ਗ੍ਰੀਸ

 1. ਹਿਜਰਤੀਆਂ ਨੂੰ ਰੋਕਣ ਲਈ ਗਰੀਸ ਨੇ ਬਣਾਈ ਕੰਧ

  ਗਰੀਸ

  ਅਫ਼ਗਾਨਿਸਤਾਨ ਤੋਂ ਆਉਣ ਵਾਲ਼ੀ ਹਿਜਰਤੀਆਂ ਦੀ ਲਹਿਰ ਦੇ ਮੱਦੇਨਜ਼ਰ ਗਰੀਸ ਨੇ ਤੁਰਕੀ ਨਾਲ ਲਗਦੀ ਆਪਣੀ ਸਰਹੱਦ ਉੱਪਰ 40 ਕਿੱਲੋਮੀਟਰ ਲੰਬੀ ਕੰਧ ਖੜ੍ਹੀ ਕਰ ਦਿੱਤੀ ਹੈ ਅਤੇ ਸਰਵੀਲੈਂਸ ਪ੍ਰਣਾਲੀਆਂ ਵੀ ਲਗਾ ਦਿੱਤੀਆਂ ਹਨ।

  ਗਰੀਸ ਦੇ ਨਾਗਰਿਕ ਸੁਰੱਖਿਆ ਮੰਤਰੀ ਮਿਸ਼ਾਲਿਸ ਕ੍ਰਿਸਕੋਡੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਸੰਭਾਵੀ ਅਸਰ ਦੀ ਹੱਥ ’ਤੇ ਹੱਥ ਰੱਖ ਕੇ ਉਡੀਕ ਨਹੀਂ ਕਰ ਸਕਦੇ।”

  “ਸਾਡੀਆਂ ਸਰਹੱਦਾਂ ਟਾਲ਼ੀਆਂ ਨਹੀਂ ਜਾ ਸਕਣਗੀਆਂ।”

  ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਤੁਰਕੀ ਨੇ ਯੂਰਪੀ ਦੇਸ਼ਾਂ ਨੂੰ ਆਫ਼ਗਾਨ ਹਿਜਰਤੀਆਂ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ ਹੈ।

  ਗਰੀਸ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਤਕੀਸ ਨਾਲ਼ ਟੈਲੀਫ਼ੋਨ 'ਤੇ ਗੱਲ ਕਰਦਿਆਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤਯੈਪ ਅਰਦੋਆਨ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਛੱਡ ਕੇ ਜਾਣ ਵਾਲ਼ੇ ਲੋਕਾਂ ਦੀ ਵੱਧ ਰਹੀ ਗਿਣਤੀ “ਹਰ ਕਿਸੇ ਲਈ ਇੱਕ ਚੁਣੌਤੀ ਸਾਬਤ ਹੋ ਸਕਦੀ ਹੈ।”

  ਉਨ੍ਹਾਂ ਨੇ ਕਿਹਾ ਸੀ ਕਿ ਜੇ ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਢੁਕਵੇਂ ਉਪਰਾਲੇ ਨਾ ਕੀਤੇ ਗਏ ਤਾਂ ਹਿਜਰਤੀਆਂ ਦੀ ਇੱਕ ਹੋਰ ਲਹਿਰ ਆਉਣੀ ਲਾਜ਼ਮੀ ਹੈ।

  ਸਾਲ 2015 ਵਿੱਚ ਵੀ ਪੱਛਮੀ ਏਸ਼ੀਆ ਦੀ ਜੰਗ ਅਤੇ ਗ਼ਰੀਬੀ ਤੋਂ ਬਚਣ ਲਈ ਗਰੀਸ ਅਤੇ ਤੁਰਕੀ ਦੇ ਰਸਤੇ ਲਗਭਗ 10 ਲੱਖ ਲੋਕ ਯੂਰਪ ਵੱਲ ਗਏ ਸਨ।

  ਉਨ੍ਹਾਂ ਵਿੱਚੋਂ ਬਹੁਤ ਸਾਰੇ ਹਾਲਾਂ ਕਿ ਅੱਗੇ ਯੂਰਪੀ ਮੁਲਕਾਂ ਨੂੰ ਪਰਵਾਸ ਕਰ ਗਏ ਸਨ ਪਰ ਲਗਭਗ 60 ਹਜ਼ਾਰ ਲੋਕ ਗਰੀਸ ਵਿੱਚ ਹੀ ਰੁਕ ਗਏ ਸਨ।

  Video content

  Video caption: ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ
 2. Video content

  Video caption: ਕਾਬੁਲ ਦੀਆਂ ਸੜ੍ਹਕਾਂ ਤੋਂ ਤਾਲਿਬਾਨ ਦੀਆਂ ਬੰਦੂਕਾਂ ਨੂੰ ਚੁਣੌਤੀ ਦੀ ਸ਼ੁਰੂਆਤ

  ਤਾਲਿਬਾਨ ਖ਼ਿਲਾਫ਼ ਅਫ਼ਗਾਨ ਲੋਕਾਂ ਦਾ ਦੁਨੀਆਂ ਵਿੱਚ ਥਾਂ-ਥਾਂ ਮੁਜ਼ਾਹਰਾ

 3. Video content

  Video caption: ਤੁਰਕੀ ਵਿੱਚ ਭੁਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ-ਢੇਰੀ

  ਭੁਚਾਲ ਕਾਰਨ ਹੋਏ ਜਾਨੀ ਨੁਕਸਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

 4. earthquake

  ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਅਨੁਸਾਰ ਰਿਕਟਰ ਪੈਮਾਨੇ 'ਤੇ ਭੁਚਾਲ ਦੀ ਤੀਬਰਤਾ 7.0 ਮਾਪੀ ਗਈ ਹੈ ਤੇ ਗਰੀਸ ਦੇ ਵੀ ਕਈ ਇਲਾਕੇ ਪ੍ਰਭਾਵਿਤ ਹਨ।

  ਹੋਰ ਪੜ੍ਹੋ
  next
 5. ਫਰਾਈਨ

  ਪ੍ਰਚੀਨ ਗ੍ਰੀਸ ਦੀ ਇੱਕ ਵੇਸਵਾ ਜਿਸ ਦੀ ਜ਼ਿੰਦਗੀ ਆਪਣੇ ਸਮਕਾਲ ਦੀਆਂ ਬਹੁਤੀਆਂ ਔਰਤਾਂ ਨਾਲੋਂ ਅੱਗੇ ਅਤੇ ਅਜੋਕੀ ਆਧੁਨਿਕ ਔਰਤ ਦੇ ਨੇੜੇ ਸੀ

  ਹੋਰ ਪੜ੍ਹੋ
  next
 6. Video content

  Video caption: ‘ਤਨ ਦੇ ਕੱਪੜਿਆਂ ਨੂੰ ਛੱਡ ਕੇ ਸਾਡਾ ਸਭ ਕੁਝ ਰਾਖ਼ ਹੋ ਗਿਆ’

  ਇਸ ਅੱਗ ਨੇ ਗਰੀਸ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ ਨੂੰ ਤਬਾਹ ਕਰ ਦਿੱਤਾ ਹੈ।

 7. ਭੁੱਖ ਮਿਟਾਉਣ ਲਈ ਮੈਂ ਜਿੰਨਾ ਹੋ ਸਕਿਆ ਸੁੱਤੀ ਰਹੀ- ਜਾਨ ਜ਼ੋਖ਼ਮ ਪਾ ਕੰਮ 'ਤੇ ਪਰਤੀ ਸੈਕਸ ਵਰਕਰ

  ਏਥਨਜ਼ ਵਿੱਚ ਪ੍ਰਸ਼ਾਸਨ ਵੱਲੋਂ ਸੈਕਸ ਵਰਕਰਾਂ ਨੂੰ “ਦੂਰੀ ਯਕੀਨੀ ਬਣਾਉਣ” ਅਤੇ “ਮੂੰਹ ਨਾਲ ਮੂੰਹ ਛੋਹਣ” ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।

  ਫਿਰ ਵੀ ਵਿਕਲਪਾਂ ਦੀ ਘਾਟ ਕਾਰਨ ਦੇਹ ਵਾਪਰ ਦੇ ਕਾਮਿਆਂ ਨੂੰ ਧੰਦੇ ਵਿੱਚ ਵਾਪਸੀ ਕਰਨੀ ਪੈ ਰਹੀ ਹੈ।

  ਇੱਥੇ ਦੀ ਇੱਕ ਵੇਸਵਾ ਬੇਲਾ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ,“ਆਪਣੀ ਭੁੱਖ ਨੂੰ ਭੁਲਾਉਣ ਲਈ, ਮੈਂ ਜਿੰਨਾ ਹੋ ਸਕਿਆ ਸੁੱਤੀ ਰਹੀ।”

  ਗਰੀਸ ਦੇ ਸੈਕਸ ਵਰਕਰਾਂ ਦੀ ਐਸੋਸੀਏਸ਼ਨ ਦੀ ਮੁਖੀ ਦਿਮਿਤਰਾ ਕੈਨੇਲੋਪੂਲੂ ਨੇ ਕਿਹਾ,“ ਉਹ ਕਹਿੰਦੇ ਹਨ ਕਿ ਵੇਟਿੰਗ ਰੂਮ ਵਿੱਚ ਹੱਥ ਨਾ ਮਿਲਾਓ ਅਤੇ ਫਿਰ ਤੁਸੀਂ ਕਮਰੇ ਵਿੱਟ ਜਾਂਦੇ ਹੋ ਅਤੇ ਸਭ ਕੁਝ ਹੋ ਜਾਂਦਾ ਹੈ।”

  “ਇਸ ਦਾ ਕੀ ਮਤਲਬ ਰਹਿ ਜਾਂਦਾ ਹੈ?” ਗਰੀਸ ਵਿੱਚ ਵੇਸਵਾਵਾਂ ਵੱਲੋਂ ਕੰਮ ਵਿੱਚ ਵਾਪਸੀ ਨੂੰ ਰਿਵਾਲਵਰ ਦੇ ਉਸ ਖੇਡ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ ਜਿਸ ਵਿੱਚ ਗੋਲੀਆਂ ਵਾਲੇ ਛੇ ਖਾਨਿਆਂ ਵਿੱਚੋਂ ਇੱਕ ਵਿੱਚ ਗੋਲੀ ਹੁੰਦੀ ਹੈ।

  ਰਿਵਾਲਵਰ ਵਾਲਾਂ ਗੋਲੀਆਂ ਦੇ ਚੈਂਬਰ ਨੂੰ ਗੇੜਾ ਦਿੰਦਾ ਹੈ ਅਤੇ ਸਾਹਮਣੇ ਵਾਲੇ ਵੱਲ ਕਰ ਕੇ ਘੋੜਾ ਨੱਪ ਦਿੰਦਾ ਹੈ। ਕਿਸੇ ਨੂੰ ਨਹੀਂ ਪਤਾ ਹੁੰਦਾ ਘੋੜਾ ਨੱਪਣ ਤੋਂ ਬਾਅਦ ਗੋਲੀ ਚੱਲੇਗੀ ਜਾਂ ਸਾਹਮਣੇ ਵਾਲਾ ਬਚ ਜਾਵੇਗਾ।

  View more on twitter
 8. ਆਸਟਰੀਆ ਨੇ ਕੋਰਨਾਵਾਇਰਸ ਕਾਰਨ ਬੰਦ ਦੇਹ ਵਪਾਰ ਦੇ ਅੱਡੇ ਮੁੜ ਖੋਲ੍ਹੇ

  ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਕਿੱਤਿਆਂ ਵਿੱਚੋਂ ਵੇਸਵਾ ਜੀਵਨ ਹੈ। ਜੇ ਨਿਰਭਰ ਹੀ ਸਰੀਰਕ ਨਜ਼ਦੀਕੀ ਉੱਪਰ ਕਰਦਾ ਹੈ।

  ਕੇਂਦਰੀ ਯੂਰਪੀ ਦੇਸ਼ ਆਸਟਰੀਆ ਨੇ ਵੇਸਵਾਵਾਂ ਨੂੰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਜਦਕਿ ਸਪੇਨ ਵਿੱਚ ਮਾਮਲੇ ਮੁੜ ਤੋਂ ਤੇਜ਼ੀ ਫੜ ਰਹੇ ਹਨ।

  ਆਸਟਰੀਆ ਵਿੱਚ ਪਹਿਲੀ ਜੁਲਾਈ ਤੋਂ ਦੇਹ ਵਪਾਰ ਦੇ ਅੱਡੇ ਖੋਲ੍ਹੇ ਜਾ ਸਕਣਗੇ। ਇਸ ਤੋਂ ਪਹਿਲਾਂ ਗਰੀਸ ਨੇ ਪਿਛਲੇ ਸੋਮਵਾਰ ਨੂੰ ਸਮਾਜਿਕ ਦੂਰੀ ਦੀਆਂ ਸਖ਼ਤ ਹਦਾਇਤਾਂ ਸਮੇਤ ਦੇਹ ਵਪਾਰ ਦੇ ਅੱਡੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ।

  ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਵੇਸਵਾਵਾਂ ਲਈ ਰੋਜ਼ੀ-ਰੋਟੀ ਅਤੇ ਜਿਊਂਦੇ ਰਹਿਣ ਦਾ ਸੰਕਟ ਖੜ੍ਹਾ ਹੋ ਗਿਆ ਸੀ

  View more on youtube
 9. Numbers floating

  ਭਾਰਤ ਨੇ ਸਿਫ਼ਰ ਨੂੰ ਸੰਖਿਆ ਮੰਨ ਕੇ ਉਸ ਤਰ੍ਹਾਂ ਵਰਤਿਆ ਜਿਸ ਤਰ੍ਹਾਂ ਅੱਜ ਵਰਤਿਆ ਜਾਂਦਾ ਹੈ।

  ਹੋਰ ਪੜ੍ਹੋ
  next
 10. Video content

  Video caption: ਪਰਵਾਸੀ ਕੈਂਪਾਂ 'ਚ ਇਹ ਬੱਚੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?

  ਪਰਵਾਸੀ ਕੈਂਪਾਂ ਦੇ ਬੱਚੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਤੇ ਖ਼ੁਦਖ਼ੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ