ਹਾਂਗ-ਕਾਂਗ

 1. Video content

  Video caption: ਦੂਜੇ ਦੇਸ ਕੁੱਤੇ ਨੂੰ ਨਾਲ ਲੈ ਜਾਣ ਲਈ ਖਰਚ ਕੀਤੇ 26 ਲੱਖ ਰੁਪਏ

  ਹਾਂਗਕਾਂਗ ਦੀ ਮੈਗੀ ਆਪਣੇ ਕੁੱਤੇ ਕਾਰਤਾ ਨਾਲ ਆਪਣੇ ਪਤੀ ਕੋਲ ਆਇਰਲੈਂਡ ਜਾ ਰਹੀ ਹੈ। ਉਸ ਦੇ ਪਤੀ ਪਿਛਲੇ ਇੱਕ ਸਾਲ ਤੋਂ ਉੱਥੇ ਹਨ।

 2. ਮੁਰਗੀ, ਚਿਕਨ, ਮੀਟ, ਕੋਰੋਨਾਵਾਇਰਸ

  ਬਰਡ ਫਲੂ ਕਿੰਨਾ ਕੁ ਖ਼ਤਰਨਾਕ ਹੈ? ਕਿਸ ਨੂੰ ਤੇ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੀ ਸਾਨੂੰ ਮੀਟ-ਆਂਡਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?

  ਹੋਰ ਪੜ੍ਹੋ
  next
 3. ਆਈਸ਼ਾ ਪਰੇਰਾ

  ਬੀਬੀਸੀ ਪੱਤਰਕਾਰ

  ਸਫ਼ੂਰਾ ਜ਼ਰਗਰ

  ਪਾਸ ਕੀਤੇ ਗਏ ਬਹੁਤ ਸਾਰੇ ਕਾਨੂੰਨਾਂ ਅਤੇ ਇਸ ਸਾਲ ਹੋਈਆਂ ਗ੍ਰਿਫ਼ਤਾਰੀਆਂ ਦਾ ਪ੍ਰਭਾਵ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ।

  ਹੋਰ ਪੜ੍ਹੋ
  next
 4. Video content

  Video caption: Coronavirus Round-UP: ਰੱਖੜੀ ਦੇ ਤਿਊਹਾਰ ‘ਤੇ ਦੁਕਾਨਦਾਰਾਂ ਦਾ ਗਾਹਕਾਂ ਨੂੰ ਤੌਹਫਾ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਲਵਾਈਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।

 5. ਕੋਰੋਨਾਵਾਇਰਸ ਸੰਬੰਧੀ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ

  • ਭਾਰਤ ਵਿਚ ਕੋਰੋਨਾ ਦੇ ਮਾਮਲੇ 15 ਲੱਖ ਪਾਰ ਕਰ ਗਏ ਹਨ ਅਤੇ ਰੋਜ਼ਾਨਾਂ ਕਰੀਬ 50,000 ਕੇਸ ਆ ਰਹੇ ਹਨ, ਪਰ ਕੇਂਦਰ ਸਰਕਾਰ ਨੇ ਅਨਲੌਕ -3ਦੌਰਾਨ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ।
  • ਰਾਤ ਦਾ ਕਰਫਿਊ ਖ਼ਤਮ ਕਰ ਦਿੱਤਾ ਗਿਆ ਪਰ ਕੰਟੇਨਮੈਂਟ ਜੋਨਜ਼ ਵਿਚ ਜਿੰਮ ਅਤੇ ਯੋਗਾ ਕੇਂਦਰ ਖੁਲ੍ਹ ਨਹੀਂ ਸਕਣਗੇ। ਮੈਟਰੋ, ਰੇਲ ਸੇਵਾਵਾਂ ਅਤੇ ਵੱਡੇ ਇਕੱਠਾ ਉੱਤੇ ਰੋਕ ਅਜੇ ਵੀ ਜਾਰੀ ਰਹੇਗੀ। ਸਿਨੇਮਾ ਹਾਲ, ਬਾਰਜ਼,ਸਵਿੰਮਿੰਗ ਪੂਲਜ਼, ਮਨੋਰੰਜਨ ਪਾਰਕ ਤੇ ਹੋਰ ਇਕੱਠਾਂ ਵਾਲੀਆਂ ਥਾਵਾਂ ਵੀ ਬੰਦ ਹੀ ਰਹਿਣਗੀਆਂ।
  • ਭਾਰਤ ਵਿੱਚ ਸਰਗਰਮ ਕੋਵਿਡ -19 ਕੇਸਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਜਦੋਂ ਕਿ 9 ਲੱਖ 88 ਹਜ਼ਾਰ ਲੋਕਾਂ ਨੇ ਕੋਰੋਨਾ ਨਾਲ ਜੰਗ ਜਿੱਤੀ ਹੈ।ਦੇਸ਼ ਵਿਚ ਇਸ ਬਿਮਾਰੀ ਕਾਰਨ ਕੁੱਲ 34,193 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
  • ਭਾਰਤ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਪਿਛਲੇ ਪੰਦਰਾਂ ਸਾਲਾਂ ਵਿੱਚ ਪਹਿਲੀ ਵਾਰ ਇਨ੍ਹਾਂ ਜ਼ਿਆਦਾ ਘਾਟਾ ਪਿਆ ਹੈ। ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਕੰਪਨੀ ਦਾ ਉਤਪਾਦਨ ਅਤੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਲਵਾਈਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ।
  • ਮਈ-ਜੂਨ ਵਿਚ ਅਮਰੀਕਾ ਵਿਚ ਕੋਰੋਨਾ ਦੀ ਲਾਗ ਦਾ ਗ੍ਰਾਫ ਹੇਠਾਂ ਆਉਣ ਤੋਂ ਬਾਅਦ, ਇਹ ਜੁਲਾਈ ਤੋਂ ਪਹਿਲਾਂ ਇਕ ਵਾਰ ਫਿਰ ਚੜ੍ਹਨਾ ਸ਼ੁਰੂ ਹੋਇਆ। ਹੁਣ ਤਸਵੀਰ ਇਹ ਹੈ ਕਿ ਦੁਨੀਆ ਵਿਚ ਕੋਰੋਨਾ ਦੀ ਲਾਗ ਦੇ ਸਾਰੇ ਮਾਮਲਿਆਂ ਵਿਚੋਂ ਇਕ ਚੌਥਾਈ ਅਮਰੀਕਾ ਵਿਚ ਹੈ।
  • ਕੋਰੋਨਾ ਸੰਕਟ ਦੇ ਵਿਚਕਾਰ, ਬੁੱਧਵਾਰ ਨੂੰ ਅਮਰੀਕੀ ਡਾਲਰ ਵਿੱਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ. ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਡਾਲਰ ਪਿਛਲੇ ਦੋ ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
  • ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਕੋਰੋਨਾਵਾਇਰਸ ਦੇ ਇਲਾਜ ਦੇ ਲਈ ਹਾਈਡਰੋਕਸੀਕਲੋਰੋਕਵਿਨ ਦਵਾਈ ਦੀ ਵਰਤੋਂ ਦਾ ਸਮਰਥਨ ਕੀਤਾ ਹੈ।
  • ਹਾਂਗ-ਕਾਂਗ ਵਿਚ ਨਵੇਂ ਆਉਣ ਵਾਲੇ ਕੋਰੋਨਾ ਕੇਸਾਂ ਦੀ ਗਿਣਤੀ 10 ਗੁਣਾ ਤੋਂ ਵੱਧ ਹੋ ਗਈ ਹੈ। ਇਕ ਮਹੀਨਾ ਪਹਿਲਾਂ ਤੱਕ ਇਥੇ ਹਰ ਦਿਨ 10 ਤੋਂ ਘੱਟ ਕੇਸ ਆ ਰਹੇ ਸਨ, ਪਰ ਹੁਣ ਹਰ ਰੋਜ਼ 100 ਤੋਂ ਵੱਧ ਕੇਸ ਆ ਰਹੇ ਹਨ।
  • ਯੂਰੋਪ ਵਿਚ ਹੁਣ ਕੋਰੋਨਾਵਾਇਰਸ ਦੀ ਲਾਗ ਨੌਜਵਾਨਾਂ ‘ਚ ਵਧੇਰੇ ਵੱਧ ਰਹੀ ਹੈ। ਵਿਸਵ ਸਿਹਤ ਸੰਗਠਨ ਦੇ ਯੂਰਪ ਦੇ ਰਿਜਨਲ ਡਾਇਰੈਕਟਰ ਡਾ. ਹੰਸ ਕਲੂਜੇ ਨੇ ਕਿਹਾ ਹੈ ਕਿ ਸਟਡੀ ਚ ਸਾਹਮਣੇ ਆਇਆ ਹੈ ਕਿ ਮੌਜੂਦਾ ਵੇਲੇ ਚ ਕੋਰੋਨਾਵਾਇਰਸ ਦੀ ਲਾਗ ਦਾ ਲੋਕਲ ਟ੍ਰਾਂਸਮਿਸ਼ਨ ਹੋ ਰਿਹਾ ਹੈ ਅਤੇ ਨੌਜਵਾਨਾਂ ਚ ਲਾਗ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
  corona
 6. ਹਾਂਗ ਕਾਂਗ ਵਿਚ ਵੱਡੇ ਪੱਧਰ 'ਤੇ ਫੈਲ ਸਕਦੀ ਹੈ ਮਹਾਂਮਾਰੀ, ਸਰਕਾਰ ਨੇ ਜ਼ਾਹਰ ਕੀਤੀ ਚਿੰਤਾ

  ਹਾਂਗ ਕਾਂਗ ਦੇ ਨੇਤਾ ਕੈਰੀ ਲਾਮ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸ਼ਹਿਰ ਦਾ ਹਸਪਤਾਲ ਸਿਸਟਮ ਢਹਿ ਸਕਦਾ ਹੈ।

  ਉਨ੍ਹਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕੋਰੋਨਾਵਾਇਰਸ ਵੱਡੇ ਪੱਧਰ ‘ਤੇ ਫੈਲਣ ਜਾ ਰਿਹਾ ਹੈ, ਜਿਸ ਕਾਰਨ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਰਹੇਗੀ ਅਤੇ ਇਸ ਨਾਲ ਜ਼ਿੰਦਗੀ ਜੀਵਨ ਦਾਅ ਤੇ ਲੱਗੇਗੀ।

  ਇਸ ਦੌਰਾਨ ਹਾਂਗ ਕਾਂਗ ਵਿਚ ਵੀ ਬੁੱਧਵਾਰ ਤੋਂ ਨਵੀਂ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

  ਇਕ ਮਹੀਨਾ ਪਹਿਲਾਂ ਤੱਕ ਇਥੇ ਹਰ ਦਿਨ 10 ਤੋਂ ਘੱਟ ਕੇਸ ਆ ਰਹੇ ਸਨ, ਪਰ ਹੁਣ ਹਰ ਰੋਜ਼ 100 ਤੋਂ ਵੱਧ ਕੇਸ ਆ ਰਹੇ ਹਨ।

  corona
 7. ਕੋਰੋਨਾਵਾਇਰਸ

  ਯੂਰੋਪੀ ਦੇਸ਼ਾਂ ਵਿੱਚ ਮਾਮਲੇ ਵਧਣ ਦੇ ਕਾਰਨ ਮਾਹਿਰਾਂ ਵੱਲੋਂ ਚਿੰਤਾ, 'ਦੂਜੀ ਲਹਿਰ' ਦਾ ਖ਼ਦਸ਼ਾ

  Follow
  next
 8. ਨਵੇਂ ਮਾਮਲੇ ਵਧਣ ਤੋਂ ਬਾਅਦ ਹਾਂਗ-ਕਾਂਗ ਵਿੱਚ ਨਿਯਮ ਸਖ਼ਤ

  ਲਗਾਤਾਰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹਾਂਗ-ਕਾਂਗ ਵਿੱਚ ਕੋਰੋਨਾ ਵਾਇਰਸ ਨੂੰ ਕੰਟ੍ਰੋਲ ਕਰਨ ਲਈ ਨਿਯਮ ਸਖ਼ਤ ਕਰ ਦਿੱਤੇ ਹਨ।

  ਬੁੱਧਵਾਰ ਨੂੰ ਰੈਸਟੋਰੈਂਟ ਵਿੱਚ ਖਾਣਾ ਖਾਣ ’ਤੇ ਪਾਬੰਦੀ ਹੋਵੇਗੀ, ਵੱਖ-ਲੱਖ ਘਰਾਂ ਦੇ ਸਿਰਫ਼ ਦੋ ਲੋਕ ਆਪਸ ਵਿੱਚ ਮਿਲ ਸਕਦੇ ਹਨ ਅਤੇ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

  ਸ਼ੁਰੂਆਤ ਵਿੱਚ ਕੋਵਿਡ-19 ’ਤੇ ਸਫ਼ਲਤਾ ਹਾਸਿਲ ਕਰ ਲੈਣ ਵਾਲੇ ਹਾਂਗ-ਕਾਂਗ ਵਿੱਚ ਹੁਣ ਰੋਜ਼ਾਨਾ 100 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ।

  ਇਸ ਮਹੀਨੇ ਵਿੱਚ ਪਾਬੰਦੀ ਫਿਰ ਤੋਂ ਸਖ਼ਤ ਕਰ ਦਿੱਤੀ ਗਈ ਹੈ, ਬਾਰ, ਜਿਮ ਅਤੇ ਬਿਊਟੀ ਪਾਰਲਰ ਪਹਿਲਾਂ ਤੋਂ ਹੀ ਬੰਦ ਕਰ ਦਿੱਤੇ ਗਏ ਹਨ।

  ਹਾਂਗ-ਕਾਂਗ
 9. ਗ੍ਰੇਸ ਤਸੋਈ ਅਤੇ ਲੈਮ ਚੋ ਵਾਈ

  ਬੀਬੀਸੀ ਪੱਤਰਕਾਰ

  ਸਭ ਤੋਂ ਮਹੱਤਵਪੂਰਨ ਮੁੱਦਾ ਜਿਹੜਾ ਵਿਵਾਦਪੂਰਨ ਹੈ ਉਹ ਇਹ ਹੈ ਕਿ ਚੀਨ ਨੂੰ ਇਸ ਕਾਨੂੰਨ ਦੀ ਵਿਆਖਿਆ ਕਰਨ ਬਾਰੇ ਪੂਰਾ ਅਧਿਕਾਰ ਹੋਵੇਗਾ।

  ਸਭ ਤੋਂ ਮਹੱਤਵਪੂਰਨ ਮੁੱਦਾ ਜਿਹੜਾ ਵਿਵਾਦਪੂਰਨ ਹੈ ਉਹ ਇਹ ਹੈ ਕਿ ਚੀਨ ਨੂੰ ਇਸ ਕਾਨੂੰਨ ਦੀ ਵਿਆਖਿਆ ਕਰਨ ਬਾਰੇ ਪੂਰਾ ਅਧਿਕਾਰ ਹੋਵੇਗਾ।

  ਹੋਰ ਪੜ੍ਹੋ
  next
 10. ਹਾਂਗਕਾਂਗ ’ਚ ਕੋਵਿਡ-19 ਨਾਲ 7ਵੀਂ ਮੌਤ

  ਹਾਂਗਕਾਂਗ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।

  ਦੱਖਣੀ ਚੀਨ ਮੌਰਨਿੰਗ ਪੋਸਟ ਮੁਤਾਬਕ ਮੰਗਲਵਾਰ ਨੂੰ ਫਿਲੀਪਿੰਸ ਤੋਂ ਆਏ 55 ਸਾਲਾਂ ਵਿਅਕਤੀ ਦਾ ਟੈਸਟ ਪੌਜ਼ੀਟਿਵ ਆਇਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

  ਚੀਨ ਪ੍ਰਸ਼ਾਸਿਤ ਖੇਤਰ ਹਾਂਗਕਾਂਗ ਨੇ ਵਿੱਚ ਹੁਣ ਤੱਕ 1179 ਕੇਸ ਸਾਹਮਣੇ ਆਏ ਹਨ।

  ਹਾਂਗਕਾਂਗ