ਕਤਰ

 1. ਤਾਲਿਬਾਨ ਮੁੱਲਾ ਅਬਦੁੱਲ ਗਨੀ ਬਰਾਦਰ

  ਮਤਭੇਦ ਤੋਂ ਇਲਾਵਾ ਅਜਿਹੀਆਂ ਰਿਪੋਰਟਾਂ ਵੀ ਸਨ ਕਿ ਤਾਲਿਬਾਨ ਦੇ ਇੱਕ ਸੰਘਰਸ਼ ਵਿੱਚ ਉਹ ਜਖ਼ਮੀ ਹੋ ਗਏ ਹਨ ਅਤੇ ਬਾਅਦ ਵਿੱਚ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ

  ਹੋਰ ਪੜ੍ਹੋ
  next
 2. ਗੌਰਡਨ ਕੋਰੇਰਾ ਅਤੇ ਸਟੀਵ ਸਵਾਨ

  ਬੀਬੀਸੀ ਨਿਊਜ਼

  ਖ਼ਾਲਿਦ ਸ਼ੇਖ ਮੁਹੰਮਦ

  20 ਸਾਲ ਪਹਿਲਾਂ ਅਮਰੀਕਾ ਵਿੱਚ ਹੋਏ 9/11 ਦੇ ਹਮਲਿਆਂ ਦੀ ਸਾਜ਼ਿਸ਼ ਦਾ ਇੱਕ ਮਾਸਟਰਮਾਈਂਡ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਆਪਣੇ ਟ੍ਰਾਇਲ ਦੀ ਉਡੀਕ ਕਰ ਰਿਹਾ ਹੈ। ਪਰ ਕੀ ਉਸ ਮਾਸਟਰਮਾਈਂਡ ਨੂੰ ਕਈ ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ?

  ਹੋਰ ਪੜ੍ਹੋ
  next
 3. ਅਫ਼ਗਾਨਿਸਤਾਨ ਵਿੱਚ ਤਾਲਿਬਾਨ: ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਦੇਸ਼ ਲੈ ਕੇ ਆਉਣ ਦਾ ਸਿਲਸਿਲਾ ਜਾਰੀ

  ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਦਲੇ ਰਾਜਨੀਤਿਕ ਹਾਲਾਤਾਂ ਕਾਰਨ ਅਫ਼ਗਾਨ ਨਾਗਰਿਕ ਅਤੇ ਦੂਸਰੇ ਦੇਸ਼ਾਂ ਦੇ ਨਾਗਰਿਕ ਦੇਸ਼ ਛੱਡ ਰਹੇ ਹਨ।

  ਭਾਰਤ ਵੀ ਮਿਲਟਰੀ ਅਤੇ ਤੀਸਰੇ ਦੇਸ਼ ਤੋਂ ਕਮਰਸ਼ੀਅਲ ਉਡਾਣਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਵਾਪਿਸ ਲੈ ਰਿਹਾ ਹੈ।ਸੋਮਵਾਰ ਨੂੰ ਕਤਰ ਤੋਂ 146 ਭਾਰਤੀ ਨਾਗਰਿਕ ਵਾਪਿਸ ਆਏ ਹਨ ਜਿਨ੍ਹਾਂ ਨੂੰ ਪਹਿਲਾਂ ਕਾਬੁਲ ਤੋਂ ਕਤਰ ਭੇਜਿਆ ਗਿਆ ਸੀ।

  ਖ਼ਬਰ ਏਜੰਸੀ ਏਐਨਆਈ ਨੂੰ ਭਾਰਤ ਪੁੱਜੇ ਯਾਤਰੀ ਨੇ ਦੱਸਿਆ ਕਿ ਉਹ ਅਮਰੀਕੀ ਅੰਬੈਸੀ ਦੇ ਜਹਾਜ਼ ਦੀ ਸਹਾਇਤਾ ਨਾਲ ਕਤਰ ਪੁੱਜੇ ਸਨ ਜਿੱਥੇ ਭਾਰਤੀ ਅੰਬੈਸੀ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਭਾਰਤ ਪੁੱਜਣ ਵਿੱਚ ਸਹਾਇਤਾ ਕੀਤੀ।

  15 ਅਗਸਤ ਨੂੰ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲੇ ਤੋਂ ਬਾਅਦ ਭਾਰਤ ਨੇ ਕਾਬੁਲ ਵਿੱਚ ਆਪਣਾ ਦੂਤਾਵਾਸ ਬੰਦ ਕੀਤਾ ਹੈ ਅਤੇ ਸੰਬੰਧਿਤ ਕਰਮਚਾਰੀ ਸੀ-17 ਜਹਾਜ਼ ਜਾਮਨਗਰ ਪੁੱਜੇ ਸਨ। ਪਿਛਲੇ ਇਕ ਹਫ਼ਤੇ ਵਿੱਚ ਲਗਪਗ 400 ਭਾਰਤੀ ਅਫ਼ਗਾਨਿਸਤਾਨ ਤੋਂ ਵਾਪਿਸ ਆਏ ਹਨ।

  ਭਾਰਤ ਸਰਕਾਰ ਅਫ਼ਗਾਨ ਨਾਗਰਿਕਾਂ ਨੂੰ ਵੀ ਭਾਰਤ ਲੈ ਕੇ ਆਈ ਹੈ। ਇਨ੍ਹਾਂ ਵਿੱਚ ਸਾਂਸਦ ,ਛੋਟੇ ਬੱਚੇ,ਬਜ਼ੁਰਗ ਮਹਿਲਾਵਾਂ ਅਤੇ ਘੱਟ ਗਿਣਤੀ ਨਾਲ ਸਬੰਧਿਤ ਲੋਕ ਵੀ ਸ਼ਾਮਲ ਹਨ। ਭਾਰਤ ਸਰਕਾਰ ਦੀ ਮਦਦ ਨਾਲ ਦੋ ਨੇਪਾਲੀ ਨਾਗਰਿਕ ਵੀ ਐਤਵਾਰ ਨੂੰ ਭਾਰਤ ਪੁੱਜੇ ਹਨ।

  ਭਾਰਤ ਸਰਕਾਰ ਅਫ਼ਗਾਨ ਨਾਗਰਿਕਾਂ ਨੂੰ ਵੀ ਭਾਰਤ ਲੈ ਕੇ ਆਈ ਹੈ।
  View more on twitter
 4. ਕਤਰ

  ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਟਾਈਮਜ਼ ਮੈਗਜ਼ੀਨ ਨੂੰ ਕੀ ਦੱਸਿਆ? ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਪ੍ਰਵੀਣ ਸ਼ਰਮਾ

  ਬੀਬੀਸੀ ਲਈ

  qatar

  ਕਤਰ ਨੇ ਛੇ ਮਹੀਨੇ ਪਹਿਲਾਂ ਹੀ ਵੱਡੇ ਸੁਧਾਰ ਲਾਗੂ ਕੀਤੇ ਸਨ ਅਤੇ ਸ਼ੂਰਾ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤੇ ਜਾਣ 'ਤੇ ਇਹ ਸੁਧਾਰ ਇੱਕ ਤਰ੍ਹਾਂ ਨਾਲ ਖਾਰਜ ਹੋ ਜਾਣਗੇ।

  ਹੋਰ ਪੜ੍ਹੋ
  next
 6. ਫ਼ੈਸਲ ਮੁਹੰਮਦ ਅਲੀ

  ਬੀਬੀਸੀ ਪੱਤਰਕਾਰ

  ਪਰਵਾਸ

  ਸ਼ਾਰਜਾਹ ਵਿੱਚ ਮੌਜੂਦ ਵੱਡੀ ਨਿਰਮਾਣ ਕੰਪਨੀਆਂ ਵਿੱਚੋਂ ਇੱਕ ਨੇ ਹਜ਼ਾਰ ਦਿਰਹਮ ਤੋਂ ਜ਼ਿਆਦਾ ਹਾਸਲ ਕਰਨ ਵਾਲੇ ਸਾਰੇ ਕਾਮਿਆਂ ਦੀ ਤਨਖ਼ਾਹ 'ਚ 10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ।

  ਹੋਰ ਪੜ੍ਹੋ
  next
 7. ਪਾਕਿਸਤਾਨੀ ਯਾਤਰੀਆਂ ਲਈ ਕੋਰੋਨਾ ਟੈਸਟ ਲਾਜ਼ਮੀ: ਕਤਰ ਏਅਰਵੇਜ਼

  ਕਤਰ ਏਅਰਵੇਜ਼ ਨੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਉਡਾਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਦੀ ਨਕਾਰਾਤਮਕ ਰਿਪੋਰਟ ਜਮ੍ਹਾ ਕਰਨ ਲਈ ਕਿਹਾ ਹੈ।

  ਕਤਰ ਏਅਰਵੇਜ਼ ਦੇ ਬੁਲਾਰੇ ਨੇ ਬਲੂਮਬਰਗ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਨਿਯਮ ਸੋਮਵਾਰ ਤੋਂ ਲਾਗੂ ਹੋਣਗੇ।

  ਕਤਰ ਏਅਰਵੇਜ਼ ਇਸ ਸਮੇਂ ਪਾਕਿਸਤਾਨ ਦੇ ਚਾਰ ਸ਼ਹਿਰਾਂ, ਇਸਲਾਮਾਬਾਦ, ਕਰਾਚੀ, ਲਾਹੌਰ ਅਤੇ ਪਿਸ਼ਾਵਰ ਤੋਂ ਕੰਮ ਕਰ ਰਿਹਾ ਹੈ।

  ਜੌਹਨ ਹੌਪਕਿੰਜ਼ ਯੂਨੀਵਰਸਿਟੀ ਦੇ ਅਨੁਸਾਰ, ਪਾਕਿਸਤਾਨ ਵਿੱਚ ਢਾਈ ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ ਅਤੇ 5,266 ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਦੱਖਣੀ ਕੋਰੀਆ ਅਤੇ ਹਾਂਗ ਕਾਂਗ ਵਿੱਚ ਜੂਨ ਮਹੀਨੇ ਵਿੱਚ ਪਾਕਿਸਤਾਨੀ ਯਾਤਰੀਆਂ ਦੇ ਲਾਗ ਲੱਗਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਅਮੀਰਾਤ ਦੀਆਂ ਏਅਰਲਾਈਨਾਂ ਨੇ ਪਾਕਿਸਤਾਨ ਤੋਂ ਆ ਰਹੀਆਂ ਉਡਾਣਾਂ ਰੋਕ ਦਿੱਤੀਆਂ ਸਨ।

  ਪਰ ਹੁਣ, ਗਲਫ ਨਿਊਜ਼ ਦੇ ਅਨੁਸਾਰ, ਏਅਰ ਲਾਈਨ ਨੇ ਪਿਛਲੇ ਹਫਤੇ ਪਾਕਿਸਤਾਨ ਦੇ ਤਿੰਨ ਸ਼ਹਿਰਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।

  corona
 8. ਮਾਸਕ ਪਾਓ, ਨਹੀਂ ਤਾਂ ਤਿੰਨ ਸਾਲ ਲਈ ਜੇਲ੍ਹ ਜਾਓ

  ਕਤਰ ਨੇ ਫੇਸ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।

  ਜੇਕਰ ਕੋਈ ਬਿਨਾਂ ਮਾਸਕ ਦੇ ਫੜਿਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਸਜਾ ਜਾਂ 45,000 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।

  ਕਤਰ ਵਿਚ ਕੋਰੋਨਵਾਇਰਸ ਲਈ ਪ੍ਰਤੀ ਵਿਅਕਤੀ ਲਾਗ ਦਰ ਸਭ ਤੋਂ ਵੱਧ ਹੈ। 30 ਲੱਖ ਤੋਂ ਵੀ ਘੱਟ ਆਬਾਦੀ ਵਾਲੇ ਕਤਰ ਚ 30,000 ਲੋਕਾਂ ਦੇ ਕੋਰੋਨਾ ਲਈ ਸਕਾਰਾਤਮਕ ਟੈਸਟ ਆਏ ਹਨ।

  corona
 9. ਕਤਰ ਏਅਰਵੇਜ਼ ਦੇ ਸੀਈਓ ਦੀ ‘ਨਿਰਾਸ਼ਜਨਕ’ ਭਵਿੱਖਬਾਣੀ

  ਕਤਰ ਏਅਰਵੇਜ਼ ਦੇ ਸੀਈਓ ਦਾ ਕਹਿਣਾ ਹੈ ਕਿ ਜੇ ਯਾਤਰੀਆਂ ਦੀ ਭੀੜ ਪਹਿਲਾਂ ਵਾਂਗ 2023/2024 ਤੋਂ ਪਹਿਲਾਂ ਠੀਕ ਹੋ ਜਾਂਦੀ ਹੈ ਤਾਂ ਉਹ ਬਹੁਤ ਹੈਰਾਨ ਹੋਣਗੇ।

  ਅਕਬਰ ਅਲ-ਬੇਕਰ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਬਹੁਤ ਸਾਰੇ ਵਪਾਰਕ ਯਾਤਰੀ ਕਦੇ ਵਾਪਸ ਨਹੀਂ ਆ ਸਕਦੇ, ਉਹ ਰਿਮੋਟ ਕੰਮ ਕਰਨ ਦੇ ਆਦੀ ਹੋ ਗਏ ਹਨ।

  ਅਲ-ਬੇਕਰ ਨੇ ਰਾਇਟਰਜ਼ ਦੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਭਵਿੱਖਬਾਣੀ ਹੈ ਕਿ ਏਅਰ ਲਾਈਨ 50% ਤੋਂ 60% ਸੀਟਾਂ ਹੀ ਮੁਸ਼ਕਲ ਨਾਲ ਭਰ ਸਕੇਗੀ।

  ਉਨ੍ਹਾਂ ਕਿਹਾ ਕਿ ਕਤਰ ਏਅਰਵੇਜ਼ ਯਾਤਰੀਆਂ ਨੂੰ ਜਹਾਜ਼ ‘ਚ ਰਹਿੰਦਿਆਂ ਸੁਰੱਖਿਅਤ ਦੂਰੀ ਬਣਾਈ ਰੱਖਣ ਲਈ ਉਤਸ਼ਾਹਤ ਕਰੇਗੀ।

  ਏਅਰ ਲਾਈਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਵਿਸ਼ਵ ਭਰ ਦੇ ਹੈਲਥਕੇਅਰ ਸਟਾਫ ਨੂੰ 100,000 ਮੁਫ਼ਤ ਵਾਪਸੀ ਦੀਆਂ ਉਡਾਣਾਂ ਦੇ ਰਹੀ ਹੈ।

  Qatar
 10. ਅੰਮ੍ਰਿਤਸਰ ਤੋਂ ਕਤਰ ਰਵਾਨਾ ਹੋਈ ਉਡਾਣ

  ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਸਵੇਰੇ ਕਤਰ ਏਅਰਵੇਜ਼ ਰਵਾਨਾ ਹੋਈ।

  ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਕੇਬੀਐੱਸ ਸਿੱਧੂ ਦਾ ਕਹਿਣਾ ਹੈ ਕਿ ਕੁੱਲ 267 ਲੋਕ ਇਸ ਵਿੱਚ ਸਵਾਰ ਸਨ।

  222 ਯੂਕੇ ਦੇ ਨਾਗਰਿਕ, 44 ਭਾਰਤੀ ਅਤੇ ਇੱਕ ਚੀਨੀ ਨਾਗਰਿਕ ਇਸ ਉਡਾਣ ਰਾਹੀਂ ਰਵਾਨਾ ਕੀਤੇ ਗਏ।

  View more on twitter