ਰਮਜ਼ਾਨ

 1. ਲੌਕਡਾਊਨ ਕਾਰਨ ਈਦ ਮੌਕੇ ਵੀ ਹੈਦਰਾਬਾਦ ਦੀ ਮੱਕਾ ਮਸਜਿਦ ਬੰਦ

  ਕੋਰੋਨਾਵਾਇਰਸ ਲੌਕਡਾਊਨ ਕਾਰਨ ਹੈਦਰਾਬਾਦ ਦੀ ਮੱਕਾ ਮਸਜਿਦ ਈਦ ਵਾਲੇ ਦਿਨ ਵੀ ਬੰਦ ਹੀ ਰਹੀ।

  ਕੋਰੋਨਾਵਾਇਰਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਹੀ ਈਦ ਦੀ ਨਮਾਜ ਅਦਾ ਕਰਨ ਲਈ ਕਿਹਾ ਗਿਆ ਹੈ।

  View more on twitter
 2. ਦੁਨੀਆਂ ਭਰ ਵਿੱਚ ਲੌਕਡਾਊਨ ਦੌਰਾਨ ਈਦ ਕਿਵੇਂ ਮਨਾਈ ਜਾ ਰਹੀ ਹੈ

  ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਲੋਕ ਘਰਾਂ ਵਿੱਚ ਹੀ ਈਦ ਮਨਾਉਣ ਨੂੰ ਮਜਬੂਰ ਹਨ।

  ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ ਹੈ।

  ਈਦ
  Image caption: ਪਲੀਸਤੀਨ ਵਿੱਚ ਈਦ ਦੌਰਾਨ ਤਿੰਨ ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਨਾਬਲੂਸ ਵਿੱਚ ਕੇਕ ਵੰਡੇ ਜਾ ਰਹੇ ਹਨ
  eid
  Image caption: ਸੂਡਾਨ ਦੀ ਰਾਜਧਾਨੀ ਖਾਰਤੌਮ ਵਿੱਚ ਇਹ ਪਰਿਵਾਰ ਰਵਾਇਤੀ ਬਿਸਕੁਟ ਬਣਾ ਰਿਹਾ ਹੈ
  Ramadan
  Image caption: ਸਪੇਨ ਦੇ ਬਾਰਸੇਲੋਨਾ ਵਿੱਚ ਵੁਲੰਟੀਅਰ ਖਾਣੇ ਦੇ ਪੈਕੇਟ ਪੈਕ ਕਰਕੇ ਦੇਣ ਜਾ ਰਹੇ ਹਨ
  EID
  Image caption: ਸੀਰੀਆ ਦੀ ਸਿਵਲ ਜੰਗ ਦੌਰਾਨ ਵੀ ਇਹ ਬੱਚੇ ਫਲ ਤੇ ਮਠਿਆਈਆਂ ਵੇਚ ਰਹੇ ਹਨ। ਇਦਲਿਬ ਵਿਚ ਕਿੱਲੀ ਪਿੰਡ ਨੇੜੇ ਰਫਿਊਜੀ ਕੈਂਪ ਵਿੱਚ ਇਹ ਫਲ ਵੇਚ ਰਹੇ ਹਨ
  EID
  Image caption: ਆਸਟਰੇਲੀਆ ਦੇ ਮੈਲਬੋਰਨ ਵਿੱਚ ਅੱਬਾਸ ਪਰਿਵਾਰ ਨੇ ਆਪਣਾ ਰੋਜ਼ਾ ਤੋੜਿਆ। ਆਸਟਰੇਲੀਆ ਨੇ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ ਪਰ ਸੋਸ਼ਲ਼ ਡਿਸਟੈਂਸਿੰਗ ਲਾਜ਼ਮੀ ਹੈ।
 3. ਮੁਹੰਮਦ ਹਨੀਫ਼ ਦਾ ਨਜ਼ਰੀਆ ਉਨ੍ਹਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪਿੰਡ ਨਹੀਂ ਭੁੱਲਦਾ

  ਮੁਹੰਮਦ ਹਨੀਫ਼ - “ਈਦ 'ਤੇ ਪਿੰਡ ਨਹੀਂ ਜਾਣਾ ਹੋਣਾ।

  ਬਸ ਵੱਟਸਐਪ 'ਤੇ ਭੈਣਾ-ਭਰਾਵਾਂ 'ਤੇ ਸੱਜਣਾਂ ਨੂੰ ਜੱਫੀਆਂ ਪਾਵਾਂਗੇ 'ਤੇ ਵੱਡੀ ਈਦ ਦੇ ਕੱਚੇ-ਪੱਕੇ ਵਾਅਦੇ ਕਰਾਂਗੇ ਤੇ ਨਾਲ ਹੀ ਈਦ 'ਤੇ ਸੁਣੇ ਕੁੱਝ ਭੁੱਲ ਗਏ ਤੇ ਕੁੱਝ ਯਾਦ ਰਹਿ ਗਏ ਸੁਲਤਾਨ ਬਾਹੂ ਦੇ ਬੋਲ ਯਾਦ ਕਰਾਂਗੇ।”

  Video content

  Video caption: ਮੁਹੰਮਦ ਹਨੀਫ਼ ਦਾ ਨਜ਼ਰਿਆ - ਈਦ 'ਤੇ ਪਿੰਡ ਕਿਉਂ ਨਹੀਂ ਜਾਂਦੇ ਲੋਕ
 4. ਰਮਜ਼ਾਨ ਮੌਕੇ ਦਿੱਲੀ ਵਿੱਚ ਘਰਾਂ ਵਿੱਚ ਪੜ੍ਹੀ ਨਮਾਜ਼

  ਦਿੱਲੀ ਵਿੱਚ ਰਮਜ਼ਾਨ ਮੌਕੇ ਸਾਰੀਆਂ ਮਸਜਿਦਾਂ ਬੰਦ ਹੋਣ ਕਾਰਨ ਲੋਕਾਂ ਨੇ ਘਰਾਂ ਵਿੱਚ ਹੀ ਨਮਾਜ਼ ਪੜ੍ਹੀ ਅਤੇ ਸਾਹਿਰੀ ਖਾਧੀ।

  ਜਾਮਾ ਮਸਜਿਦ ਦੇ ਖੇਤਰ ਵਿੱਚ ਵੀ ਪੂਰੀ ਤਰ੍ਹਾਂ ਸੁੰਨ ਪਸਰੀ ਹੋਈ ਸੀ।

  View more on twitter
 5. ਰਮਜ਼ਾਨ ਮੌਕੇ ਪੂਰੀ ਦੁਨੀਆਂ ਵਿੱਚ ਪਾਬੰਦੀ ਪਰ ਪਾਕਿਸਤਾਨ ਵਿੱਚ ਨਹੀਂ

  ਪਾਕਿਸਤਾਨ ਵਿੱਚ ਰਮਜ਼ਾਨ ਸ਼ਨੀਵਾਰ ਨੂੰ ਸ਼ੁਰੂ ਹੋ ਰਿਹਾ ਹੈ ਪਰ ਇੱਕ ਮਹੀਨੇ ਦੇ ਬੰਦ ਤੋਂ ਬਾਅਦ ਸਰਕਾਰ ਨੇ ਅਖੀਰ ਮਸਜਿਦਾਂ ਵਿੱਚ ਨਮਾਜ਼ ਨੂੰ ਮਨਜੂਰੀ ਦੇ ਦਿੱਤੀ ਹੈ।

  ਇਹ ਚਿੰਤਾ ਵਾਲੀ ਗੱਲ ਹੈ ਕਿਉਂਕਿ ਇਸਲਾਮ ਦੇ ਮੂਲ ਅਸਥਾਨ ਮੰਨੇ ਜਾਣ ਵਾਲੇ ਸਾਊਦੀ ਅਰਬ ਨੇ ਵੀ ਸਮੂਹਿਕ ਨਮਾਜ 'ਤੇ ਲੱਗੀ ਪਾਬੰਦੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

  ਪਾਕਿਸਤਾਨ
  Image caption: ਪਾਕਿਸਤਾਨ ਵਿੱਚ ਰਮਜਡ਼ਾਨ ਮੌਕੇ ਮਸਜਿਦਾਂ ਵਿੱਚ ਹੀ ਪੜ੍ਹੀ ਜਾਏਗੀ ਸਮੂਹਿਕ ਨਮਾਜ਼
 6. ਰਮਜ਼ਾਨ ਮੌਕੇ ਦੁਨੀਆਂ ਦੀਆਂ ਕਈ ਮਸਜਿਦਾਂ ਸੁਨਸਾਨ

  ਕੋਰੋਨਾਵਾਇਰਸ ਮਹਾਂਮਾਰੀ ਕਾਰਨ ਇਸਲਾਮ ਦੀਆਂ ਕਈ ਪਵਿੱਤਰ ਥਾਵਾਂ ਰਮਜ਼ਾਨ ਮੌਕੇ ਸੁਨਸਾਨ ਪਈਆ ਹਨ।

  ਜੇਰੂਸਲੇਮ ਦੀ ਅਲ-ਅਕਸਾ ਮਸਜਿਦ ਦੇ ਡਾਇਰੈਕਟਰ ਅਤੇ ਇਮਾਮ ਸ਼ੇਖ ਓਮਰ ਅਲ-ਕਿਸਵਾਮੀ ਦਾ ਕਹਿਣਾ ਹੈ, “ਇਸਲਾਮ ਦੇ ਇਤਿਹਾਸ ਵਿੱਚ ਇਹ ਬਹੁਤ ਦੁਖ ਵਾਲਾ ਸਮਾਂ ਹੈ।”

  ਕੋਰੋਨਾਵਾਇਰਸ
  Image caption: ਜੇਰੂਸਲੇਮ ਦੀ ਅਲ-ਅਕਸਾ ਮਸਜਿਦ
  ਮੱਕਾ
  Image caption: ਮਾਰਚ ਤੋਂ ਹੀ ਮੱਕਾ ਵਿੱਚ ਕਾਬਾ ਜਾਣ ਦੀ ਮਨਾਹੀ ਹੈ
 7. ਡਾਕਟਰਾਂ ਦੀ ਮੌਲਵੀਆਂ ਨੂੰ ਅਪੀਲ- ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦਾ ਫੈਸਲਾ ਬਦਲਣ

  ਪਾਕਿਸਤਾਨ ਦੇ ਪ੍ਰਮੁੱਖ ਡਾਕਟਰਾਂ ਨੇ ਅਧਿਕਾਰੀਆਂ ਅਤੇ ਮੌਲਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦੀ ਇਜਾਜ਼ਤ ਦੇਣ ਦੇ ਆਪਣੇ ਫੈਸਲੇ ਨੂੰ ਬਦਲ ਦੇਣ।

  ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਨਹੀਂ ਤਾਂ ਕੋਰੋਨਾਵਾਇਰਸ ਅਜਿਹਾ ਫੈਲੇਗਾ ਕਿ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ।

  ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਕਾਸਿਰ ਸੱਜਾਦ ਨੇ ਕਿਹਾ,“ਬਦਕਿਸਮਤੀ ਨਾਲ ਸਾਡੇ ਹਾਕਮਾਂ ਨੇ ਗਲਤ ਫੈਸਲਾ ਲਿਆ ਹੈ,ਸਾਡੇ ਮੌਲਵੀਆਂ ਨੇ ਗੰਭੀਰ ਰਵੱਈਆ ਨਹੀਂ ਦਿਖਾਇਆ ਹੈ।”

  ਕੋਰੋਨਾਵਾਇਰਸ
  Image caption: ਡਾਕਟਰਾਂ ਦੀ ਮੌਲਵੀਆਂ ਨੂੰ ਅਪੀਲ- ਰਮਜ਼ਾਨ ਦੌਰਾਨ ਮਸਜਿਦਾਂ ਵਿੱਚ ਨਮਾਜ਼ ਪੜ੍ਹਣ ਦਾ ਫੈਸਲਾ ਬਦਲਣ
 8. ਇੰਡੋਨੇਸ਼ੀਆ ਦੇ ਇੱਕ ਸੂਬੇ 'ਚ ਪੜ੍ਹੀ ਗਈ ਸਮੂਹਿਕ ਨਮਾਜ

  ਇੰਡੋਨੇਸ਼ੀਆ ਦੇ ਏਸੀਹ ਸੂਬੇ ਵਿੱਚ ਕੱਲ੍ਹ ਰਾਤ ਨੂੰ ਕਈ ਮਸਜਿਦਾਂ ਵਿੱਚ ਤਾਰਾਵੀਹ (ਰਮਜ਼ਾਨ ਮੌਕੇ ਰਾਤ ਨੂੰ ਪੜ੍ਹੀ ਜਾਂਦੀ ਹੈ) ਕੀਤੀ।

  ਹਾਲਾਂਕਿ ਸਰਕਾਰ ਨੇ ਸਮੂਹਿਕ ਨਮਾਜ਼ ਪੜ੍ਹਣ 'ਤੇ ਪਾਬੰਦੀ ਲਾਈ ਸੀ।

  ਇਹ ਇੰਡੋਨੇਸ਼ੀਆ ਦਾ ਇੱਕਲੌਤਾ ਸੂਬਾ ਹੈ ਜਿੱਥੇ ਸ਼ਰੀਆ ਕਾਨੂੰਨ ਹੈ।

  ਜੇ ਲੋਕ ਮਾਸਕ ਪਾ ਕੇ ਅਤੇ ਆਪਣੀਆਂ ਚਟਾਈਆਂ ਲੈ ਕੇ ਆਉਣਗੇ ਤਾਂ ਏਸੀਹ ਵਿੱਚ ਤਾਰਾਵੀਹ ਪੜ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।

  ਕੋਰੋਨਾਵਾਇਰਸ
  Image caption: ਇੰਡੋਨੇਸ਼ੀਆ ਦੇ ਏਸੀਹ ਸੂਬੇ ਵਿੱਚ ਕਈ ਮਸਜਿਦਾਂ ਵਿੱਚ ਤਾਰਾਵੀਹ ਪੜ੍ਹੀ ਗਈ।