡੀਓ ਰਾਹੀਂ ਹੋਣ ਵਾਲੀ ਇੱਕ ਬੈਠਕ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਕੀਤੀ।

  ਕਾਨਫਰੰਸ ਦਾ ਟੀਚਾ ਟੀਕਾ ਬਣਾਉਣ ਲਈ 7.4 ਬਿਲੀਅਨ ਡਾਲਰ ਇਕੱਠਾ ਕਰਨਾ ਹੈ।

  ਗੇਟਸ ਨੇ ਕਿਹਾ ਕਿ ਟੀਕੇ ਲਈ ਮਦਦ ਕਰਨੀ ਅੱਜ ਜਿੰਨਾ ਜ਼ਰੂਰੀ ਹੈ ਉੰਨੀ ਕਦੇ ਨਹੀਂ ਸੀ ਅਤੇ ਹਰ ਦਾਨ ਦਾ ਮਤਲਬ ਹੈ ਵੱਧ ਤੋਂ ਵੱਧ ਲੋਕਾਂ ਦੀ ਜਾਨ ਨੂੰ ਬਚਾਉਣਾ।

  ਅਜਿਹੇ ਕਿਸੇ ਵੀ ਫੰਡ ਦੀ ਵਰਤੋਂ ਵਿਸ਼ਵ ਦੇ ਸਭ ਤੋਂ ਗਰੀਬ ਦੇਸਾਂ ਤੱਕ ਕੋਰੋਨਾਵਾਇਰਸ ਦਾ ਟੀਕਾ ਪਹੁੰਚਾਉਣ ਦੇ ਨਾਲ ਨਾਲ ਪੋਲੀਓ, ਟਾਈਫਾਈਡ ਅਤੇ ਖਸਰਾ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਟੀਕੇ ਮੁਹੱਈਆ ਕਰਵਾਉਣਾ ਹੋਵੇਗਾ।

  ਉਨ੍ਹਾਂ ਨੇ ਕਿਹਾ, “ਆਖਰਕਾਰ ਇੱਕ ਦਿਨ ਟੀਕਾ ਬਣੇਗਾ। ਪਰ ਜੇ ਲੋਕਾਂ ਨੇ ਸੋਚਿਆ ਕਿ ਇਸ ਦੇ ਪਿੱਛੇ ਕੋਈ ਸਾਜਿਸ਼ ਹੈ ਜਾਂ ਇਹ ਮਾੜਾ ਹੈ ਤਾਂ ਲੋਕ ਇਸ ਨੂੰ ਲੈਣ ਤੋਂ ਝਿਜਕਣਗੇ ਅਤੇ ਫਿਰ ਇਹ ਬੀਮਾਰੀ ਲੋਕਾਂ ਦੀ ਜਾਨ ਲਏਗੀ।”

  Bill gates
  Image caption: ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦਾ ਕਹਿਣਾ ਹੈ ਕਿ ਜੇ ਇਲਾਜ ਲਈ ਟੀਕਾ ਬਣਦਾ ਹੈ ਤਾਂ ਸਭ ਦੇਸਾਂ ਨੂੰ ਦੇਣਾ ਚਾਹੀਦਾ ਹੈ
 6. ਸੱਤਿਆ ਨਡੇਲਾ

  ਹੈਦਰਾਬਾਦ ਦੇ ਜੰਮਪਲ ਨਡੇਲਾ ਨੇ ਕਿਹਾ ਕਿ ਈਦ, ਦੀਵਾਲੀ ਤੇ ਕ੍ਰਿਸਮਿਸ, ਤਿੰਨੋਂ ਉਨ੍ਹਾਂ ਲਈ ਵੱਡੇ ਤਿਉਹਾਰ ਰਹੇ ਹਨ

  ਹੋਰ ਪੜ੍ਹੋ
  next