ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ

 1. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਯੂਐੱਸਐੱਸ ਇੰਟਰਪ੍ਰਾਜ਼ਿਜ

  ਅਮਰੀਕਾ ਨੇ ਜਦੋਂ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੇ ਕੀ ਕੀਤਾ ਸੀ

  ਹੋਰ ਪੜ੍ਹੋ
  next
 2. ਕੋਰੋਨਾ ਮਹਾਂਮਾਰੀ ਦੇਸ਼ਾਂ ਦਰਮਿਆਨ ਅਸਮਾਨਤਾਵਾਂ ਸਾਹਮਣੇ ਲਿਆਈ ਹੈ - UN

  ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ਼ ਨੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਦੀ ਸਖ਼ਤ ਅਲੋਚਨਾ ਕੀਤੀ ਹੈ ਜੋ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਵਿੱਚ ਅਸਫ਼ਲ ਰਹੀਆਂ ਹਨ।

  ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੇ ਦੇਸ਼ਾਂ ਦੇ ਅੰਦਰ ਅਤੇ ਬਾਹਰ ਅਸਮਾਨਤਾਵਾਂ ਨੂੰ ਉਜਾਗਰ ਕੀਤਾ ਹੈ।

  ਉਨ੍ਹਾਂ ਕਿਹਾ ਕਿ ਅਮਰੀਕਾ, ਚੀਨ ਅਤੇ ਰੂਸ ਦੇ ਰਿਸ਼ਤੇ ਪਹਿਲਾਂ ਕਦੇ ਵੀ ਇੰਨੇ ਮਾੜੇ ਨਹੀਂ ਸਨ।

  ਗੁਟੇਰੇਸ਼ ਨੇ ਵਿਸ਼ਵ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਵਿੱਚ ਤਬਦੀਲੀ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ "ਦੁਨੀਆਂ ਵਿੱਚ ਹਫੜਾ-ਦਫੜੀ ਹੈ। ਵਿਸ਼ਵ ਦੇ ਦੇਸ਼ਾਂ ਵਿੱਚ ਮੁਕਾਬਲਾ ਹੈ ਅਤੇ ਇੱਕ ਦੂਜੇ ਪ੍ਰਤੀ ਸਮਝ ਦੀ ਘਾਟ ਹੈ।"

  ਉਨ੍ਹਾਂ ਦੇ ਅਨੁਸਾਰ "ਇਸਦਾ ਮਤਲਬ ਹੈ ਕਿ ਵਿਸ਼ਵ ਦੇ ਦੇਸ਼ਾਂ ਨੇ ਕੋਵਿਡ -19 ਨੂੰ ਹਰਾਉਣ ਲਈ ਮਿਲ ਕੇ ਕੋਈ ਠੋਸ ਕਦਮ ਨਹੀਂ ਚੁੱਕੇ। ਵਿਕਸਤ ਦੇਸ਼ਾਂ ਨੇ ਸਭ ਤੋਂ ਗਰੀਬ ਦੇਸ਼ਾਂ ਦੀ ਸਹਾਇਤਾ ਲਈ ਢੁੱਕਵੇਂ ਕਦਮ ਨਹੀਂ ਚੁੱਕੇ"।

  corona
 3. ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਦਾ ਹਾਲ

  • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲੇ 1 ਕਰੋੜ 37 ਲੱਖ 44 ਹਜ਼ਾਰ 743 ਹੋ ਗਏ ਹਨ ਅਤੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 5 ਲੱਖ 88 ਹਜ਼ਾਰ 383 ਹੋ ਗਈ ਹੈ।
  • ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦਾ ਅੰਕੜਾ 35,63,848 ਹੋ ਗਿਆ ਹੈ ਅਤੇ ਮੌਤਾਂ ਦਾ ਅੰਕੜਾਂ 1,38,267 ਤੱਕ ਪਹੁੰਚ ਗਿਆ ਹੈ।
  • ਦੂਜੇ ਨੰਬਰ ’ਤੇ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਹਾਲ ਹੀ ਵਿੱਚ ਕੀਤਾ ਗਿਆ ਕੋਰੋਨਾ ਟੈਸਟ ਮੁੜ ਪੌਜ਼ੀਟਿਵ ਆਇਆ ਹੈ। ਬੋਲਸਨਾਰੋ ਨੇ 8 ਜੁਲਾਈ ਨੂੰ ਪੁਸ਼ਟੀ ਕੀਤੀ ਸੀ ਕਿ ਉਹ ਕੋਵਿਡ-19 ਪੌਜ਼ੀਟਿਵ ਹਨ। ਦੇਸ਼ ਵਿੱਚ 2,01,151 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 76 ਹਜ਼ਾਰ ਨੂੰ ਟੱਪ ਗਿਆ ਹੈ।
  • ਭਾਰਤ ਵਿੱਚ ਲਾਗ ਦੇ ਮਾਮਲੇ 10 ਲੱਖ ਪਾਰ ਕਰ ਗਏ ਹਨ ਅਤੇ ਮੌਤਾਂ ਦੀ ਗਿਣਤੀ 25 ਹਜ਼ਾਰ ਟੱਪ ਗਈ ਹੈ।
  • ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕੋਵਿਡ-19 ਨਾਲ ਕਾਰਨ ਸਾਲ ਦੇ ਅੰਤ ਤੱਕ 265 ਮਿਲੀਅਨ ਲੋਕ ਭੁੱਖਮਰੀ ਦੇ ਸ਼ਿਕਾਰ ਹੋ ਸਕਦੇ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਨੇ 10.3 ਮਿਲੀਅਨ ਡਾਲਰ ਫੰਡ ਦੀ ਅਪੀਲ ਕੀਤੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡੀ ਫੰਡ ਇਕੱਠਾ ਕਰਨ ਦੀ ਅਪੀਲ ਹੈ।
  • ਪੰਜਾਬ ਵਿੱਚ ਕੋਰੋਨਾਵਾਇਰਸ ਦੇ 9094 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 230 ਹੋ ਗਈ ਹੈ। 6277 ਲੋਕ ਠੀਕ ਵੀ ਹੋ ਗਏ ਹਨ। ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ ਇਲਾਜ ਦੇ ਖਰਚੇ ਦੀ ਹੱਦ ਬੰਨ੍ਹੀ।
  • ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ। ਦੋਵਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
  ਕੋਰੋਨਾਵਾਇਰਸ
 4. ਅਫਰੀਕੀ ਦੇਸਾਂ ਤੋਂ ਸਬਕ ਲੈ ਸਕਦੇ ਹਨ ਵਿਕਸਿਤ ਦੇਸ: ਯੂਐਨ

  ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ, "ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂ ਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ ਕਿ ਉਨ੍ਹਾਂ ਨੇ ਇਸ ਲਾਗ ਦੇ ਪ੍ਰਕੋਪ ਨੂੰ ਕਿਵੇਂ ਕਾਬੂ ਕੀਤਾ ਹੈ।"

  ਬੁੱਧਵਾਰ ਨੂੰ ਫਰਾਂਸ ਦੇ ਇੱਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਕਿਹਾ, "ਮਹਾਂਮਾਰੀ ਬਾਰੇ ਸ਼ੁਰੂ ਵਿੱਚ ਜੋ ਅੰਦਾਜ਼ਾ ਲਗਾਇਆ ਗਿਆ ਸੀ, ਕੋਵਿਡ -19 ਅਫਰੀਕੀ ਦੇਸਾਂ ਵਿੱਚ ਕਾਫੀ ਹੌਲੀ ਰਫ਼ਤਾਰ ਨਾਲ ਅੱਗੇ ਵਧਿਆ ਹੈ।"

  ਉਨ੍ਹਾਂ ਨੇ ਕਿਹਾ, "ਇਸ ਦਾ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਅਫਰੀਕੀ ਸਰਕਾਰਾਂ ਅਤੇ ਸੰਸਥਾਵਾਂ ਨੇ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਸਹੀ ਸਮੇਂ ਤੇ ਸਹੀ ਕਦਮ ਚੁੱਕੇ ਹਨ ਅਤੇ ਇਹ ਸਬਕ ਹੈ ਕਿਉਂਕਿ ਵਿਕਸਤ ਦੇਸਾਂ ਨੇ ਅਜਿਹਾ ਨਹੀਂ ਕੀਤਾ।"

  ਅਫਰੀਕੀ ਮਹਾਂਦੀਪ ਵਿੱਚ ਕੋਵਿਡ -19 ਕਾਰਨ ਹੁਣ ਤੱਕ 3,000 ਤੋਂ ਵੀ ਘੱਟ ਮੌਤਾਂ ਅਤੇ 88,000 ਲਾਗ ਦੇ ਕੇਸ ਹੋ ਚੁੱਕੇ ਹਨ।

  UN General seceratory
  Image caption: ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਮੁਤਾਬਕ ਅਫ਼ਰੀਕੀ ਦੇਸਾਂ ਤੋਂ ਸਬਕ ਲੈਣ ਦੀ ਲੋੜ
 5. ਕੋਰੋਨਵਾਇਰਸ ਨਾਲ ਕਈ ਕਾਲ਼ ਪੈ ਸਕਦੇ ਹਨ- ਯੂਐੱਨਓ

  ਸੰਯੁਕਤ ਰਾਸ਼ਟਰਜ਼ ਨੇ ਕਮਜ਼ੋਰ ਮੁਲਕਾਂ ਵਿਚ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ 4.7 ਅਰਬ ਹੋਰ ਫੰਡਿੰਗ ਲਈ ਅਪੀਲ ਕੀਤੀ ਹੈ।

  ਮਾਰਚ ਮਹੀਨੇ ਵਿਚ ਯੂਐੱਨ ਨੇ 2 ਅਰਬ ਡਾਲਰ ਲਈ ਅਪੀਲ ਕੀਤੀ ਹੈ, ਜਿਸ ਵਿਚੋਂ ਹੁਣ ਤੱਕ ਅੱਧੀ ਹਾਸਲ ਹੋਈ ਹੈ।

  ਮਨੁੱਖਤਾ ਨਾਲ ਸਬੰਧਿਤ ਮਾਮਲਿਆਂ ਦੇ ਯੂਐੱਨ ਸਕੱਤਰ ਜਨਰਲ ਮਾਰਕ ਲੌਵਕੋਕ ਨੇ ਕਿਹਾ, ਕੋਰੋਨਾਵਾਇਰਸ ਸੰਕਟ ਦਾ ਸਭ ਤੋਂ ਭਿਆਨਕ ਅਸਰ ਗਰੀਬ ਮੁਲਕਾਂ ਦੀ ਦੁਨੀਆਂ ਵਿਚ ਦਿਖੇਗਾ।

  ਜੇਕਰ ਅਸੀਂ ਹੁਣੇ ਕੋਈ ਕਦਮ ਨਹੀਂ ਚੁੱਕਦੇ ਤਾਂ ਸਾਨੂੰ ਵਿਵਾਦਾਂ, ਭੁੱਖਮਰੀ ਤੇ ਗਰੀਬੀ ਨਾਲ ਨਿਪਟਣ ਲਈ ਤਿਆਰ ਰਹਿਣਾ ਪਵੇਗਾ। ਇਸ ਸਾਨੂੰ ਕਾਰਗਰ ਕਦਮ ਚੁੱਕਣੇ ਪੈਣਗੇ।

  ਅਫ਼ਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਵਿਚ ਟੈਸਟਿੰਗ ਲਈ ਸਾਜੋ-ਸਮਾਨ, ਹੱਥ ਧੌਣ ਲਈ ਸਮੱਗਰੀ ਤੇ ਜਾਗਰੂਕਤਾ ਅਭਿਆਨ ਲਈ ਤੁਰੰਤ ਪੈਸੇ ਦੀ ਲੋੜ ਹੈ। ਕਮਜ਼ੋਰ ਮੁਲਕਾਂ ਦੀ ਸੂਚੀ ਵਿਚ 9 ਹੋਰ ਮੁਲਕ ਜੋੜੇ ਗਏ ਹਨ ਅਤੇ ਇਹ ਗਿਣਤੀ ਹੁਣ 50 ਹੋ ਗਈ ਹੈ।

  ਸੂਚੀ ਵਿਚ ਨਵੇਂ ਸ਼ਾਮਲ ਕੀਤੇ ਗਏ ਮੁਲਕਾਂ ਵਿਚ ਪਾਕਿਸਤਾਨ ਤੇ ਫਿਲਪਾਇਨ ਵੀ ਹਨ।

 6. ਸਮੁੰਦਰ ਵਿੱਚ ਫਸੇ ਪਰਵਾਸੀਆਂ ਬਾਰੇ ਯੂਐੱਨ ਨੇ ਫਿਕਰ ਜ਼ਾਹਿਰ ਕੀਤੀ

  ਯੂਐੱਨ ਦੀਆਂ ਕਈ ਸੰਸਥਾਵਾਂ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ 'ਹਜ਼ਾਰਾਂ ਸ਼ਰਨਾਰਥੀਆਂ ਅਤੇ ਪਰਵਾਸੀਆਂ' ਦੀਆਂ ਪਰੇਸ਼ਾਨੀਆਂ ਬਾਰੇ ਚਿੰਤਾ ਜ਼ਾਹਰ ਕਰ ਰਹੀਆਂ ਹਨ।

  ਏਜੰਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਮੰਨਿਆ ਕਿ ਮਹਾਂਮਾਰੀ ਨਾਲ ਦੇਸਾਂ ਨੇ ਸਰਹੱਦਾਂ ਬੰਦ ਕਰਨ ਦੇ ਨਵੇਂ ਨਿਯਮ ਲਿਆਂਦੇ ਹਨ।

  ਪਰ ਉਨ੍ਹਾਂ ਕਿਹਾ, “ਇਨ੍ਹਾਂ ਮਾਪਦੰਡਾਂ ਦੇ ਨਤੀਜੇ ਵਜੋਂ ਸ਼ਰਨ ਦੇ ਰਾਹ ਬੰਦ ਨਹੀਂ ਹੋਣੇ ਚਾਹੀਦੇ, ਜਾਂ ਲੋਕਾਂ ਨੂੰ ਖ਼ਤਰੇ ਦੀਆਂ ਸਥਿਤੀਆਂ ਵੱਲ ਪਰਤਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਉਹ ਵੀ ਸਿਹਤ ਦੀ ਜਾਂਚ ਜਾਂ ਕੁਆਰੰਟੀਨ ਕੀਤੇ ਬਿਨਾ।"

  ਯੂਐੱਨਐੱਚਸੀਆਰ, ਆਈਓਐਮ ਅਤੇਯੂਐੱਨਓਡੀਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਰਿਪੋਰਟਾਂ ਬਾਰੇ ਚਿੰਤਤ ਹਨ ਕਿ “ਕਮਜ਼ੋਰ ਔਰਤਾਂ, ਪੁਰਸ਼ਾਂ ਅਤੇ ਬੱਚਿਆਂ ਨਾਲ ਭਰੀਆਂ ਕਿਸ਼ਤੀਆਂ ਇੱਕ ਵਾਰ ਫਿਰ ਸਮੁੰਦਰ ਦੇ ਕੰਢੇ ਆਉਣ ਵਿੱਚ ਅਸਮਰਥ ਹਨ ਅਤੇ ਉਨ੍ਹਾਂ ਕੋਲ ਖਾਣ-ਪੀਣ ਅਤੇ ਡਾਕਟਰੀ ਪਹੁੰਚ ਦੀ ਮਦਦ ਵੀ ਨਹੀਂ ਹੈ।

  ਇੰਨ੍ਹਾਂ ਵਿੱਚ ਜ਼ਿਆਦਾਤਰ ਲੋਕ ਮਿਆਂਮਾਰ ਵਿੱਚ ਤਸ਼ਦਦ ਤੋਂ ਭੱਜੇ ਹੋਏ ਹਨ।

  UN
  Image caption: ਯੂਐੱਨ ਨੇ ਬੰਗਾਲ ਦੀ ਖਾੜੀ ਅਤੇ ਅੰਡਮਾਨ ਸਾਗਰ ਵਿੱਚ ਜਹਾਜ਼ਾਂ 'ਤੇ ਫਸੇ ਸ਼ਰਨਾਰਥੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ
 7. ਲੌਕਡਾਊਨ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ

  ਲੌਕਡਾਊਨ ਕਾਰਨ ਗਲੋਬਲ ਪੱਧਰ ਉੱਤੇ ਅਰਬ ਤੋਂ ਵੱਧ ਵਰਕਰਾਂ ਦੀਆਂ ਨੌਕਰੀਆਂ ਖੁਸ ਸਕਦੀਆਂ ਹਨ ਜਾਂ ਤਨਖ਼ਾਹ ਕਟੌਤੀਆਂ ਹੋ ਸਕਦੀਆਂ ਹਨ।

  ਜਨੇਵਾ ਦੇ ਕੌਮਾਂਤਰੀ ਲੇਬਰ ਸੰਗਠਨ ਨੇ ਲੌਕਡਾਊਨ ਕਾਰਨ ਹੋਣ ਵਾਲੇ ਰੁਜ਼ਗਾਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ।

  ਇਸ ਅੰਦਾਜ਼ੇ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ ਵਿੱਚ ਦੁਨੀਆਂ ਦੀ ਕੁੱਲ 3.3 ਬਿਲੀਅਨ ਵਰਕ ਫੋਰਸ ਦੇ ਵਰਕਿੰਗ ਘੰਟਿਆਂ ਵਿੱਚ 6.7 ਫ਼ੀਸਦ ਦੀ ਕਮੀ ਆ ਸਕਦੀ ਹੈ।

  ਇਸ ਹਿਸਾਬ ਨਾਲ ਰੁਜ਼ਗਾਰ ਦੀ ਕਮੀ ਦਾ ਇਹ ਅੰਕੜਾ 195 ਮਿਲੀਅਨ ਦੇ ਕਰੀਬ ਬਣਦਾ ਹੈ।

  ਯੂਐਨ ਦੇ ਇਸ ਸੰਗਠਨ ਮੁਤਾਬਕ ਸਰਕਾਰਾਂ ਵਲੋਂ ਗੈਰ ਜਰੂਰੀ ਸੇਵਾਵਾਂ ਬੰਦ ਕਰਨ ਨਾਲ 38 ਫ਼ੀਸਦੀ ਕਾਰੋਬਾਰ ਪ੍ਰਭਾਵਿਤ ਹੋਇਆ ਹੈ।

  ਕੋਰੋਨਾਵਾਇਰਸ
  Image caption: 2020 ਦੀ ਦੂਜੀ ਤਿਮਾਹੀ ਵਿਚ 6.7ਫ਼ੀਸਦ ਵਰਕਿੰਗ ਘੰਟੇ ਘਟਨ ਦੀ ਸੰਭਾਵਨਾ
 8. ਪਾਕਿਸਤਾਨ ਦੇ ਪ੍ਰਤੀਨਿਧੀ ਜ਼ੁਲਕਰਨੈਨ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਰਾਈਟ ਟੂ ਰਿਪਲਾਈ' ਤਹਿਤ ਪਾਕਿਸਤਾਨ ਨੇ ਦਿੱਤਾ ਜਵਾਬ ਤੇ ਹੋਰ ਕਈ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. ਟੀਮ ਬੀਬੀਸੀ

  ਨਵੀਂ ਦਿੱਲੀ

  ਇਮਰਾਨ ਖ਼ਾਨ ਅਤੇ ਨਰਿੰਦਰ ਮੋਦੀ

  ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਨਰਿੰਦਰ ਮੋਦੀ ਨੇ ਪਾਕਿਸਤਾਨ ਦਾ ਨਾਮ ਕਿਉਂ ਨਹੀਂ ਲਿਆ ਅਤੇ ਇਮਰਾਨ ਖ਼ਾਨ ਨੇ ਕਸ਼ਮੀਰ ’ਤੇ ਇੰਨਾ ਜ਼ੋਰ ਕਿਉਂ ਦਿੱਤਾ?

  ਹੋਰ ਪੜ੍ਹੋ
  next
 10. Drone

  ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ 'ਚ ਕਿਹੜੀਆਂ ਪਾਕ ਜਥੇਬੰਦੀਆਂ ਦੇ ਨਾਮ ਸ਼ਾਮਿਲ ਹਨ ਤੇ ਨਾਲ ਹੀ ਕਈ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next