ਜੋਅ ਬਾਇਡਨ

 1. ਬਾਇਡਨ ਤੇ ਟਰੰਪ

  ਬਾਇਡਨ ਕਈ ਗੱਲਾਂ ਕਾਰਨ ਆਪਣਾ ਅਧਾਰ ਗੁਆ ਰਹੇ ਹਨ ਤੇ ਟਰੰਪ ਦੀ ਪਾਰਟੀ ਤਾਕਤ ਫੜ ਰਹੀ ਹੈ

  ਹੋਰ ਪੜ੍ਹੋ
  next
 2. COP26 - ਗਲਾਸਗੋ ਵਿੱਚ ਹੋ ਰਹੀ ਕਾਨਫਰੰਸ ਦਾ ਏਜੰਡਾ ਆਖ਼ਰ ਕੀ ਹੈ, ਸੌਖੇ ਸ਼ਬਦਾਂ ’ਚ ਸਮਝੋ

  ਗਲਾਸਗੋ ਵਿੱਚ COP26 ਕਾਨਫਰੰਸ 31 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ 13 ਦਿਨਾਂ ਦੀ ਕਾਨਫਰੰਸ ਨੂੰ COP26 ਕਾਨਫਰੰਸ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ - 'ਕਾਨਫਰੰਸ ਆਫ਼ ਪਾਰਟੀਜ਼'।

  ਗਲਾਸਗੋ ਦਾ ਏਜੰਡਾ ਬਹੁਤ ਵੱਡਾ ਹੈ, ਪਰ ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਅਤੇ ਮਹੱਤਵਪੂਰਨ ਪੈਰਿਸ ਸਮਝੌਤੇ ਦੇ ਨਿਯਮਾਂ ਨੂੰ ਅੰਤਿਮ ਰੂਪ ਦੇਣਾ ਹੈ।

  ਸਾਲ 2015 ਵਿੱਚ, ਵਾਤਾਵਰਨ ਤਬਦੀਲੀ ਨੂੰ ਲੈ ਕੇ ਪੈਰਿਸ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ।

  ਇਸ ਦਾ ਮਕਸਦ ਕਾਰਬਨ ਗੈਸਾਂ ਦੇ ਨਿਕਾਸ ਨੂੰ ਘਟਾ ਕੇ ਦੁਨੀਆ ਭਰ ਦੇ ਵਧਦੇ ਤਾਪਮਾਨ ਨੂੰ ਰੋਕਣਾ ਸੀ ਤਾਂ ਜੋ ਇਹ 1.5 ਤੋਂ 2 ਡਿਗਰੀ ਸੈਲਸੀਅਸ ਤੋਂ ਵੱਧ ਨਾ ਵਧੇ।

  ਇਸ ਤੋਂ ਬਾਅਦ ਦੁਨੀਆ ਦੇ ਦੇਸ਼ਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਲਈ ਟੀਚੇ ਤੈਅ ਕੀਤੇ ਸਨ।

  ਸੰਯੁਕਤ ਰਾਸ਼ਟਰ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਮੌਜੂਦਾ ਸਮੇਂ ਵਿੱਚ ਵੱਖ-ਵੱਖ ਦੇਸ਼ਾਂ ਵੱਲੋਂ ਮਿੱਥੇ ਗਏ ਟੀਚਿਆਂ ਕਾਰਨ ਇਸ ਸਦੀ ਦੇ ਅੰਤ ਤੱਕ ਦੁਨੀਆ ਦਾ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਵਧ ਜਾਵੇਗਾ।

  ਇਸ ਲਈ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

  ਗਲਾਸਗੋ ਵਿੱਚ ਇਹੀ ਗੱਲ ਬਾਰੇ ਚਰਚਾ ਕੀਤੀ ਜਾਵੇਗੀ ਕਿ ਇਸ ਵਾਰ 2 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਾ ਵਾਧਾ ਕਰਨਾ ਕੰਮ ਨਹੀਂ ਕਰੇਗਾ।

  ਦੁਨੀਆ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਸੰਕਲਪ ਕਰਨਾ ਹੋਵੇਗਾ ਕਿ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਨਾ ਵਧਣ ਦਿੱਤਾ ਜਾਵੇ।

  ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਕਾਨਫਰੰਸ ਵਿੱਚ ਆਏ ਹਨ।

  ਭਾਰਤ ਵੱਲੋਂ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਰਹਿਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਿੱਚ ਹਿੱਸਾ ਲੈਣ ਪਹੁੰਚੇ ਹਨ।

  ਗਲਾਸਗੋ ਵਿੱਚ ਕੀਤੇ ਗਏ ਕੁਝ ਵਾਅਦੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੇ ਹਨ
  Image caption: ਗਲਾਸਗੋ ਵਿੱਚ ਕੀਤੇ ਗਏ ਕੁਝ ਵਾਅਦੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੇ ਹਨ
 3. ਨਰਿੰਦਰ ਮੋਦੀ

  ਪਿਛਲੇ ਸਾਲ ਕੋਵਿਡ-19 ਦੀ ਵਜ੍ਹਾ ਕਰ ਕੇ ਸੰਯੁਕਤ ਰਾਸ਼ਟਰ ਦੇ ਇਸ ਸੈਸ਼ਨ ਨੂੰ ਡਿਜੀਟਲ ਤਰੀਕੇ ਕੀਤਾ ਗਿਆ ਸੀ।

  ਹੋਰ ਪੜ੍ਹੋ
  next
 4. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਮੋਦੀ

  ਕੀ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਫ਼ਗਾਨਿਸਤਾਨ ਦੇ ਮੁੱਦੇ ਨਾਲ ਨਜਿੱਠਣ ਲਈ ਹੋਰਨਾਂ ਸਾਝੇਦਾਰੀ ਵਾਲੇ ਬਦਲਾਂ 'ਤੇ ਵਿਚਾਰ ਕਰੇ?

  ਹੋਰ ਪੜ੍ਹੋ
  next
 5. ਅਫ਼ਗਾਨਿਸਤਾਨ ਸੰਕਟ: ਪਾਕਿਸਤਾਨ ਪੁੱਜੀ ਦੂਜੀ ਵਾਰ ਉੱਜੜੀ ਹਜ਼ਾਰਾ ਬੀਬੀ ਦੀ ਕਹਾਣੀ

  ਜ਼ਿਰਕੂਨ ਬੀਬੀ, ਜਿਨ੍ਹਾਂ ਦਾ ਅਸਲ ਨਾਮ ਕੁਝ ਹੋਰ ਹੈ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਰਫਿਊਜ਼ੀ ਬਣੀ ਹੈ।

  ਉਨ੍ਹਾਂ ਦਾ ਸਬੰਧ ਕਾਬੁਲ ਦੇ ਹਜ਼ਾਰਾ ਭਾਈਚਾਰੇ ਨਾਲ ਹੈ ਜਿਨ੍ਹਾਂ ਨੂੰ ਤਾਲਿਬਾਨ ਵੱਡੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹੇ ਹਨ।

  ਇੱਕ ਲੰਬੇ ਅਤੇ ਖ਼ਤਰਨਾਕ ਸਫ਼ਰ ਤੋਂ ਬਾਅਦ ਉਹ ਚਮਨ ਬਾਰਡਰ ਨੂੰ ਪਾਰ ਕਰਕੇ ਪਾਕਿਸਤਾਨ ਪਹੁੰਚੀ ਹੈ।

  ਪਰ ਉਨ੍ਹਾਂ ਦਾ 27 ਸਾਲਾ ਪੁੱਤਰ ਜੋ ਬ੍ਰਿਟਿਸ਼ ਕੰਪਨੀ ਵਿੱਚ ਕੰਮ ਕਰਦਾ ਹੈ ਉਹ ਅਜੇ ਵੀ ਅਫਗਾਨਿਸਤਾਨ ਵਿੱਚ ਹੈ।

  ਜ਼ਿਰਕੂਨ ਦੀ ਨੂੰਹ ਕੁਝ ਸਾਲ ਪਹਿਲਾਂ ਹਜ਼ਾਰਾ ਭਾਈਚਾਰੇ ’ਤੇ ਹੋਏ ਤਾਲਿਬਾਨ ਦੇ ਹਮਲੇ ਵਿੱਚ ਮਾਰੀ ਗਈ ਸੀ।

  ਇਹ ਸਪਿਨ ਬੋਲਡਕ ਬਾਰਡਰ ਹੈ ਜਿੱਥੇ ਪਾਕਿਸਤਾਨ ਅਫਗਾਨਿਸਤਾਨ ਨਾਲ ਮਿਲਦਾ ਹੈ, ਇਹ ਉਹ ਲੋਕ ਹਨ ਜੋ ਕਾਬੁਲ ਏਅਰਪੋਰਟ ਨਹੀਂ ਪਹੁੰਚ ਸਕੇ ਤੇ ਹੁਣ ਇਸ ਰਸਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।

  ਬਾਰਡਰ ਕਰੌਸਿੰਗ ’ਤੇ ਪਾਕਿਸਤਾਨ ਦੇ ਝੰਡੇ ਸਾਹਮਣੇ ਤਾਲਿਬਾਨ ਦੇ ਝੰਡੇ ਲਹਿਰਾ ਰਹੇ ਹਨ। ਕਈ ਰਫਿਊਜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਚੁੱਕੇ ਹਨ।

  ਰਿਪੋਰਟ – ਸ਼ੁਮਾਇਲਾ ਜ਼ਾਫ਼ਰੀ, ਬੀਬੀਸੀ ਪੱਤਰਕਾਰ, ਪਾਕਿਸਤਾਨ

  Video content

  Video caption: ਅਫ਼ਗਾਨਿਸਤਾਨ ਸੰਕਟ: ਦੂਜੀ ਵਾਰ ਹੋਏ ਉਜਾੜੇ ਤੋਂ ਬਾਅਦ ਪਾਕਿਸਤਾਨ ਪਹੁੰਚੀ ਬੀਬੀ ਹਜ਼ਾਰਾ ਦੀ ਕਹਾਣੀ
 6. ਅਫ਼ਗਾਨਿਸਤਾਨ: ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਉੱਪਰ ਹੋਰ ਹਮਲੇ ਹੋਣ ਦਾ ਜਤਾਇਆ ਖਦਸ਼ਾ

  ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਹੋਰ ਹਮਲੇ ਹੋਣ ਦਾ ਖਤਰਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਜੋਅ ਬਾਇਡਨ ਨੇ ਕਿਹਾ ਹੈ ਕਿ ਕਮਾਂਡਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਹਮਲਾ ਐਤਵਾਰ ਨੂੰ ਵੀ ਹੋ ਸਕਦਾ ਹੈ।

  ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਇਹ ਇਲਾਕਾ ਛੱਡਣ ਦੀ ਸਲਾਹ ਦਿੱਤੀ ਹੈ। ਵੀਰਵਾਰ ਨੂੰ ਹਵਾਈ ਅੱਡੇ ਕੋਲ ਹਵਾਈ ਅੱਡੇ ਕੋਲ ਹੋਏ ਧਮਾਕਿਆਂ ਤੋਂ ਬਾਅਦ ਲਗਭਗ 170 ਮੌਤਾਂ ਹੋਈਆਂ ਹਨ।

  ਇਨ੍ਹਾਂ ਧਮਾਕਿਆਂ ਤੋਂ ਬਾਅਦ ਅਮਰੀਕਾ ਨੇ ਪੂਰਬੀ ਅਫ਼ਗਾਨਿਸਤਾਨ'ਤੇ ਡਰੋਨ ਨਾਲ ਹਮਲੇ ਕੀਤੇ ਸਨ ਅਤੇ ਇਸਲਾਮਿਕ ਸਟੇਟ-ਖੁਰਾਸਨ ਦੇ ਦੋ ਮੈਂਬਰ ਮਾਰਨ ਦਾ ਦਾਅਵਾ ਕੀਤਾ ਸੀ। ਹਵਾਈ ਅੱਡੇ ਉਪਰ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ- ਖੁਰਾਸਾਨ ਨੇ ਲਈ ਸੀ।

  ਸ਼ਨੀਵਾਰ ਨੂੰ ਜੋਅ ਬਾਇਡਨ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ,” ਇਹ ਆਖ਼ਰੀ ਜਵਾਬੀ ਕਾਰਵਾਈ ਨਹੀਂ ਹੈ।ਇਸ ਭਿਆਨਕ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਲੱਭਿਆ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।"

  ਤਾਲਿਬਾਨ ਅਤੇ ਇਸਲਾਮਿਕ ਸਟੇਟ- ਖੁਰਾਸਾਨ ਵਿੱਚ ਕਾਫੀ ਮੱਤਭੇਦ ਹਨ।

  ਤਾਲਿਬਾਨ ਨੇ ਅਮਰੀਕਾ ਦੇ ਡਰੋਨ ਹਮਲਿਆਂ ਦੀ ਨਿੰਦਿਆ ਕੀਤੀ ਹੈ ਅਤੇ ਆਖਿਆ ਹੈ ਕਿ ਅਮਰੀਕਾ ਨੂੰ ਹਮਲੇ ਤੋਂ ਪਹਿਲਾਂ ਤਾਲਿਬਾਨ ਨੂੰ ਜਾਣਕਾਰੀ ਦੇਣੀ ਚਾਹੀਦੀ ਸੀ।

  ਅਮਰੀਕਾ ਵੱਲੋਂ ਆਪਣੀ ਫ਼ੌਜ ਨੂੰ ਅਫ਼ਗਾਨਿਸਤਾਨ ਤੋਂ ਕੱਢਣਾ ਲਗਾਤਾਰ ਜਾਰੀ ਹੈ ਅਤੇ ਹੁਣ ਤਕਰੀਬਨ ਚਾਰ ਹਜ਼ਾਰ ਉਥੇ ਫ਼ੌਜੀ ਮੌਜੂਦ ਹਨ।

  ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ ਅਗਲੇ ਕੁਝ ਦਿਨ ਸਭ ਤੋਂ ਖ਼ਤਰਨਾਕ ਹੋ ਸਕਦੇ ਹਨ।

  ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਹੋਰ ਹਮਲੇ ਹੋਣ ਦਾ ਖਤਰਾ ਹੈ
 7. ਬਾਇਡਨ ਦੀ ਹਮਲਾਵਰਾਂ ਨੂੰ ਚੇਤਾਵਨੀ

  ਅਮਰੀਕੀ ਰਾਸ਼ਟਰਪਤੀ ਬਾਇਡਨ

  ‘ਅਸੀਂ ਤੁਹਾਨੂੰ ਮਾਰ ਮੁਕਾਵਾਂਗੇ’

  ਇਹ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਦੇ ਹਮਲਾਵਰਾਂ ਨੂੰ ਦਿੱਤੀ ਹੈ।

  "ਅਸੀਂ ਮਾਫ਼ ਨਹੀਂ ਕਰਾਂਗੇ। ਅਸੀਂ ਭੁੱਲਾਂਗੇ ਨਹੀਂ। ਅਸੀਂ ਤੁਹਾਨੂੰ ਮਾਰ ਮੁਕਾਵਾਂਗੇ ਅਤੇ ਤੁਹਾਡੇ ਤੋਂ ਕੀਮਤ ਭਰਵਾਵਾਂਗੇ।“

  ਰਾਸ਼ਟਰਪਤੀ ਨੇ ਇਸ਼ਾਰਾ ਕੀਤਾ ਕਿ ਸੰਭਾਵੀ ਤੌਰ 'ਤੇ ਹਮਲਾਵਰ ਤਾਲਿਬਾਨ ਵੱਲੋਂ ਰਿਹਾ ਕੀਤੇ ਗਏ ਕੈਦੀਆਂ ਵਿੱਚੋਂ ਹੋ ਸਕਦੇ ਹਨ

  ਇਸ ਦੇ ਨਾਲ਼ ਹੀ ਉਨ੍ਹਾਂ ਨੇ ISIS-K ਦਹਿਸ਼ਤਗਰਦ ਸਮੂਹ ਵੱਲ ਵੀ ਇਸ਼ਾਰਾ ਕੀਤਾ। ਸਮੂਹ ਨੇ ਪਹਿਲਾਂ ਕਿਹਾ ਸੀ ਕਿ ਉਹ ਧਮਾਕਿਆਂ ਦੇ ਪਿੱਛੇ ਹਨ।

  ਬਾਇਡਨ ਨੇ ਕਿਹਾ,“ਅਮਰੀਕਾ ਦਹਿਸ਼ਤਗਰਦਾਂ ਤੋਂ ਡਰੇਗਾ ਨਹੀਂ।”

  “ਅਸੀਂ ਮਿਸ਼ਨ ਨਹੀਂ ਰੋਕਾਂਗੇ। ਅਸੀਂ ਲੋਕਾਂ ਨੂੰ ਕੱਢਣਾ ਜਾਰੀ ਰੱਖਾਂਗੇ।”

 8. 31 ਅਗਸਤ ਅਮਰੀਕਾ ਲਈ ਇੰਨੀ ਅਹਿਮ ਕਿਉਂ?

  ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਵਿੱਚੋਂ ਅਮਰੀਕੀਆਂ ਨੂੰ ਕੱਢੇ ਜਾਣ ਲਈ 31 ਅਗਸਤ ਦੀ ਸਮਾਂ ਸੀਮਾ ਦਾ ਜ਼ਿਕਰ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ।

  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜਿੰਨੀ ਜਲਦੀ ਇਹ ਕੰਮ ਮੁਕਾ ਲਿਆ ਜਾਵੇ ਉਨਾਂ ਬਿਹਤਰ ਹੈ।

  ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਸਮਾਂ ਸੀਮਾ ਵਧਾਈ ਨਹੀਂ ਜਾਣੀ ਚਾਹੀਦੀ।

  ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 31 ਅਗਸਤ ਇੰਨੀ ਅਹਿਮ ਕਿਉਂ ਹੈ

  ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ਼ ਸਮਝੌਤਾ ਕੀਤਾ ਸੀ ਕਿ ਅਫ਼ਗਾਨਿਸਤਾਨ ਵਿੱਚ ਸਾਰੀ ਅਮਰੀਕੀ ਫ਼ੌਜ ਇਸ ਸਾਲ ਪਹਿਲੀ ਮਈ ਤੱਕ ਕੱਢ ਲਈ ਜਾਵੇਗੀ।

  ਬਾਇਡਨ ਨੇ ਸਥਿਤੀ ਦੀ ਨਜ਼ਰਾਸੀ ਕਰਵਾਈ ਅਫ਼ਗਾਨਿਸਤਾਨ ਵਿੱਚ ਬਾਕੀ ਬਚੇ 2500 ਅਮਰੀਕੀ ਫ਼ੌਜੀਆਂ, ਕਾਮਿਆਂ ਅਤੇ ਹੋਰ ਹਜ਼ਾਰਾਂ ਨਾਟੋ ਫ਼ੌਜਾਂ ਨੂੰ ਕੱਢਣ ਲਈ ਕਿੰਨਾ ਸਮਾਂ ਲੱਗੇਗਾ।

  ਆਲੋਚਕਾ ਦੀ ਰਾਇ ਸੀ ਕਿ ਜੇ ਸਤੰਬਰ ਤੱਕ ਇਹ ਸਮਾਂ-ਸੀਮਾ ਵਧਾਈ ਜਾਂਦੀ ਹੈ ਤਾਂ ਇਹ 09/11 ਦੀ ਬਰਸੀ ਦੇ ਨੇੜੇ ਆ ਜਾਵੇਗੀ ਅਤੇ ਠੀਕ ਨਹੀਂ ਲੱਗੇਗੀ, ਕਿਉਂਕਿ ਉਸੇ ਦਾ ਬਦਲਾ ਲੈਣ ਅਤੇ ਮੁੱਖ ਸਾਜਿਸ਼ਕਾਰ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਫ਼ੌਜ ਅਫ਼ਗਾਨਿਸਤਾਨ ਭੇਜੀ ਗਈ ਸੀ।

  ਫਿਰ ਜੁਲਾਈ ਵਿੱਚ ਬਾਇਡਨ ਨੇ 31 ਅਗਸਤ ਦੀ ਡੈਡਲਾਈਨ ਨਿਰਧਾਰਿਤ ਕੀਤੀ।

  ਇਸਦੇ ਪਿੱਛੇ ਇੱਕ ਸਮੱਸਿਆ ਅਤੇ ਕਾਰਨ ਇਹ ਸੀ ਕੀ ਉਥੋਂ ਨਿਕਲਣ ਤੋਂ ਪਹਿਲਾਂ ਅਮਰੀਕਾ ਅਫ਼ਗਾਨ ਸਰਕਾਰ ਨੂੰ ਤਾਲਿਬਾਨ ਖ਼ਿਲਾਫ਼ ਲੜਾਈ ਵਿੱਚ ਪੈਰਾਂ ਸਿਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਸੀ। ਇਸ ਵਿੱਚ ਅਮਰੀਰੀ ਫ਼ੌਜ ਦੇ ਅਧਿਕਾਰ ਹੇਠਲੇ ਇਲਾਕਿਆਂ ਨੂੰ ਅਫ਼ਗਾਨ ਫ਼ੌਜ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਸੀ।

  ਫਿਰ ਹੌਲ਼ੀ-ਹੌਲ਼ੀ ਅਮਰੀਕੀ ਅਤੇ ਨਾਟੋ ਫ਼ੌਜਾਂ ਦੇਸ਼ ਵਿੱਚੋਂ ਨਿਕਲਣ ਲੱਗੀਆਂ

  ਪਰ ਆਖ਼ਰ ਨੂੰ ਅਫ਼ਗਾਨਿਸਤਾਨ ਦੀ ਤਿੰਨ ਲੱਖ ਦੀ ਸੰਗਠਿਤ ਫ਼ੌਜ ਤਾਲਿਬਾਨ ਨੂੰ ਰੋਕਣ ਵਿੱਚ ਅਸਮਰੱਥ ਰਹੀ ਅਤੇ ਤਾਲਿਬਾਨ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਕਾਬੁਲ ਉੱਪਰ ਆਪਣਾ ਅਧਿਕਾਰ ਕਰ ਲਿਆ।

 9. ਸਾਰੇ ਅਮਰੀਕੀਆਂ ਦੇ ਨਿਕਲ ਜਾਣ ਤੱਕ ਫ਼ੌਜਾਂ ਅਫ਼ਗਾਨਿਸਤਾਨ ’ਚ ਰਹਿਣਗੀਆਂ-ਬਾਇਡਨ

  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਮਰੀਕੀ ਫ਼ੌਜਾਂ, ਜਦੋਂ ਤੱਕ ਸਾਰੇ ਅਮਰੀਕੀਆਂ ਨੂੰ ਉੱਥੋਂ ਕੱਢ ਨਹੀਂ ਲਿਆ ਜਾਂਦਾ, ਅਫ਼ਗਾਨਿਸਤਾਨ ਵਿੱਚ ਰਹਿਣਗੀਆਂ।

  ਬਾਇਡਨ ਇਸ ਮਹੀਨੇ ਦੇ ਅੰਦਰ ਅਮਰੀਕੀ ਫ਼ੌਜਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣਾ ਚਾਹੁੰਦੇ ਹਨ ਪਰ ਲਗਭਗ 15,000 ਅਮਰੀਕੀ ਨਾਗਰਿਕ ਅਜੇ ਵੀ ਉੱਥੋਂ ਕੱਢੇ ਜਾਣੇ ਬਾਕੀ ਹਨ।

  ਲਗਭਗ 4500 ਅਮਰੀਕੀ ਫ਼ੌਜੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਵਿੱਚ ਤੈਨਾਅਤ ਹਨ।

  ਜਦਕਿ ਹਵਾਈ ਅੱਡੇ ਦੇ ਬਾਹਰ ਤਾਲਿਬਾਨ ਲੜਾਕੇ ਨਾਕਿਆਂ ਨੂੰ ਸੰਭਾਲ ਰਹੇ ਹਨ।

  ਰਿਪੋਰਟਾਂ ਮੁਤਾਬਕ ਤਾਲਿਬਾਨ ਮੁਲਕ ਛੱਡ ਕੇ ਜਾਣ ਦੇ ਚਾਹਵਾਨਾਂ ਨੂੰ ਡੱਕਣ ਦੀ ਕੋਸ਼ਿਸ਼ ਕਰਦੇ ਹਨ।

  ਇਸ ਮਾਹੌਲ ਦਾ ਮਤਲਬ ਹੈ ਕਿ ਅਮਰੀਕੀ ਫ਼ੌਜੀਆਂ ਨੂੰ ਰਾਸ਼ਟਰਪਤੀ ਬਾਇਡਨ ਵੱਲੋਂ ਤੈਅ ਸਮਾਂ ਸੀਮਾ ਤੋਂ ਜ਼ਿਆਦਾ ਦੇਰ ਅਫ਼ਗਾਨਿਸਤਾਨ ਵਿੱਚ ਰੁਕਣਾ ਪੈ ਸਕਦਾ ਹੈ।

  ਬਾਇਡਨ
 10. ਤਾਲਿਬਾਨ

  ਅਮਰੀਕਾ ਨੇ ਇਹ ਐਲਾਨ ਕੀਤਾ ਸੀ ਕਿ ਅਮਰੀਕਾ ਫੌਜ 31 ਅਗਸਤ ਤੱਕ ਅਫ਼ਗਾਨਿਸਤਾਨ 'ਚੋਂ ਬਾਹਰ ਹੋ ਜਾਵੇਗੀ, ਹੁਣ ਫੌਜ ਜ਼ਿਆਦਾ ਦਿਨ ਵੀ ਉੱਥੇ ਰਹਿ ਸਕਦੀ ਹੈ

  ਹੋਰ ਪੜ੍ਹੋ
  next