ਮਲੇਸ਼ੀਆ

 1. Video content

  Video caption: ਰੇਪ ਬਾਰੇ ਚੁਟਕਲੇ ਖ਼ਿਲਾਫ਼ ਬੋਲਣ ਦੀ ਕੁੜੀ ਨੇ ਇਹ ਕੀਮਤ ਚੁਕਾਈ

  ਟੀਚਰ ਵੱਲੋਂ ਰੇਪ ’ਤੇ ਚੁਟਕੁਲਾ ਸੁਣਾਉਣ ਦੇ ਖਿਲਾਫ਼ ਬੋਲਣ ਦੀ ਇਸ ਕੁੜੀ ਨੇ ਇਹ ਕੀਮਤ ਚੁਕਾਈ

 2. ਦੁਨੀਆਂ ਦੇ ਕਈ ਦੇਸ਼ਾਂ ਨੇ ਜਾਰੀ ਕੀਤੇ ਤਾਜ਼ੇ ਕੋਰੋਨਾ ਅੰਕੜੇ

  • ਐਤਵਾਰ ਨੂੰ ਮਲੇਸ਼ੀਆ ਵਿੱਚ ਕੋਰੋਨਾ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਪਾੜਤ ਲੋਕਾਂ ਦੀ ਕੁੱਲ ਗਿਣਤੀ 8,453 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਐਤਵਾਰ ਨੂੰ ਕੋਰੋਨਾ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮਲੇਸ਼ੀਆ ਵਿੱਚ ਹੁਣ ਤੱਕ ਕੋਰੋਨਾ ਕਾਰਨ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਫਿਲੀਪੀਨਜ਼ ਵਿਚ ਐਤਵਾਰ ਨੂੰ ਕੋਰੋਨਾ ਦੇ 539 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 25,930 ਹੋ ਗਈ ਹੈ। ਐਤਵਾਰ ਨੂੰ ਫਿਲੀਪੀਨਜ਼ ਦੇ ਕੋਰੋਨਾ ਕਰਕੇ 14 ਲੋਕਾਂ ਦੀ ਮੌਤ ਹੋ ਗਈ। ਫਿਲੀਪੀਨਜ਼ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਕੁੱਲ ਗਿਣਤੀ 1,088 ਹੋ ਗਈ ਹੈ।
  • ਇੰਡੋਨੇਸ਼ੀਆ ਵਿਚ ਐਤਵਾਰ ਨੂੰ ਕੋਰੋਨਾ ਦੇ 857 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਇੰਡੋਨੇਸ਼ੀਆ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 2,134 ਹੋ ਗਈ ਹੈ।
  • ਐਤਵਾਰ ਨੂੰ ਸਿੰਗਾਪੁਰ ਵਿੱਚ ਕੋਰੋਨਾ ਦੇ 407 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ, ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 40,604 ਹੋ ਗਈ ਹੈ ਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।
 3. ਕੋਰੋਨਾਵਾਇਰਸ - ਹਸਪਤਾਲ ਵਿੱਚ ਈਦ ਦੇ ਤਿਉਹਾਰ ‘ਤੇ ਵੀ ਕੰਮ ਕਰ ਰਹੇ ਡਾਕਟਰ

  ਮਲੇਸ਼ੀਆ ਦੇ ਡਾਕਟਰ ਮੁਹੰਮਦ ਸਿਆਦ ਅਲ-ਹਤਿਮ ਈਦ ਦੇ ਮੌਕੇ 'ਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਹਨ। ਡਾ. ਸਿਆਦ ਦੇ ਨਾਲ-ਨਾਲ ਇਸ ਹਸਪਤਾਲ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਸਟਾਫ਼ ਲਈ ਇਹ ਉਦਾਸ ਕਰ ਦੇਣ ਵਾਲਾ ਸਮਾਂ ਹੈ।

  ਮਲੇਸ਼ੀਆ ਵਿਚ 7,000 ਲੋਕ ਸੰਕਰਮਿਤ ਹਨ, 115 ਦੀ ਮੌਤ ਹੋ ਗਈ ਹੈ।

  26 ਸਾਲਾ ਜੂਨੀਅਰ ਡਾਕਟਰ ਨੇ ਨਿਊਜ਼ ਏਜੰਸੀ ਰੋਇਟਰਜ਼ ਨੂੰ ਦੱਸਿਆ, “ਮਨ ਬਹੁਤ ਭਾਰਾ ਹੈ, ਬਹੁਤ ਸਾਰੇ ਡਾਕਟਰ, ਨਰਸਾਂ, ਵਰਕਰ ਹਨ ਜੋ ਕੁਆਲਾਲੰਪੁਰ ਦੇ ਨਹੀਂ ਹਨ। ਆਮ ਤੌਰ 'ਤੇ ਉਹ ਤਿਉਹਾਰ ਦੇ ਮੌਕੇ 'ਤੇ ਆਪਣੇ ਘਰ ਜਾਂਦੇ ਸਨ, ਪਰ ਇਸ ਵਾਰ ਇਹ ਸੰਭਵ ਹੈ ਨਹੀਂ ਹੈ।"

  ਮੁਸਲਿਮ ਪ੍ਰਭਾਵਸ਼ਾਲੀ ਮਲੇਸ਼ੀਆ ਨੇ ਮਾਰਚ ਦੇ ਅੱਧ ਤੋਂ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕੀਤਾ ਹੈ।

  corona
 4. ਮਲੇਸ਼ੀਆ ਵਿੱਚ ਲੌਕਡਾਊਨ ਕਦੋਂ ਖੁੱਲ੍ਹੇਗਾ?

  ਮਲੇਸ਼ੀਆਈ ਅਖ਼ਬਾਰ ਸਟਾਰ ਦੇ ਮੁਤਾਬਕ, ਮਲੇਸ਼ੀਆ ਵਿੱਚ ਬੀਤੇ 18 ਮਾਰਚ ਤੋਂ ਜਾਰੀ ਲੌਕਡਾਊਨ ਦੇ ਭਵਿੱਖ ਨੂੰ ਲੈ ਕੇ ਨਵੀਂ ਜਾਣਕਾਰੀ ਅਗਲੇ ਹਫ਼ਤੇ ਦੇ ਸ਼ੁਰੂ 'ਚ ਆ ਸਕਦੀ ਹੈ।

  ਮਲੇਸ਼ੀਆ ਵਿੱਚ ਕਈ ਲੋਕ ਉਮੀਦ ਲਗਾ ਰਹੇ ਹਨ ਲੌਕਡਾਊਨ ਖ਼ਤਮ ਹੋਣ ਦੀ ਤਾਰੀਖ਼ 12 ਮਈ ਤੋਂ ਬਾਅਦ ਕੁਝ ਰਾਹਤ ਮਿਲੇਗੀ।

  ਮਲੇਸ਼ੀਆ ਵਿੱਚ ਅਰਥਚਾਰੇ ਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਕੁਝ ਕਦਮ ਉਠਾਏ ਜਾ ਰਹੇ ਹਨ ਜਿਸ ਦੇ ਤਹਿਤ ਕੁਝ ਵਪਾਰੀ ਸਖ਼ਤ ਹਿਦਾਇਤਾਂ ਨਾਲ ਆਪਣਾ ਕੰਮ ਸ਼ੁਰੂ ਕਰ ਪਾਉਣਗੇ।

  ਮਲੇਸ਼ੀਆ ਵਿੱਚ ਲਾਗ ਦੇ ਮਾਮਲਿਆੰ ਦੀ ਗਿਣਤੀ 6535 ਹੋ ਗਈ ਹੈ।

  corona
 5. ਮਲੇਸ਼ੀਆ ਨੇ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ

  ਮਲੇਸ਼ੀਆ ਦੇ ਪੁਲਿਸ ਮੁਖੀ ਅਬਦੁੱਲ ਹਾਮਿਦ ਬਦੋਰ ਨੇ ਦੱਸਿਆ ਕਿ ਮਲੇਸ਼ੀਆ ਪ੍ਰਸ਼ਾਸਨ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਰਿਹਾ ਹੈ।

  ਮਨੁੱਖੀ ਅਧਿਕਾਰ ਸਮੂਹਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਮੁੱਖ ਸ਼ਹਿਰ ਕੁਆਲਾਲੰਪੁਰ ਵਿੱਚ ਇੱਕ ਛਾਪੇ ਦੌਰਾਨ 700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚ ਮਿਆਂਮਾਰ ਤੋਂ ਆਏ ਕਿਸ਼ੋਰ ਅਤੇ ਰੋਹਿੰਗਿਆ ਸ਼ਰਨਾਰਥੀ ਸ਼ਾਮਲ ਸਨ।

  ਬਰਨਾਮਾ ਖ਼ਬਰ ਏਜੰਸੀ ਨੂੰ ਪੁਲਿਸ ਮੁਖੀ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਖੁੱਲ੍ਹ ਕੇ ਘੁੰਮਣ ਨਹੀਂ ਦੇ ਸਕਦੇ ਕਿਉਂਕਿ ਜੇ ਉਹ ਪਛਾਣ ਦੇ ਸਥਾਨ ਛੱਡ ਜਾਂਦੇ ਹਨ ਤਾਂ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੋਵੇਗਾ।"

  ਮਲੇਸ਼ੀਆ ਵਿੱਚ 105 ਨਵੇਂ ਕੋਰੋਨਾਵਾਇਰਸ ਦੇ ਕੇਸਾਂ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਦੇਸ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,176 ਹੋ ਗਈ ਹੈ।

  Coronavirus
 6. ਰੋਹਿੰਗਿਆ ਸੰਕਟ: ਸਮੁੰਦਰ ਵਿੱਚ ਕਿਸ਼ਤੀਆਂ 'ਚ ਫਸੇ ਸੈਂਕੜੇ ਸ਼ਰਨਾਰਥੀ

  ਸੈਂਕੜੇ ਰੋਹਿੰਗਿਆ ਸ਼ਰਨਾਰਥੀਆਂ ਦੀ ਇੱਕ ਕਿਸ਼ਤੀ ਨੂੰ ਮਲੇਸ਼ੀਆ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਡਰ ਦਾ ਹਵਾਲਾ ਦਿੰਦਿਆਂ ਵਾਪਸ ਭੇਜ ਦਿੱਤਾ ਗਿਆ।

  ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਨੇ ਖਤਰਨਾਕ ਯਾਤਰਾ 'ਤੇ ਦਰਜਨਾਂ ਲੋਕਾਂ ਦੀ ਮੌਤ ਤੋਂ ਬਾਅਦ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਜਾਰੀ ਕੀਤੀ ਸੀ।

  ਮੰਨਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਅਜੇ ਵੀ ਸਮੁੰਦਰ 'ਤੇ ਫਸੇ ਹੋਏ ਹਨ।

  ਕੋਰੋਨਾਵਾਇਰਸ
  Image caption: ਸਮੁੰਦਰ ਵਿੱਚ ਕਿਸ਼ਤੀਆਂ 'ਚ ਫਸੇ ਸੈਂਕੜੇ ਸ਼ਰਨਾਰਥੀ
 7. Video content

  Video caption: ‘ਜਦੋਂ ਉਸ ਨੇ ਫਾਹਾ ਲਿਆ ਤਾਂ ਉਹ ਵੀਡੀਓ ਕਾਲ ਮੌਜੂਦ ਸੀ’

  ਬਰਨਾਲਾ ਦੀ ਮਨੂ ਰਾਣੀ ਨੇ ਮਲੇਸ਼ੀਆ ’ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ