ਮੱਛੀਆਂ ਫੜ੍ਹਨਾ

 1. Video content

  Video caption: ਮੱਛੀ ਦੇ ਪਕੌੜਿਆਂ ਤੋਂ ਬਾਅਦ ਲੁਧਿਆਣਾ 'ਚ ਬਣੇ ਮੱਛੀ ਦੇ ਬਿਸਕੁਟ ਦੇਖੋ

  ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਨੇ ਪ੍ਰੋਟੀਨ ਭਰਪੂਰ ਮੱਛੀ ਦੇ ਬਿਸਕੁਟ ਤਿਆਰ ਕੀਤੇ ਹਨ

 2. ਕੋਰੋਨਾਵਾਇਰਸ ਬੀਜਿੰਗ: ਚੀਨ ਵਿੱਚ ਮੱਛੀ ਕਾਰਨ ਕਿਉਂ ਫੈਲੀ ਦਹਿਸ਼ਤ

  ਪਿਛਲੇ ਹਫ਼ਤੇ ਵਿੱਚ ਬੀਜਿੰਗ 'ਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

  ਇਨ੍ਹਾਂ ਵਿੱਚੋਂ ਜ਼ਿਆਦਾ ਤਰ ਮਾਮਲੇ ਚੀਨ ਦੇ ਫੂਡ ਬਾਜ਼ਾਰ ਨਾਲ ਜੁੜੇ ਹੋਏ ਹਨ।

  ਚੀਨੀ ਮੀਡੀਆ ਅਨੁਸਾਰ ਸ਼ਿਨਫਾਡੀ ਨਾਂ ਦੀ ਇੱਕ ਮਾਰਕਿਟ ਵਿੱਚ ਚੋਪਿੰਗ ਬੋਰਡਾਂ 'ਤੇ ਭਾਰੀ ਮਾਤਰਾ ਵਿੱਚ ਕੋਰੋਨਾਵਾਇਰਸ ਮਿਲਿਆ।

  ਇਸ ਚੋਪਿੰਗ ਬੋਰਡ 'ਤੇ ਜ਼ਿਆਦਾ ਤਰ ਮੱਛੀਆਂ ਕੱਟੀਆਂ ਜਾਂਦੀਆਂ ਸਨ। ਇੱਥੇ ਮੱਛੀ ਦੀ ਇੱਕ ਕਿਸਮ ਸੈਲਮਨ ਜ਼ਿਆਦਾ ਵਰਤੀ ਜਾਂਦੀ ਸੀ।

  ਬੁੱਧਵਾਰ ਨੂੰ ਇਸੇ ਨਾਲ ਜੁੜੀ ਇੱਕ ਖ਼ਬਰ ਆਈ ਕਿ ਫ਼ਰੋਜ਼ਨ ਸੀਅ- ਫੂਡ ਸਾਫ਼ ਕਰਨ ਵਾਲੇ ਇੱਕ 22 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਹੋ ਗਿਆ ਜਿਸ ਮਗਰੋਂ ਲੋਕਾਂ ਵਿੱਚ ਕਾਫ਼ੀ ਦਹਿਸ਼ਤ ਫੈਲ ਗਈ।

  ਹਾਲਾਂਕਿ ਚੀਨ ਦੇ ਸੈਂਟਰ ਫਾਰ ਡਿਸੇਅਸ ਕੰਟਰੋਲ ਦੇ ਅਨੁਸਾਰ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ ਕਿ ਕੋਰੋਨਾ ਮੱਛੀ ਨਾਲ ਫੈਲਦਾ ਹੋਵੇ।

  ਸੈਲਮਨ
 3. ਵਧਾਏ ਗਏ ਲੌਕਡਾਊਨ ਲਈ ਭਾਰਤ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼

  ਭਾਰਤ ਵਿੱਚ ਲੌਕਡਾਊਨ 3 ਮਈ ਤੱਕ ਵਧਾਉਣ ਤੋਂ ਅਗਲੇ ਦਿਨ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

  • ਖੇਤੀਬਾੜੀ ਸਬੰਧੀ ਸਾਰੇ ਕੰਮ 20 ਅਪ੍ਰੈਲ ਤੋਂ ਬਾਅਦ ਸ਼ੁਰੂ ਕੀਤੇ ਜਾ ਸਕਣਗੇ।
  • ਸਾਰੇ ਪਬਲਿਕ ਟਰਾਂਸਪੋਰਟ, ਉਡਾਣਾਂ, ਟਰੇਨ, ਮੈਟਰੋ ਬੰਦ ਰਹਿਣਗੇ। ਸਿਰਫ਼ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੋਟ ਮਿਲੇਗੀ।
  • ਸਾਰੇ ਸਕੂਲ ਅਤੇ ਯੂਨੀਵਰਸਿਟੀ ਬੰਦ ਰਹਿਣਗੇ।
  • ਸਾਰੇ ਧਾਰਮਿਕ ਅਦਾਰੇ ਅਤੇ ਖੇਡ ਸੰਥਾਵਾਂ ਬੰਦ ਰਹਿਣਗੀਆ।
  • ਹਸਪਤਾਲ ਅਤੇ ਸਿਹਤ ਸੇਵਾਵਾਂ ਜਾਰੀ ਰਹਿਣਗੀਆਂ।
  • ਫਾਰਮਾਸਿਊਟੀਕਲ ਕੰਪਨੀਆਂ ਦੀਆਂ ਮੈਨਿਊਫੈਕਚਰਿੰਗ ਯੂਨਿਟਾਂ, ਮੈਡੀਕਲ ਉਪਕਰਣ, ਮੈਡੀਕਲ ਬੁਨਿਆਦੀ ਢਾਂਚੇ ਦਾ ਨਿਰਮਾਣ 20 ਅਪ੍ਰੈਲ ਤੋਂ ਖੁੱਲ੍ਹੇਗਾ।
  • ਸਵੈ-ਰੁਜ਼ਗਾਰ ਵਾਲੇ ਇਲੈਕਟਰੀਸ਼ੀਅਨ, ਆਈ ਟੀ ਰਿਪੇਅਰ, ਨਲ ਠੀਕ ਕਰਨ ਵਾਲੇ, ਮੋਟਰ ਮਕੈਨਿਕ, ਤਰਖਾਣ ਦੀਆਂ ਸੇਵਾਵਾਂ ਨੂੰ 20 ਅਪ੍ਰੈਲ ਤੋਂ ਇਜਾਜ਼ਤ ਹੋਵੇਗੀ।
  • ਲੌਕਡਾਊਨ ਦੌਰਾਨ ਫਲ-ਸਬਜੀਆਂ, ਦੁੱਧ, ਮੱਛੀ, ਮੀਟ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
  • ਹਾਈਵੇਅ ਤੇ ਢਾਬੇ, ਟਰੱਕ ਠੀਕ ਕਰਨ ਵਾਲੀਆਂ ਦੁਕਾਨਾਂ, ਸਰਕਾਰੀ ਸੇਵਾਵਾਂ ਦੇ ਕਾਲ ਸੈਂਟਰ 20 ਅਪ੍ਰੈਲ ਤੋਂ ਖੁੱਲ੍ਹ ਜਾਣਗੇ।
  • ਪੇਂਡੂ ਖੇਤਰਾਂ ਵਿੱਚ ਉਦਯੋਗ 30 ਅਪ੍ਰੈਲ ਤੋਂ ਖੋਲ੍ਹਣ ਦੀ ਇਜਾਜ਼ਤ ਪਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ
  ਲੌਕਡਾਊਨ
  Image caption: ਭਾਰਤ ਵਿੱਚ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ