ਐਂਗਲਾ ਮਰਕਲ

  1. ਜਰਮਨੀ ਤਾਲਿਬਾਨ ਨਾਲ ਗੱਲਬਾਤ ਲਈ ਤਿਆਰ ਪਰ...

    ਜਰਮਨ ਚਾਂਸਲ ਐਂਜਲਾ ਮਾਰਕਲ

    ਜਰਮਨ ਚਾਂਸਲ ਐਂਗਲਾ ਮਰਕਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਫ਼ਗਾਨਿਸਤਾਨ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਹੋਈ ਤਰੱਕੀ ਨੂੰ ਸੁਰੱਖਿਅਤ ਰੱਖਣ ਲਈ ਤਾਲਿਬਾਨ ਨਾਲ਼ ਗੱਲਬਾਤ ਕਰਨ ਲਈ ਤਿਆਰ ਹੈ ਪਰ ਇਹ ਗੱਲਬਾਤ ਕਦੇ ਵੀ ਬਿਨਾਂ ਸ਼ਰਤ ਨਹੀਂ ਹੋਵੇਗੀ।

    ਚਾਂਸਲਰ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜਰਮਨੀ ਮਨੁੱਖੀ ਮਦਦ ਲਈ ਸੰਯੁਕਤ ਰਾਸ਼ਟਰ ਨਾਲ ਮਿਲ ਕੇ ਵੀ ਕੰਮ ਕਰਨਾ ਜਾਰੀ ਰੱਖੇਗਾ।

    ਚਾਂਸਲਰ ਨੇ ਕਿਹਾ ਕਿ ਤਾਲਿਬਾਨ ਦਾ ਅਫ਼ਗਾਨਿਸਤਾਨ ਤੋਂ ਕੰਟਰੋਲ ਖੁੱਸ ਗਿਆ ਹੈ ਅਤੇ ਅੱਤਵਾਦ ਦਾ ਖ਼ਤਰਾ ਵਧ ਗਿਆ ਹੈ। ‘ਇਹ ਨਵੀਂ ਸਚਾਈ ਕੌੜੀ ਸਚਾਈ ਹੈ ਪਰ ਸਾਨੂੰ ਇਸ ਵਿੱਚ ਸ਼ਾਮਲ ਹੋਣਾ ਪਵੇਗਾ’।