ਥਾਈਲੈਂਡ

 1. Video content

  Video caption: ਮੰਦੀ ਦਾ ਕੀ ਮਤਲਬ ਹੈ ਤੇ ਇਹ ਕਿਵੇਂ ਅਸਰ ਪਾ ਸਕਦੀ ਹੈ?

  ਦੁਨੀਆਂ ਭਰ ਦੇ ਦੇਸ਼ ਮੰਦੀ ਦਾ ਸਾਹਮਣਾ ਕਰ ਰਹੇ ਹਨ, ਪਰ ਅਸਲ ’ਚ ਮੰਦੀ ਦਾ ਕੀ ਮਤਲਬ ਹੈ ਤੇ ਇਹ ਕਿਵੇਂ ਅਸਰ ਪਾ ਸਕਦੀ ਹੈ?

 2. Video content

  Video caption: ਥਾਈਲੈਂਡ ਜਾਓ ਤਾਂ ਇਸ ਸ਼ਹਿਰ ਬਾਂਦਰ ਵੇਖਣ ਜ਼ਰੂਰ ਜਾਣਾ

  ਥਾਈਲੈਂਡ ਦੇ ਇਸ ਸ਼ਹਿਰ ਵਿੱਚ ਬਾਂਦਰਾਂ ਦੀ ਬਹੁਤ ਵੱਡੀ ਗਿਣਤੀ ਹੈ।

 3. ਕੋਰੋਨਾਵਾਇਰਸ: ਥਾਈਲੈਂਡ ਵਿੱਚ ਪਿਛਲ਼ੇ 24 ਘੰਟਿਆਂ ਵਿੱਚ ਇੱਕ ਵੀ ਮਾਮਲਾ ਨਹੀਂ ਨਾ ਹੀ ਮੌਤ

  ਥਾਈਲੈਂਡ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਇੱਥੇ ਕੋਰੋਨਾਵਾਇਰਸ ਦੀ ਲਾਗ ਦਾ ਇੱਕ ਵੀ ਨਵਾਂ ਮਾਮਲਾ ਜਾਂ ਮੌਤ ਨਹੀਂ ਹੋਈ।

  ਲਗਭਗ ਤਿੰਨ ਹਫ਼ਤਿਆਂ ਵਿੱਚ ਪਹਿਲੀ ਵਾਰ ਕੋਈ ਨਵਾਂ ਕੇਸ ਨਹੀਂ ਆਇਆ।

  ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਵੀ 17 ਦਿਨ ਪਹਿਲਾਂ ਹੋਇਆ ਸੀ। ਇਸ ਤੋਂ ਇਲਾਵਾ ਹੋਰ ਨਵੇਂ ਮਾਮਲੇ ਵਿਦੇਸ਼ ਤੋਂ ਵਾਪਸ ਆਉਣ ਵਾਲੇ ਲੋਕਾਂ ਵਿੱਚ ਪਾਏ ਗਏ ਸਨ।

  ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ 3,125 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂਕਿ 58 ਮੌਤਾਂ ਕੋਵਿਡ-19 ਕਾਰਨ ਹੋਈਆਂ ਹਨ।

  thailand
  Image caption: ਲਗਭਗ ਤਿੰਨ ਹਫ਼ਤਿਆਂ ਵਿੱਚ ਪਹਿਲੀ ਵਾਰ ਥਾਈਲੈਂਡ ਵਿੱਚ ਕੋਈ ਨਵਾਂ ਕੇਸ ਨਹੀਂ ਆਇਆ
 4. ਕੋਰੋਨਾਵਾਇਰਸ ਕਾਰਨ ਪਿੰਡਾਂ ਨੂੰ ਵਾਪਸ ਮੁੜਦੇ ਹਾਥੀ

  ਕੋਰੋਨਾਵਾਇਰਸ ਦਾ ਖਾਸਾ ਅਸਰ ਹਾਥੀਆਂ ਦੇ ਰਖਵਾਲਿਆਂ ਉੱਤੇ ਵੀ ਪਿਆ ਹੈ।

  ਥਾਈਲੈਂਡ ਵਿੱਚ ਸੈਂਕੜੇ ਹਾਥੀਆਂ ਦਾ ਇਹੀ ਹਾਲ ਹੈ ਸੈਲਾਨੀ ਨਾ ਆਉਣ ਕਰਕੇ ਅਤੇ ਸੈਰ-ਸਪਾਟਾ ਉਦਯੋਗ ਘਾਟੇ ਵਿੱਚ ਜਾਣ ਕਰਕੇ ਰਾਖੇ ਹਾਥੀਆਂ ਨੂੰ ਪਿੰਡਾਂ ਵਿੱਚ ਵਾਪਿਸ ਲਿਜਾ ਰਹੇ ਹਨ।

  ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇਗਾ ਪਰ ਅਜਿਹਾ ਹੋਇਆ ਨਹੀਂ।

  View more on youtube
 5. Video content

  Video caption: ਜਾਨਵਰਾਂ 'ਤੇ ਵੀ ਕੋਰੋਨਾ ਦੀ ਮਾਰ: ਸੈਲਾਨੀ ਨਾ ਆਉਣ ਕਰਕੇ ਪਿੰਡਾਂ ਨੂੰ ਵਾਪਿਸ ਮੁੜਦੇ ਹਾਥੀ

  ਕੋਰੋਨਾਵਾਇਰਸ ਦਾ ਖਾਸਾ ਅਸਰ ਹਾਥੀਆਂ ਦੇ ਰਖਵਾਲਿਆਂ ਦੇ ਵੀ ਪਿਆ ਹੈ।

 6. ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਦੇ ਨਵੇਂ ਤਰੀਕੇ ਅਪਣਾ ਰਹੇ ਲੋਕ

  ਕੁਝ ਦੇਸ਼ਾਂ ਵਿੱਚ ਕੋਰੋਨਾਵਾਇਰਸ ਵਿੱਚ ਲੱਗੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਰੈਸਟੋਰੈਂਟ, ਪਾਰਕ ਅਤੇ ਧਾਰਮਿਕ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਨਵੇਂ ਤਰੀਕੇ ਵਰਤੇ ਜਾ ਰਹੇ ਹਨ।

  ਥਾਈਲੈਂਡ ਦੇ ਬੈਂਕਾਕ ਵਿੱਚ ਪੈਂਗੁਇਨ ਈਟ ਸ਼ਾਬੂ ਰੈਸਟੋਰੈਂਟ ਵਿੱਚ ਲੋਕਾਂ ਨੇ ਖਾਣਾ ਖਾਦਾ। ਪਲਾਸਟਿਕ ਦੇ ਇਨ੍ਹਾਂ ਡਿਵਾਈਡਰਜ਼ ਨਾਲ ਖਾਣਾ ਖਾਣ ਵਾਲਿਆਂ ਵਿੱਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰਹੇਗੀ।

  ਲੇਬਰਨ ਦੇ ਬੇਰੂਤ ਦੀ ਮੁਹੰਮਦ ਅਲ-ਅਮੀਨ ਮਸਜਿਦ ਵਿਖੇ ਇਕ ਦੂਜੇ ਤੋਂ ਸੁਰੱਖਿਅਤ ਦੂਰੀ ਬਣਾਉਂਦੇ ਹੋਏ ਨਮਾਜ਼ ਵਿਚ ਲੋਕਾਂ ਨੇ ਹਿੱਸਾ ਲਿਆ।

  ਕੋਰੋਨਾਵਾਇਰਸ
  Image caption: ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਲੋਕ
  ਕੋਰੋਨਾਵਾਇਰਸ
  Image caption: ਰੈਸਟੋਰੈਂਟ ਵਿੱਚ ਪਲਾਸਟਿਕ ਡਿਵਾਈਡਰਜ਼ ਦੇ ਵਿਚਕਾਰ ਖਾਣਾ ਖਾਂਦੇ ਲੋਕ
  ਕੋਰੋਨਾਵਾਇਰਸ
  Image caption: ਮਸਜਿਦ ਵਿੱਚ ਨਮਾਜ਼ ਪੜ੍ਹਦੇ ਲੋਕ
 7. ਕੋਰੋਨਾ ਦੀ ਲਾਗ: ਕੀ ਹੈ ਏਸ਼ੀਆ ਦਾ ਹਾਲ?

  • ਚੀਨ ਵਿਚ ਕੋਰੋਨਾ ਦੀ ਲਾਗ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਇਕ ਦਿਨ ਪਹਿਲਾਂ, ਕੋਈ ਨਵਾਂ ਕੇਸ ਨਹੀਂ ਆਇਆ ਸੀ। ਚੀਨ ਵਿਚ ਇਸ ਸਮੇਂ ਸੰਕਰਮਣ ਦੇ ਕੁਲ ਮਾਮਲੇ ਲਗਭਗ 83,000 ਦੇ ਕਰੀਬ ਹਨ ਅਤੇ ਹੁਣ ਤੱਕ 4600 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਦੱਖਣੀ ਕੋਰੀਆ ਵਿਚ ਕੋਰੋਨਾ ਦੀ ਲਾਗ ਦੇ 23 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੇਸ ਰਾਜਧਾਨੀ ਸੋਲ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਾਹਮਣੇ ਆਏ ਹਨ। ਲੌਕਡਾਉਨ ਇੱਥੇ ਅਜੇ ਲਾਗੂ ਹੈ।
  • ਥਾਈਲੈਂਡ ਨੇ ਚੂਹਿਆਂ 'ਤੇ ਸਫ਼ਲ ਪ੍ਰੀਖਣ ਕਰਨ ਤੋਂ ਬਾਅਦ ਹੁਣ ਬਾਂਦਰਾਂ 'ਤੇ ਕੋਰੋਨਾ ਟੀਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਇੰਡੋਨੇਸ਼ੀਆ ਵਿੱਚ 949 ਸੰਕਰਮਣ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ, ਲਾਗ ਦੇ ਕੁੱਲ ਮਾਮਲੇ 21,745 ਹੋ ਗਏ ਹਨ ਅਤੇ ਕੁੱਲ 1351 ਮੌਤਾਂ ਹੋਈਆਂ ਹਨ।
  • ਸ੍ਰੀਲੰਕਾ ਦੀ ਸਰਕਾਰ ਨੇ ਕਿਹਾ ਕਿ ਮੰਗਲਵਾਰ ਤੋਂ ਤਾਲਾਬੰਦੀ ਵਿੱਚ ਕੁਝ ਰਾਹਤ ਦਿੱਤੀ ਜਾਏਗੀ। ਮਾਰਚ ਤੋਂ ਰਾਜਧਾਨੀ ਕੋਲੰਬੋ ਸਣੇ ਕਈ ਇਲਾਕਿਆਂ ਵਿੱਚ ਕਰਫਿਊਲਾਗੂ ਸੀ।
  • ਜਾਪਾਨ ਨੇ ਨਾਈਟ ਕਲੱਬਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਨਾਲ ਹੀ, ਹਰ 30 ਮਿੰਟ ਵਿਚ ਦਰਵਾਜ਼ੇ ਦੇ ਹੈਂਡਲ ਅਤੇ ਟੇਬਲਾਂ ਨੂੰ ਸਵੱਛ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
 8. ਦੁਨੀਆਂ ਭਰ ਤੋਂ ਇਸ ਹਫ਼ਤੇ ਦੀਆਂ ਤਸਵੀਰਾਂ

  ਕੋਰੋਨਾਵਾਇਰਸ ਦੌਰਾਨ ਦੁਨੀਆਂ ਦੇ ਵੱਖ-ਵੱਖ ਦੇਸ ਕਿਵੇਂ ਲੱਗ ਰਹੇ ਹਨ, ਉਸ ਦੀਆਂ ਤਸਵੀਰਾਂ ਦੇਖੋ।

  ਕੋਰੋਨਾਵਾਇਰਸ
  Image caption: ਮੈਡਰਿਡ ਵਿੱਚ ਇੱਕ ਲਾੜੀ ਵਿਆਹ ਦੀ ਡਰੈਸ ਪਹਿਣ ਕੇ ਦੇਖਦੀ ਹੈ। ਇੱਥੇ ਲੌਕਡਾਊਨ ਦੌਰਾਨ ਕੁਝ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ
  ਕੋਰੋਨਾਵਾਇਰਸ
  Image caption: ਛੋਟੇ ਕਾਰੋਬਾਰੀਆਂ ਵੱਲੋਂ ਇਟਲੀ ਦੇ ਰਿਆਲਟੋ ਪੁੱਲ ਦੇ ਕੋਲ ਇੱਕ ਰੈਲੀ ਕੀਤੀ ਗਈ। ਇਹ ਰੈਲੀ ਸਿਹਤ ਸੰਭਾਲ ਕਰਮਚਾਰੀਆਂ ਦੀ ਯਾਦ ਵਿੱਚ ਕੀਤੀ ਗਈ ਕੋਰੋਨਾਵਾਇਰਸ ਕਾਰਨ ਮਾਰੇ ਗਏ। ਇੱਥੇ ਗੇੜਾਂ ਵਿੱਚ ਲੌਕਡਾਊਨ ਖ਼ਤਮ ਕੀਤਾ ਜਾ ਰਿਹਾ ਹੈ
  ਕੋਰੋਨਾਵਾਇਰਸ
  Image caption: ਇੰਡੋਨੇਸ਼ੀਆ ਵਿੱਚ ਇੱਕ ਵਿਅਕਤੀ ਟਰਾਂਸਫਾਰਮਰ ਵਰਗੇ ਕੱਪੜੇ ਪਾ ਕੇ ਨਾਗਰਿਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਿਹਾ ਹੈ।
  ਕੋਰੋਨਾਵਾਇਰਸ
  Image caption: ਬੈਂਕਾਕ ਵਿੱਚ ਇੱਕ ਕਲਾਕਾਰ ਚਿਹਰੇ 'ਤੇ ਸੁਰੱਖਿਆ ਸ਼ੀਲਡ ਪਾ ਕੇ ਬਾਹਰ ਨਿਕਲੀ। ਥਾਈਲੈਂਡ ਵਿੱਚ ਹੁਣ ਰੈਸਟੋਰੈਂਟ, ਸ਼ਾਪਿੰਗ ਮਾਲ ਅਤੇ ਪਾਰਕ ਖੁਲ੍ਹਣ ਲੱਗੇ ਹਨ।
  ਕੋਰੋਨਾਵਾਇਰਸ
  Image caption: ਸੈਂਟਰ ਲੰਡਨ ਦੇ ਚਾਈਨਾ ਟਾਊਨ ਵਿੱਚ ਇੱਕ ਜੋੜਾ ਚਿਹਰੇ 'ਤੇ ਮਾਸਕ ਪਾ ਕੇ ਹੀ ਬਾਹਰ ਨਿਕਲਿਆ ਹੈ।
  ਕੋਰੋਨਾਵਾਇਰਸ
  Image caption: ਕਲਾਕਾਰ ਲਿਓਨੇਲ ਸਟੈਨਹੋਪ ਲੰਡਨ ਵਿੱਚ ਇਕ ਕੰਧ ਪੇਂਟ ਕਰਦੇ ਹਨ ਜਿਸ ਵਿੱਚ ਰਾਤ ਦੇ ਖਾਣੇ ਦੀ ਤਸਵੀਰ ਬਣਾਈ ਗਈ ਹੈ ਪਰ ਹੱਥਾਂ ਵਿੱਚ ਦਸਤਾਨੇ ਵੀ ਹਨ।
 9. ਏਸ਼ੀਆ ਅਤੇ ਆਸਟਰੇਲੀਆ ਵਿੱਚ ਕੀ ਚੱਲ ਰਿਹਾ ਹੈ?

  ਏਸ਼ੀਆ ਅਤੇ ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ ਖਾਸ ਅਪਡੇਟ ..

  ਆਸਟਰੇਲੀਆ - ਬ੍ਰੌਡਕਾਸਟਰ ਏਬੀਸੀ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆ ਵਿੱਚ 40 ਲੱਖ ਤੋਂ ਵੱਧ ਲੋਕਾਂ ਨੇ 'ਕੌਨਟੈਕਟ ਟਰੇਸਿੰਗ ਐਪ' ਨੂੰ ਡਾਊਨਲੋਡ ਕੀਤਾ ਹੈ। ਪਰ ਇਸ ਐਪ ਵਲੋਂ ਜੋ ਵੀ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਹ ਉਪਲਬਧ ਨਹੀਂ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ 'ਕੋਵਿਡ ਸੇਫ' ਨਾਮ ਦੀ ਇੱਕ ਐਪ ਪਾਬੰਦੀਆਂ ਨੂੰ ਘੱਟ ਕਰਨ ਦੀ ਇਕ 'ਟਿਕਟ' ਹੈ।

  ਸਿੰਗਾਪੁਰ - ਸਿੰਗਾਪੁਰ ਨੇ ਪਾਬੰਦੀਆਂ 'ਚ ਢਿੱਲ ਦੇਣ ਲਈ ਇੱਕ ਸਮਾਂ ਸਾਰਣੀ ਘੋਸ਼ਿਤ ਕੀਤੀ ਹੈ। ਰਵਾਇਤੀ ਚੀਨੀ ਦਵਾਈ ਪ੍ਰੈਕਟਿਸ਼ਨਰ ਮੰਗਲਵਾਰ ਤੋਂ ਕੁਝ ਗਤੀਵਿਧੀਆਂ ਕਰ ਸਕਦੇ ਹਨ। ਹੇਅਰ ਡ੍ਰੈਸਰ ਅਤੇ ਲਾਂਡਰੀ ਵਰਗੀਆਂ ਸੇਵਾਵਾਂ 12 ਮਈ ਤੋਂ ਸ਼ੁਰੂ ਹੋਣਗੀਆਂ। ਸਿੰਗਾਪੁਰ ਵਿੱਚ 17,500 ਤੋਂ ਵੱਧ ਲਾਗ ਦੇ ਮਾਮਲੇ ਹਨ ਅਤੇ 16 ਲੋਕਾਂ ਦੀ ਮੌਤ ਹੋ ਗਈ ਹੈ।

  ਥਾਈਲੈਂਡ - ਥਾਈਲੈਂਡ ਵਿੱਚ ਕੋਵਿਡ -19 ਦੇ ਛੇ ਹੋਰ ਕੇਸ ਪਾਏ ਗਏ ਹਨ, ਜਿਸ ਤੋਂ ਬਾਅਦ ਲਾਗਾਂ ਦੀ ਕੁੱਲ ਸੰਖਿਆ 2,966 ਹੋ ਗਈ ਹੈ। ਇਸ ਦੇ ਨਾਲ ਹੀ ਇੱਥੇ ਮੌਤਾਂ ਦਾ ਅੰਕੜਾ ਸਿਰਫ 54 ਹੈ।

  corona
  Image caption: ਕੋਰੋਨਾਵਾਇਰਸ - ਏਸ਼ੀਆ ਅਤੇ ਆਸਟਰੇਲੀਆ ਵਿਚ ਕੀ ਚਲ ਰਿਹਾ ਹੈ?
 10. ਇੱਕ ਮਹੀਨੇ ਦਾ ਬੱਚਾ ਠੀਕ ਹੋਇਆ

  ਥਾਈਲੈਂਡ ਵਿੱਚ ਸਭ ਤੋਂ ਘੱਟ ਉਮਰ ਦਾ ਇੱਕ ਮਹੀਨੇ ਦਾ ਕੋਰੋਨਾਵਾਇਰਸ ਬੱਚਾ ਇਲਾਜ ਤੋਂ ਬਾਅਦ ਠੀਕ ਹੋ ਗਿਆ ਹੈ।

  ਬੈਂਕਾਕ ਦੇ ਹਸਪਤਾਲ ਮੁਤਾਬਕ, “ਇਸ ਬੱਚੇ ਨੂੰ ਠੀਕ ਕਰਨ ਲਈ 10 ਦਿਨਾਂ ਤੱਕ ਦਵਾਈ ਦਿੱਤੀ ਗਈ। ਅਸੀਂ ਰੋਜਾਨਾ ਉਸ ਦੀ ਸਿਹਤ ਜਾਂਚ ਕੀਤੀ। ਤਿੰਨ ਤੋਂ ਪੰਜ ਦਿਨਾਂ ਬਾਅਦ ਉਸ ਦੇ ਐਕਸ-ਰੇਅ ਵਿੱਚ ਟੀਕ ਹੋਣ ਦੇ ਲੱਛਣ ਦਿਖਣ ਲੱਗੇ।”

  ਥਾਈਲੈਂਡ ਵਿੱਚ ਇਸ ਵੇਲੇ 2,826 ਕੋਰੋਨਾਵਾਇਰਸ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 49 ਮੌਤਾਂ ਹੋ ਚੁੱਕੀਆਂ ਹਨ।

  ਕੋਰੋਨਾਵਾਇਰਸ
  Image caption: ਥਾਈਲੈਂਡ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਇੱਕ ਮਹੀਨੇ ਦਾ ਬੱਚਾ ਠੀਕ ਹੋਇਆ