ਦੱਖਣੀ ਸੁਡਾਨ

 1. CBSE

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੀਨੀਅਰ ਮੰਤਰੀਆਂ ਦੀ ਅਹਿਮ ਬੈਠਕ ਵਿਚ ਫੈਸਲਾ ਲਿਆ ਗਿਆ - ਪੜ੍ਹੋ ਹੋਰ ਵੀ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਫ਼ਤਿਹ ਅਲ਼-ਰਹਿਮਾਨ ਅਲ਼-ਹਮਦਾਨੀ

  ਬੀਬੀਸੀ ਅਰਬ

  ਸਕੂਲ

  ਕਈ ਬੱਚਿਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਨੇ ਕਈ ਤਰ੍ਹਾਂ ਦੀ ਜਿਨਸੀ ਹਿੰਸਾ ਵੀ ਸਹੀ

  ਹੋਰ ਪੜ੍ਹੋ
  next
 3. ਪੰਜਾਬ ਵਿੱਚ ਸ਼ਰਾਬ ਦੀਆਂ ਦੁਕਾਨਾਂ

  ਭਾਰਤ ਵਿਚ ਰਿਕਾਰਡ ਕੇਸਾਂ ਦੇ ਬਾਵਜੂਦ ਲੌਕਡਾਊਨ ਵਿਚ ਦਿੱਤੀ ਗਈ ਹੈ ਢਿੱਲ, ਪੰਜਾਬ 'ਚ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਤੇ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਣ ਸਣੇ ਹੋਣਗੇ ਇਹ ਨਿਯਮ ਲਾਗੂ

  Catch up
  next
 4. ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ

  ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

  ਸੂਚਨਾ ਮੰਤਰੀ ਮਾਈਕਲ ਮਾਕੁਏਈ ਨੇ ਬੀਬੀਸੀ ਨੂੰ ਦੱਸਿਆ ਕਿ ਸਿਹਤ ਮੰਤਰੀ ਨੂੰ ਛੱਡ ਕੇ ਉੱਚ-ਪੱਧਰੀ ਟਾਸਕ ਫੋਰਸ ਦੇ ਸਾਰੇ ਹੀ 10 ਮੈਂਬਰ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ।

  ਪਰ ਉਨ੍ਹਾਂ ਨੇ ਰਾਸ਼ਟਰਪਤੀ ਸੈਲਵਾ ਕੀਰ ਦੇ ਪੌਜ਼ਿਟਿਵ ਹੋਣ ਦੀ ਰਿਪੋਰਟ ਨੂੰ ਰੱਦ ਕੀਤਾ ਹੈ ਜੋ ਕਿ ਟੀਮ ਦਾ ਹਿੱਸਾ ਸਨ।

  ਇਸ ਤੋਂ ਕੁਝ ਦਿਨ ਪਹਿਲਾਂ ਹੀ ਉਪ-ਰਾਸ਼ਟਰਪਤੀ ਰੀਕ ਨੇ ਪਤਨੀ ਸਣੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦਾ ਐਲਾਨ ਕੀਤਾ ਸੀ।

  South Sudan
  Image caption: ਸੂਚਨਾ ਮੰਤਰੀ ਮਾਈਕਲ ਮਾਕੁਏਈ ਮੁਤਾਬਕ ਸਾਰੇ 10 ਮੰਤਰੀ ਸੈਲਫ਼ ਆਈਸੋਲੇਸ਼ਨ ਵਿੱਚ ਹਨ
 5. ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਤੇ ਰੱਖਿਆ ਮੰਤਰੀ ਪੌਜ਼ਿਟਿਵ

  ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

  ਮਾਸ਼ਰ ਦੀ ਉਮਰ 60 ਸਾਲ ਤੋਂ ਉਪਰ ਹੈ। ਉਨ੍ਹਾਂ ਦਾ ਕੋਰੋਨਾ ਟੈਸਟ 13 ਮਈ ਨੂੰ ਕੀਤਾ ਗਿਆ ਸੀ ਜਦੋਂ ਕੋਵਿਡ -19 ਟਾਸਕ ਫੋਰਸ ਦਾ ਮੈਂਬਰ ਪੌਜ਼ਿਟਿਵ ਪਾਇਆ ਗਿਆ।

  ਮਾਸ਼ਰ ਦਾ ਬਾਡੀਗਾਰਡ ਅਤੇ ਕੁਝ ਸਟਾਫ ਮੈਂਬਰ ਵੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

  ਦੱਖਣੀ ਸੂਡਾਨ ਵਿੱਚ ਕੁੱਲ 236 ਲੋਕਾਂ ਨੂੰ ਲਾਗ ਲੱਗ ਚੁੱਕੀ ਹੈ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

  ਕੋਰੋਨਾਵਾਇਰਸ
 6. ਕੋਰੋਨਾ ਅਪਡੇਟ: ਪਿਛਲੇ 24 ਘੰਟਿਆਂ ਦੌਰਾਨ ਦੇਸ-ਵਿਦੇਸ਼ ਦਾ ਹਾਲ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਤੋਂ 2 ਲੱਖ ਪਰਵਾਸੀ ਮਜ਼ਦੂਰ ਜੱਦੀ ਸੂਬਿਆਂ ਵਿੱਚ ਜਾ ਚੁੱਕਾ ਹੈ।

  ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸੂਬੇ ਵਿੱਚੋਂ 10 ਲੱਖ ਨੌਕਰੀਆਂ ਖ਼ਤਮ ਹੋਈਆਂ ਹਨ।

  ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ ਵਿਸ਼ੇਸ਼ ਜਹਾਜ਼ ਅੱਜ ਅੰਮ੍ਰਿਤਸਰ ਉਤਰੇਗਾ।

  ਭਾਰਤ ਵਿਚ ਕੋਰੋਨਾ ਲਾਗ ਦੇ ਕੁੱਲ ਮਾਮਲੇ 96 ਹਜ਼ਾਰ ਪਾਰ ਕਰ ਗਏ ਹਨ ਅਤੇ ਮੌਤਾਂ ਦੀ ਗਿਣਤੀ ਵੀ 3000 ਹੋ ਗਈ ਹੈ।

  ਲੌਕਡਾਊਨ 4.0 ਦੌਰਾਨ ਦਿੱਲੀ ਤੋਂ ਨੋਇਡਾ ਤੇ ਗਾਜ਼ਿਆਬਾਦ ਜਾਣ ਦੀ ਛੂਟ ਮਿਲ ਗਈ ਹੈ।

  ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦਾ ਬੱਚਿਆਂ ਤੇ ਬਜ਼ੁਰਗਾਂ ਨਾਲ ਪੈਦਲ ਚੱਲ ਕੇ ਜੱਦੀ ਸੂਬਿਆਂ ਨੂੰ ਜਾਣ ਦਾ ਸਿਲਸਿਲਾ ਜਾਰੀ ਹੈ।

  ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਹੈ।

  ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ।

  ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

  ਮੌਡਰਨਾ ਕੰਪਨੀ ਦੇ ਟਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ 8 ਲੋਕਾਂ ਦੀ ਰਿਪੋਟਰ ਤੋਂ ਪਤਾ ਲੱਗਿਆ ਹੈ ਕਿ ਐਂਟੀਬਾਡੀਜ਼ ਨੂੰ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ।

  ਕੋਰੋਨਾ ਲਾਗ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਹਾਈਡ੍ਰੋਕਸੀਕੋਰੋਨਕੁਇਨ (ਮਲੇਰੀਆ ਦੀ ਦਵਾਈ) ਲੈ ਰਹੇ ਹਨ।

  ਫਰਾਂਸ ਨੇ ਧਾਰਮਿਕ ਸਥਾਨਾਂ ਤੋਂ ਲੌਕਡਾਊਨ ਦੀਆਂ ਪਾਬੰਦੀਆਂ ਹਟਾਈਆਂ

  ਚਿਲੀ ਵਿੱਚ ਲੌਕਡਾਊਨ ਦੌਰਾਨ ਖਾਣੇ ਦੀ ਕਮੀ ਖ਼ਿਲਾਫ਼ ਮੁਜ਼ਾਹਰੇ, ਪੁਲਿਸ ਨੇ ਕੀਤਾ ਲਾਠੀਚਾਰਜ ਤੇ ਮਾਰੀਆਂ ਪਾਣੀ ਦੀਆਂ ਬੌਛਾੜਾਂ

  ਜਰਮਨੀ ਤੇ ਫਰਾਂਸ ਨੇ 500 ਅਰਬ ਯੂਰੋ ਦੀ ਇਮਦਾਦ ਯੂਰਪੀਅਨ ਮੈਂਬਰ ਦੇਸਾਂ ਨੂੰ ਦੇਣ ਦਾ ਟੀਚਾ ਤੈਅ ਕੀਤਾ ਹੈ।

  ਇਰਾਨ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 7000 ਹੋ ਗਈ ਹੈ।

  ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਕਿਹਾ ਹੈ ਕਿ ਉਨ੍ਹਾਂ ਕੋਰੋਨਾ ਖ਼ਿਲਾਫ਼ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ।

  ਕੋਰੋਨਾ ਕਾਰਨ ਮੌਤਾਂ ਦਾ ਗਲੋਬਲ ਅੰਕੜਾ 48 ਲੱਖ ਨੇੜੇ ਪਹੁੰਚ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਹੋ ਗਈ ਹੈ।

  ਕੋਰੋਨਾਵਾਇਰਸ
 7. ਸੂਡਾਨ ਵਿੱਚ ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਹੈ, ਉਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ

  ਸੂਡਾਨ ਵਿੱਚ ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਹੈ, ਉਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਕੰਮ ਕਰਦੇ ਹਨ।

  ਹੋਰ ਪੜ੍ਹੋ
  next