ਆਸਟਰੇਲੀਆ

 1. Video content

  Video caption: Coronavirus Round-Up: ਪੰਜਾਬ ‘ਚ ਕਿਉਂ ਹੁਣ ਘੱਟ ਮਰੀਜ਼ ਠੀਕ ਹੋ ਰਹੇ ਹਨ?

  2 ਮਹੀਨਿਆਂ ‘ਚ 90 ਫ਼ੀਸਦ ਤੋਂ ਘੱਟ ਕੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 66 ਫ਼ੀਸਦ ਹੋ ਗਈ ਹੈ

 2. ਕੋਰੋਨਾਵਾਇਰਸ

  WHO ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਸਭ ਤੋਂ ਗੰਭੀਰ ਸੰਕਟ ਹੈ ਜਿਸ ਦਾ ਸਾਹਮਣਾ ਦੁਨੀਆਂ ਨੇ ਕੀਤਾ ਹੈ

  Catch up
  next
 3. ਲੋਧੀਨੰਗਲ

  ਦੁਨੀਆਂ ਵਿਚ ਕੋਰੋਨਾ ਮਰੀਜ਼ਾ ਦਾ ਅੰਕੜਾ ਡੇਢ ਕਰੋੜ ਨੂੰ ਪਾਰ ਕਰ ਗਿਆ ਹੈ, ਜਦਕਿ 6.17ਲੱਖ ਲੋਕ ਮਾਰੇ ਜਾ ਚੁੱਕੇ ਹਨ

  Catch up
  next
 4. ਕੋਰੋਨਾਵਾਇਰਸ : ਪੰਜਾਬ, ਭਾਰਤ ਤੇ ਗਲੋਬਲ ਅਪਡੇਟ

  ਆਸਟ੍ਰੇਲੀਆ ਵਿਚ ਵੱਡੀਆਂ ਮਾਰਕੀਟਸ ਅਤੇ ਬੈਂਕਾਂ ਸਣੇ ਹੋਰ ਕਾਰੋਬਾਰੀ ਅਦਾਰਿਆਂ ਵਿਚ ਮਾਸਕ ਲਾਜ਼ਮੀ ਕੀਤਾ ਗਿਆ

  ਇਰਾਨ ਵਿਚ ਇੱਕ ਦਿਨ ਵਿਚ 229 ਮੌਤਾਂ, ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ

  ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਸਮਰਥਕਾਂ ਨੂੰ ਮਾਸਕ ਪਾਉਣ ਲਈ ਕਿਹਾ

  ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਕਿਹਾ ਕਿ ਉਸਨੂੰ ਹਾਈਡ੍ਰੋਕਲੋਰੋਕਵਿਨ ਨਾਲ ਫਰਕ ਪਿਆ

  ਕੋਰੋਨਾ ਪੌਜ਼ਿਟਿਵ ਕੇਸਾਂ ਦਾ ਗਲੋਬਲ ਅੰਕੜਾ 1 ਕਰੋੜ 46 ਲੱਖ ਪਾਰ ਕਰ ਗਿਆ ਜਦਕਿ ਮੌਤਾਂ ਦੀ ਗਿਣਤੀ 6 ਲੱਖ ਪਾਰ ਕਰ ਚੁੱਕੀ ਹੈ

  ਭਾਰਤ ਵਿਚ ਪੌਜਿਟਿਵ ਕੇਸਾਂ ਦਾ ਅੰਕੜਾ 11 ਲੱਖ 18 ਹਜ਼ਾਰ ਤੋਂ ਵਧ ਹੈ ਅਤੇ ਪਿਛਲੇ 24 ਘੰਟਿਆਂ ਵਿਚ 40 ਹਜ਼ਾਰ ਤੋਂ ਵੱਧ ਕੇਸ ਆਏ ਹਨ। ਹੁਣ ਤੱਕ 27 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਅਤੇ 7 ਲੱਖ ਲੋਕ ਠੀਕ ਹੋ ਗਏ ਹਨ।

  ਪੰਜਾਬ ਵਿਚ ਵੀ ਪੌਜ਼ਿਟਿਵ ਕੇਸਾਂ ਦਾ ਅੰਕੜਾ 11 ਹਜ਼ਾਰ ਨੂੰ ਢੁੱਕ ਗਿਆ ਹੈ ਅਤੇ 7389 ਜਣੇ ਠੀਕ ਹੋ ਚੁੱਕੇ ਹਨ , ਮੌਤਾਂ ਦੀ ਗਿਣਤੀ 263 ਹੈ।

  ਕੋਰੋਨਾਵਾਇਰਸ
 5. ਕੋਰੋਨਾਵਾਇਰਸ

  ਬ੍ਰਾਜ਼ੀਲ ਸਮੇਤ ਚਾਰ ਮੁਲਕਾਂ ਦੇ ਸਾਇੰਸਦਾਨਾਂ ਦੇ ਖੋਜ ਅਨੁਮਾਨਾਂ ਨੇ ਕੋਰੋਨਾਵਾਇਰਸ ਬਾਰੇ ਨਵੇਂ ਦਾਅਵੇ ਕਰਕੇ ਤਰਥੱਲੀ ਮਚਾ ਦਿੱਤੀ।

  ਹੋਰ ਪੜ੍ਹੋ
  next
 6. ਆਸਟ੍ਰੇਲੀਆ: ਮੈਲਬਰਨ ਵਿੱਚ ਲੌਕਡਾਊਨ ਲਾਗੂ

  ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਕੋਰੋਨਾ ਲਾਗ ਦੇ ਵਾਧੇ ਨੂੰ ਦੇਖਦਿਆਂ ਹੋਇਆ ਦੂਜੀ ਵਾਰ ਲੌਕਡਾਊਨ ਲਗਾਇਆ ਗਿਆ ਹੈ।

  ਨਵੇਂ ਆਦੇਸ਼ ਦੇ ਤਹਿਤ ਕਰੀਬ 50 ਲੱਖ ਮੈਲਬਰਨ ਵਾਸੀਆਂ ਨੂੰ ਆਪਣੇ ਘਰਾਂ ਤੋਂ ਨਿਕਲਣ ਦੀ ਆਗਿਆ ਨਹੀਂ ਹੋਵੇਗੀ, ਹਾਲਾਂਕਿ, ਜ਼ਰੂਰੀ ਸੇਵਾਵਾਂ ਲਈ ਉਹ ਘਰੋਂ ਨਿਕਲ ਸਕਣਗੇ।

  ਸਥਾਨਕ ਪੁਲਿਸ ਮੁਤਾਬਕ ਸ਼ਹਿਰ ਦੇ ਚਾਰੇ ਪਾਸੇ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕਈ ਚੈੱਕਪੁਆਇੰਟ ਵੀ ਬਣਾਏ ਗਏ ਹਨ। ਮੰਗਲਵਾਰ ਨੂੰ ਹੀ ਵਿਕਟੋਰੀਆ ਦੀ ਦੂਜੇ ਸੂਬਿਆਂ ਨਾਲ ਲਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ।

  ਮੈਲਬਰਨ ਵਿਕਟੋਰੀਆ ਦੀ ਰਾਜਧਾਨੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਸਕੌਟ ਮਾਰੀਸ਼ਨ ਨੇ ਬੁੱਧਵਾਰ ਨੂੰ ਮੈਲਬਰਨ ਵਾਸੀਆਂ ਨੂੰ ਕਿਹਾ ਹੈ, “ਤੁਸੀਂ ਅਜੇ ਵੀ ਜੋ ਸਹਿ ਰਹੇ ਹੋ, ਉਸ ਦੀ ਕੀਮਤ ਪੂਰਾ ਦੇਸ਼ ਜਾਣਦਾ ਹੈ। ਤੁਸੀਂ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਨਹੀਂ ਸਹਿ ਰਹੇ ਬਲਕਿ ਪੂਰੇ ਆਸਟ੍ਰੇਲੀਆਈ ਭਾਈਚਾਰੇ ਲਈ ਇਹ ਪਾਬੰਦੀ ਸਹਿ ਰਹੇ ਹੋ।”

  ਮੰਗਲਵਾਰ ਨੂੰ ਸ਼ਹਿਰ ਵਿੱਚ ਕੋਰੋਨਾਵਾਇਰਸ ਦੇ ਰਿਕਾਰਡ 191 ਮਾਮਲੇ ਸਾਹਮਣੇ ਆਏ ਸਨ, ਜਦ ਕਿ ਬੁੱਧਵਾਰ ਨੂੰ ਮੈਲਬਰਨ ਵਿੱਚ ਕੋਰੋਨਾ ਲਾਗ ਦੇ 134 ਨਵੇਂ ਮਾਮਲੇ ਸਾਹਮਣੇ ਆਏ ਹਨ।

  ਇਹ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ।

  ਹੁਣ ਤੱਕ ਆਸਟ੍ਰੇਲੀਆ ਵਿੱਚ ਕੋਰੋਨਾ ਲਾਗ ਦੇ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦ ਕਿ 106 ਲੋਕਾਂ ਦੀ ਮੌਤ ਲਾਗ ਨਾਲ ਹੋਈ ਹੈ।

  ਆਸਟ੍ਰੇਲੀਆ
 7. ਕੋਰੋਨਾਵਾਇਰਸ

  ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਮਰੀਜ਼ਾਂ ਦੇ ਕੁੱਲ ,2,64,.997 ਐਕਵਿਟ ਕੇਸ ਹਨ ਤੇ ਮੌਤਾਂ ਦਾ ਅੰਕੜਾ 20,642 ਨੂੰ ਪਾਰ ਕਰ ਗਿਆ ਹੈ।

  Catch up
  next
 8. ਮੈਲਬੋਰਨ ਵਿੱਚ ਲੋਕਾਂ ਕਰ ਰਹੇ ਡਰ ਕੇ ਖ਼ਰੀਦਦਾਰੀ

  ਆਸਟਰੇਲੀਆ ਦੇ ਵੱਡੇ ਸ਼ਹਿਰ ਮੈਲਬੋਰਨ ਵਿੱਚ ਲੋਕਾਂ ਨੇ ਵਾਇਰਸ ਦੀ ਵਾਪਸੀ ਦੇ ਡਰ ਵਜੋਂ ਭਾਰੀ ਮਾਤਰਾ ਵਿੱਚ ਖ਼ਰੀਦਾਰੀ ਕੀਤੀ ਜਾ ਰਹੀ ਹੈ।

  ਮੈਲਬੋਰਨ ਨੂੰ ਇਸ ਲੌਕਡਾਊਨ ਨਾਲ ਹਰ ਹਫ਼ਤੇ ਲਗਭਗ ਇੱਕ ਬਿਲੀਅਨ ਆਸਟਰੇਲੀਅਨ ਡਾਲਰ ਦਾ ਘਾਟਾ ਪਵੇਗਾ।

  ਸ਼ਹਿਰ ਦੀ 50 ਲੱਖ ਵਸੋਂ ਹੈ ਅਤੇ ਇੱਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਛੇ ਹਫ਼ਤਿਆਂ ਲਈ ਲੌਕਡਾਊਨ ਲਾਇਆ ਗਿਆ ਹੈ।

  ਸ਼ਹਿਰ ਵਿੱਚ ਸਮਾਜਿਕ ਫੈਲਾਅ ਕਾਰਨ ਹਰ ਰੋਜ਼ ਸੌ ਤੋਂ ਵਧੇਰੇ ਮਾਮਲੇ ਸਾਮਹਣੇ ਆ ਰਹੇ ਹਨ।

  View more on twitter
 9. Video content

  Video caption: ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾ, ਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀ ਕਿਉਂ ਹਨ ਚਿੰਤਤ?

  ਦੁਨੀਆਂ ਦੇ ਕਈ ਵਿਗਿਆਨੀਆਂ ਨੇ ਡਬਲੂਐੱਚਓ ਨੂੰ ਕੋਰੋਨਾਵਾਇਰਸ ਸੰਬੰਧੀ ਆਪਣੇ ਦਿਸ਼ਾ-ਨਿਰਦੇਸ਼ ਬਦਲਣ ਲਈ ਕਿਹਾ ਹੈ

 10. ਦੋ ਆਸਟਰੇਲੀਆਈ ਸੂਬਿਆਂ ਦੀ ਸਰਹੱਦ ਨੂੰ ਬੰਦ ਕਰਨ ਲਈ ਫੌਜ ਦੀ ਤੈਨਾਤੀ

  ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਸਟਰੇਲੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਦਰਮਿਆਨ ਵਿਅਸਤ ਸਰਹੱਦ ਨੂੰ ਬੰਦ ਕਰਨ ਲਈ ਸੈਂਕੜੇ ਪੁਲਿਸ ਅਧਿਕਾਰੀ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ।

  ਨਿਊਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਕਾਰ 100 ਕਿਲੋਮੀਟਰ ਲੰਮੀ ਸਰਹੱਦ ਮੰਗਲਵਾਰ ਰਾਤ ਨੂੰ 11.59 ਵਜੇ ਬੰਦ ਕੀਤੀ ਜਾਵੇਗੀ।

  ਪਿਛਲੇ 100 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵਾਂ ਸੂਬਿਆਂ ਦੀ ਸਰਹੱਦ ਬੰਦ ਰਹੇਗੀ।

  ਵਿਕਟੋਰੀਆ ਰਾਜ ਵਿੱਚ ਵੀਰਵਾਰ ਨੂੰ ਕੋਵਿਡ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਅਤੇ ਸੰਕਰਮਿਤ ਦੀ ਗਿਣਤੀ ਤਿੰਨ ਮਹੀਨੇ ਦੇ ਉੱਚੇ ਪੱਧਰ ’ਤੇ ਪਹੁੰਚ ਗਈ।

  ਸੋਮਵਾਰ ਨੂੰ, ਵਿਕਟੋਰੀਆ ਵਿੱਚ 123 ਨਵੇਂ ਕੇਸ ਦਰਜ ਕੀਤੇ ਗਏ, ਇਹ ਇੱਕ ਦਿਨ ਵਿੱਚ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

  lockdown