ਯੂਰੋ ਜ਼ੋਨ

 1. ਸਪੇਨ : ਇਸ ਸਾਲ ਨਹੀਂ ਖੁੱਲ੍ਹਣਗੇ ਨਾਈਟ ਕਲੱਬ

  ਲੌਕਡਾਊਨ ਹਟਾਏ ਜਾ ਰਹੇ ਹਨ, ਯਾਤਰਾ 'ਤੇ ਪਾਬੰਦੀਆਂ ਅਸਾਨ ਹੋ ਰਹੀਆਂ ਹਨ ਅਤੇ ਗਰਮੀਆਂ ਵੀ ਹਨ, ਜਿਸ ਨਾਲ ਯੂਰਪੀਅਨ ਕਾਫ਼ੀ ਖੁਸ਼ ਦਿਖਾਈ ਦਿੰਦੇ ਹਨ।

  ਪਰ ਇਕ ਅਜਿਹੀ ਖ਼ਬਰ ਵੀ ਹੈ ਜੋ ਉਸਨੂੰ ਥੋੜਾ ਨਿਰਾਸ਼ ਕਰੇਗੀ।

  ਸਪੇਨ ਦੇ ਬੇਲਿਆਰਿਕ ਟਾਪੂ ਦੀ ਸਰਕਾਰ ਜਦੋਂ ਤੱਕ ਕੋਰੋਨਾ ਟੀਕਾ ਨਹੀਂ ਆਉਂਦਾ ਉਦੋਂ ਤੱਕ ਨਾਈਟ ਕਲੱਬ ਖੋਲ੍ਹਣ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

  ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ 2021 ਵਿਚ ਵੀ ਲਾਗੂ ਹੋ ਸਕਦੀ ਹੈ। ਕਈ ਸਥਾਨਕ ਬਾਰਾਂ ਨੇ ਵੀ ਇਸ ਪਾਬੰਦੀ ਨੂੰ ਨੋਟਿਸ ਦਿੱਤਾ ਹੈ।

  ਨਾਇਟ ਕਲੱਬ
 2. ਯੂਰੋਜ਼ੋਨ ਵਿੱਚ 3.8% ਦੀ ਗਿਰਾਵਟ

  ਯੂਰਪੀਅਨ ਸੈਂਟਰਲ ਬੈਂਕ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਦੂਜੀ ਤਿਮਾਹੀ ਵਿੱਚ ਯੂਰੋਜ਼ੋਨ ਵਿੱਚ 15 ਫੀਸਦ ਦੀ ਗਿਰਾਵਟ ਆ ਸਕਦੀ ਹੈ।

  ਇਹ ਇਸ ਗੱਲ ਦਾ ਸਬੂਤ ਹੈ ਕਿ ਕੋਵਿਡ -19 ਮਹਾਂਮਾਰੀ ਕਾਰਨ ਆਰਥਿਕ ਨੁਕਸਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

  ਫਰਾਂਸ ਅਤੇ ਇਟਲੀ ਮੰਦੀ ਵੱਲ ਜਾਣ ਲੱਗੇ ਹਨ।

  ਜਿਉਂ ਹੀ ਇਹ ਖ਼ਬਰ ਮਿਲੀ ਕਿ 2020 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 19 ਦੇਸਾਂ ਵਾਲੇ ਮੁਦਰਾ ਸੰਘ ਖੇਤਰ ਵਿੱਚ ਰਿਕਾਰਡ 3.8% ਦੀ ਗਿਰਾਵਟ ਆਈ ਹੈ, ਕ੍ਰਿਸਟੀਨ ਲੇਗਾਰਡੇ ਨੇ ਕਿਹਾ ਕਿ ਇਹ ਅਪ੍ਰੈਲ-ਜੂਨ ਦੀ ਮਿਆਦ ਵਿੱਚ ਹੋਰ ਵੀ ਬੁਰਾ ਹੋ ਸਕਦਾ ਹੈ।

  ਉਸ ਸਮੇਂ ਲੌਕਡਾਊਨ ਪਾਬੰਦੀਆਂ ਦਾ ਅਸਰ ਸਭ ਤੋਂ ਬੁਰਾ ਹੋਵੇਗਾ।

  ਕੋਰੋਨਾਵਾਇਰਸ
  Image caption: ਯੂਰੀਜ਼ੋਨ ਵਿੱਚ 15 ਫੀਸਦ ਦੀ ਗਿਰਾਵਟ ਦੇ ਕਿਆਸ
 3. ਪਰਵਾਸ

  ਬ੍ਰੈਗਜ਼ਿਟ ਦੇ ਲਾਗੂ ਹੋਣ ਤੋਂ ਬਾਅਦ ਕਿਹੇ ਜਿਹੇ ਪਰਵਾਸ ਨਿਯਮਾਂ ਘੜ ਰਿਹਾ ਹੈ ਯੂਕੇ, ਪ੍ਰੀਤੀ ਪਟੇਲ ਨੇ ਕੀਤੇ ਖ਼ੁਲਾਸੇ

  ਹੋਰ ਪੜ੍ਹੋ
  next
 4. Video content

  Video caption: Kashmir: ‘ਮੋਦੀ ਪਬਲੀਸਿਟੀ ਸਟੰਟ ਕਰ ਰਹੇ ਹਨ, ਇਸੇ ਲਈ ਮੇਰਾ ਨਾਮ ਕੱਢ ਦਿੱਤਾ’

  ‘ਮੈਂ (ਭਾਰਤ-ਸ਼ਾਸਿਤ) ਕਸ਼ਮੀਰ ਦੌਰੇ ਦੌਰਾਨ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਮ ਲੋਕਾਂ ਨਾਲ ਮਿਲਣ ਦੀ ਸ਼ਰਤ ਰੱਖੀ ਸੀ’

 5. Video content

  Video caption: Kashmir: ਯੂਰਪੀ ਸੰਸਦ ਦੇ ਮੈਂਬਰਾਂ ਨੇ ਕਸ਼ਮੀਰ ’ਚ ਕੀ ਵੇਖਿਆ?

  MEP ਨੇ ਆਖਿਆ, ‘ਵਿਰੋਧੀਆਂ ਨੂੰ ਵੀ ਕਸ਼ਮੀਰ ਆਉਣ ਦਿਓ’