ਰਫਿਊਜੀ ਅਤੇ ਪਨਾਹ ਚਾਹੁਣ ਵਾਲ਼ੇ

 1. Video content

  Video caption: ਅਫ਼ਗਾਨਿਸਤਾਨ ਸੰਕਟ: ਦੂਜੀ ਵਾਰ ਹੋਏ ਉਜਾੜੇ ਤੋਂ ਬਾਅਦ ਪਾਕਿਸਤਾਨ ਪਹੁੰਚੀ ਬੀਬੀ ਹਜ਼ਾਰਾ ਦੀ ਕਹਾਣੀ

  ਇਹ ਸਪਿਨ ਬੋਲਡਕ ਬਾਰਡਰ ਹੈ ਜਿੱਥੇ ਪਾਕਿਸਤਾਨ ਅਫਗਾਨਿਸਤਾਨ ਨਾਲ ਮਿਲਦਾ ਹੈ, ਇਹ ਉਹ ਲੋਕ ਹਨ ਜੋ ਇਸ ਰਸਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ

 2. ਕਾਬੁਲ ਏਅਰਪੋਰਟ ਨੇੜੇ ਧਮਾਕਾ

  ਕਾਬੁਲ ਹਮਲੇ ਤੋਂ ਬਾਅਦ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ, ਪਰ ਨਾਲ ਹੀ ਇੱਕ ਹੋਰ ਹਮਲੇ ਦੀ ਸ਼ੰਕਾ ਪ੍ਰਗਟਾਈ ਗਈ ਹੈ

  ਹੋਰ ਪੜ੍ਹੋ
  next
 3. ਅੱਜ ਦਾ ਪ੍ਰਮੁੱਖ ਘਟਨਾਕ੍ਰਮ

  ਅਫ਼ਗਾਨਿਸਤਾਨ

  ਜੇ ਤੁਸੀਂ ਸਾਡੇ ਲਾਈਵ ਪੇਜ ਨਾਲ਼ ਹੁਣੇ ਜੁੜ ਰਹੇ ਹੋ ਤਾਂ ਇੱਕ ਨਜ਼ਰ ਪ੍ਰਮੁੱਖ ਘਟਨਾਕ੍ਰਮ ਉੱਪਰ-

  • ਕਾਬੁਲ ਹਵਾਈ ਅੱਡੇ ’ਤੇ ਦਹਿਸ਼ਤਗਰਦ ਹਮਲੇ ਦੀ ਚੇਤਾਵਨੀ ਕਾਰਨ ਪੱਛਮੀ ਦੇਸ਼ਾਂ ਵੱਲੋਂ ਲੋਕਾਂ ਨੂੰ ਕੱਢਣ ਦੇ ਕੰਮ ਵਿੱਚ ਖ਼ਲਲ ਪਿਆ ਹੈ।
  • ਕਾਬੁਲ ਹਵਾਈ ਅੱਡੇ ਉੱਪਰ ਖ਼ਰਾਬ ਹਾਲਾਤ ਦੇ ਬਾਵਜੂਦ ਹਜ਼ਾਰਾਂ ਲੋਕ ਲਗਾਤਾਰ ਪਹੁੰਚ ਰਹੇ ਹਨ।
  • ਤਾਲਿਬਾਨ ਨੂੰ ਮਨਾਇਆ ਜਾ ਰਿਹਾ ਹੈ ਕਿ 31 ਅਗਸਤ ਤੋਂ ਬਾਅਦ ਵੀ ਉਹ ਸਰਹੱਦਾਂ ਬੰਦ ਨਾ ਕਰੇ।
  • ਤਾਲਿਬਾਨ ਨੇ ਅਫ਼ਗਾਨ ਕਰੰਸੀ ਅਤੇ ਅਮਰੀਕੀ ਡਾਲਰ ਦੇਸ਼ ਤੋਂ ਬਾਹਰ ਲਿਜਾਣ ਉੱਤੇ ਪਾਬੰਦੀ ਲਗਾ ਦਿੱਤੀ ਹੈ।
  • ਅਮਰੀਕਾ ਨੇ ਕਿਹਾ ਹੈ ਕਿ 31 ਅਗਸਤ ਤੋਂ ਬਾਅਦ ਵੀ ਦੇਸ਼ ਵਿੱਚ ਉਸਦੀ ਭੂਮਿਕਾ ਖ਼ਤਮ ਨਹੀਂ ਹੋਵੇਗੀ।
  • ਜਰਮਨ ਚਾਂਸਲਰ ਐਂਜਲਾ ਮਾਰਕਲ ਨੇ ਕਿਹਾ ਹੈ ਕਿ ਉਹ ਪਿਛਲੇ ਵੀਹ ਸਾਲਾਂ ਦੀ ਤਰੱਕੀ ਬਚਾਉਣ ਲਈ ਤਾਲਿਬਾਨ ਨਾਲ ਗੱਲਬਾਤ ਲਈ ਤਿਆਰ ਹਨ।
  • ਅਹਿਮਦ ਮਸੂਦ ਨੇ ਕਿਹਾ ਹੈ ਕਿ ਉਹ ਸਿਰਫ਼ ਪੰਜਸ਼ੀਰ ਲਈ ਨਹੀਂ ਸਗੋਂ ਸਮੁੱਚੇ ਅਫ਼ਗਾਨਿਸਤਾਨ ਲਈ ਖੜ੍ਹੇ ਹਨ।
 4. ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫ਼ਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'

  Video content

  Video caption: ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'

  10 ਸਾਲ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਸ਼ੇਰ ਖ਼ਾਨ ਦੇ ਪਰਿਵਾਰ ਨੂੰ ਸ਼ਰਨਾਰਥੀ ਦਾ ਦਰਜਾ ਨਹੀਂ ਮਿਲ ਸਕਿਆ।

 5. Video content

  Video caption: ਦਿੱਲੀ 'ਚ ਅਫ਼ਗਾਨ ਪਰਿਵਾਰ ਦਾ ਦਰਦ: 'ਰਫਿਊਜੀ ਦਾ ਕੋਈ ਦੇਸ਼ ਨਹੀਂ ਹੁੰਦਾ'

  10 ਸਾਲ ਭਾਰਤ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਸ਼ੇਰ ਖ਼ਾਨ ਦੇ ਪਰਿਵਾਰ ਨੂੰ ਸ਼ਰਨਾਰਥੀ ਦਾ ਦਰਜਾ ਨਹੀਂ ਮਿਲ ਸਕਿਆ

 6. 'ਏਅਰਪੋਰਟ ਦਾ 15 ਮਿੰਟਾਂ ਦਾ ਸਫਰ 15 ਸਾਲ ਦਾ ਲੱਗ ਰਿਹਾ ਸੀ'

  ਇਹ ਵੀਡੀਓ 24 ਅਗਸਤ ਦੀ ਹੈ

  ਅਫ਼ਗਾਨਿਸਤਾਨ ਦੀ ਸਾਬਕਾ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ

  ਅਫ਼ਗਾਨਿਸਤਾਨ ਸੰਸਦ ਵਿੱਚ ਸੀਨੇਟਰ ਰਹੀ ਅਨਾਰਕਲੀ ਕੌਰ ਭਾਰਤ ਸਰਕਾਰ ਦੀ ਮਦਦ ਨਾਲ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ।

  Video content

  Video caption: ਅਫ਼ਗਾਨਿਸਤਾਨ ਦੀ ਐੱਮਪੀ ਅਨਾਰਕਲੀ ਕੌਰ ਨੇ ਦੱਸੀ ਉੱਥੋਂ ਨਿਕਲ ਕੇ ਭਾਰਤ ਪੁਹੰਚਣ ਦੀ ਕਹਾਣੀ
 7. ਅਫ਼ਗਾਨਿਸਤਾਨ: ਕਿੱਥੇ ਜਾ ਰਹੇ ਹਨ ਅਫ਼ਗਾਨ ਲੋਕ?

  ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

  ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਅਫ਼ਗਾਨ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਲੋਕ ਆਖ਼ਿਰ ਜਾ ਕਿੱਥੇ ਰਹੇ ਹਨ ਅਤੇ ਕਿਹੜੇ ਦੇਸ਼ ਇਨ੍ਹਾਂ ਨੂੰ ਸ਼ਰਨ ਦੇ ਰਹੇ ਹਨ?

  ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

  ਭਾਰਤ ਨੇ ਵੀ ਸੈਂਕੜੇ ਹਿੰਦੂ -ਸਿੱਖ ਅਫ਼ਗਾਨ ਨਾਗਰਿਕਾਂ ਨੂੰ ਦੇਸ਼ ਚੋਂ ਸੁਰੱਖਿਅਤ ਬਾਹਰ ਕੱਢਿਆ ਹੈ। ਭਾਰਤ ਨੇ ਇੱਕ ਵਿਸ਼ੇਸ਼ ਸ਼੍ਰੇਣੀ ਦੇ ਵੀਜ਼ਾ ਦੀ ਸ਼ੁਰੂਆਤ ਵੀ ਅਫ਼ਗਾਨਿਸਤਾਨ ਦੇ ਲੋਕਾਂ ਲਈ ਕੀਤੀ ਹੈ।

  ਪਾਕਿਸਤਾਨ ਅਤੇ ਈਰਾਨ ਨਾਲ ਸਰਹੱਦ ਲੱਗਣ ਕਾਰਨ ਸਭ ਤੋਂ ਵੱਧ ਅਫ਼ਗਾਨ ਰਫਿਊਜੀ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਮੌਜੂਦ ਹਨ।

  ਤਜਾਕਿਸਤਾਨ ਵਿੱਚ ਵੀ ਅਫ਼ਗਾਨ ਗਏ ਹਨ ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਦੀ ਫੌਜ ਦੇ ਕੁਝ ਫੌਜੀ ਵੀ ਸ਼ਾਮਿਲ ਹਨ। ਉਜ਼ਬੇਕਿਸਤਾਨ ਵਿੱਚ ਵੀ 1500 ਅਫ਼ਗਾਨ ਨਾਗਰਿਕਾਂ ਨੇ ਸ਼ਰਨ ਲਈ ਹੈ।

  ਦੋ ਦਹਾਕੇ ਅਮਰੀਕੀ ਅਤੇ ਸਹਿਯੋਗੀ ਦੇਸ਼ਾਂ ਲਈ ਕੰਮ ਕਰਨ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਯੂਕੇ ਅਤੇ ਅਮਰੀਕਾ ਸੁਰੱਖਿਅਤ ਕੱਢ ਰਿਹਾ ਹੈ।

  ਕੈਨੇਡਾ ਨੇ 20 ਹਜ਼ਾਰ ਅਫ਼ਗਾਨ ਨਾਗਰਿਕਾਂ ਨੂੰ ਸ਼ਰਨ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਹੋਣਗੇ।

  ਜਰਮਨੀ ਨੇ ਕਿਹਾ ਹੈ ਕਿ ਕੁਝ ਅਫ਼ਗਾਨ ਨਾਗਰਿਕਾਂ ਨੂੰ ਦੇਸ਼ ਵਿਚ ਆਉਣ ਦਿੱਤਾ ਜਾਵੇਗਾ ਪਰ ਇਨ੍ਹਾਂ ਦੀ ਗਿਣਤੀ ਸਾਫ਼ ਨਹੀਂ ਹੈ।

  ਫਰਾਂਸ ਦੇ ਰਾਸ਼ਟਰਪਤੀ ਨੇ ਵੀ ਆਖਿਆ ਹੈ ਕਿ ਯੂਰਪ ਨੂੰ ਅਫ਼ਗਾਨਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਵਾਲੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਉਨ੍ਹਾਂ ਲੋਕਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਜਾਨ ਨੂੰ ਵੱਡਾ ਖਤਰਾ ਹੈ।

  ਆਸਟਰੀਆ ਨੇ ਅਫਗਾਨ ਸ਼ਰਨਾਰਥੀਆਂ ਨੂੰ ਦੇਸ਼ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਸਵਿਟਜ਼ਰਲੈਂਡ ਨੇ ਵੀ ਸਿੱਧੇ ਅਫ਼ਗਾਨਿਸਤਾਨ ਤੋਂ ਸ਼ਰਨਾਰਥੀਆਂ ਦੇ ਵੱਡੇ ਸਮੂਹ ਨੂੰ ਦੇਸ਼ ਵਿਚ ਜਗ੍ਹਾ ਦੇਣ ਤੋਂ ਇਨਕਾਰ ਕੀਤਾ ਹੈ।

 8. UN ਨੇ ਅਫ਼ਗਾਨਿਸਤਾਨ ਵਿੱਚ ਰਹਿਣ ਦੇ ਵਾਅਦਾ ਕੀਤਾ

  ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ਼ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਸਿਆਸੀ ਉਥਲ-ਪੁਥਲ ਦੇ ਬਾਵਜੂਦ ਸੰਸਥਾ ਉੱਥੇ ਹਾਜ਼ਰ ਰਹੇਗੀ।

  “ਅਸੀਂ ਦੇਸ਼ ਵਿੱਚ ਹਾਂ ਅਤੇ ਰਹਾਂਗੇ ਅਤੇ ਜੋ ਹੋ ਸਕਿਆ ਕਰਾਂਗੇ।”

  ਸੰਯੁਕਤ ਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਕੌਮਾਂਤਰੀ ਸੰਸਥਾਵਾਂ ਇਹ ਕਹਿ ਚੁੱਕੀਆਂ ਹਨ ਕਿ ਉਹ ਅਫ਼ਗਾਨਿਸਤਾਨ ਵਿੱਚ ਕੰਮ ਕਰਦੀਆਂ ਰਹਿਣਗੀਆਂ।

  View more on twitter
 9. Video content

  Video caption: ਅਫ਼ਗਾਨਿਸਤਾਨ: ਤਾਲਿਬਾਨ ਦੇ ਕਾਬੁਲ 'ਚ ਕਬਜ਼ੇ ਮਗਰੋਂ 10 ਤਸਵੀਰਾਂ ਦੇਖੋ

  ਲਗਭਗ ਸਾਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਨੇ ਰਾਜਧਾਨੀ ਕਾਬੁਲ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ

 10. Video content

  Video caption: ਮਾਂ ਦਾ ਸੁਪਨਾ ਪੂਰਾ ਕਰਨ ਲਈ ਓਲੰਪਿਕ ਵਿੱਚ ਪਹੁੰਚੇ ਰਫਿਊਜੀ ਖਿਡਾਰੀ ਦੀ ਕਹਾਣੀ

  ਦੂਜੀ ਵਾਰ ਇੱਕ ਓਲੰਪਿਕ ਰਫਿੂਜੀ ਟੀਮ ਹੋਵੇਗੀ। ਇਹ ਟੀਮ ਦੁਨੀਆਂ ਵਿੱਚ ਉੱਜੜੇ 8 ਕਰੋੜ 20 ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰੇਗੀ।