ਹਾਲੀਵੁੱਡ

 1. ਪ੍ਰੋਪ ਬੰਦੂਕ

  ਨਿਊ ਮੈਕਸੀਕੋ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਨੇ ਪ੍ਰੋਪ ਬੰਦੂਕਾਂ ਦੀ ਵਰਤੋਂ ਉੱਪਰ ਬਹਿਸ ਛੇੜ ਦਿੱਤੀ ਹੈ।

  ਹੋਰ ਪੜ੍ਹੋ
  next
 2. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਕਿਸਾਨ ਅੰਦਲੋਨ, ਵਿਦੇਸ਼ ਮੰਤਰਾਲੇ, ਰਿਹਾਨਾ, ਗਰੇਟਾ, ਸਚਿਨ

  ਰਿਹਾਨਾ ਤੇ ਗਰੇਟਾ ਦੇ ਟਵੀਟ ਤੋਂ ਬਾਅਦ ਭਾਰਤ ਸਰਕਾਰ ਦੇ ਮੰਤਰੀਆਂ ਸਮੇਤ ਕਈ ਖਿਡਾਰੀਆਂ, ਫ਼ਿਲਮੀ ਸ਼ਖਸੀਅਤਾਂ, ਗਾਇਕਾਂ ਨੇ ਵੀ ਸਰਕਾਰ ਦੇ ਸਮਰਥਨ ਵਿੱਚ ਟਵੀਟ ਕੀਤੇ

  ਹੋਰ ਪੜ੍ਹੋ
  next
 3. ਭਾਨੂ ਅਥਈਆ

  ਭਾਨੂ ਅਥਈਆ ਨੂੰ 1982 ਵਿੱਚ ਆਈ ਫਿਲਮ ਗਾਂਧੀ ਵਿੱਚ ਕਾਸਟਿਊਮ ਡਿਜ਼ਾਇਨਿੰਗ ਲਈ ਆਸਕਰ ਐਵਾਰਡ ਦਿੱਤਾ ਗਿਆ ਸੀ।

  ਹੋਰ ਪੜ੍ਹੋ
  next
 4. Video content

  Video caption: ਕੋਰੋਨਾ ਨੂੰ ਹਰਾ ਕੇ 'ਦਿ ਰੌਕ' ਨੇ ਦੱਸਿਆ: 'ਇਸ ਬਿਮਾਰੀ ਨੂੰ ਹਲਕਾ ਨਾ ਸਮਝੋ'

  ਅਦਾਕਾਰ ਅਤੇ ਮਨੋਰੰਜਕ ਕੁਸ਼ਤੀ WWE ਦੇ ਸਿਤਾਰੇ 'ਦਿ ਰੌਕ' ਡਵੇਨ ਜੌਨਸਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੋਰੋਨਾਵਾਇਰਸ ਨੂੰ ਹਰਾਇਆ ਹੈ

 5. ਹਾਲੀਵੁੱਡ ਵਿੱਚ ਮੁੜ ਤੋਂ ਫ਼ਿਲਮਾਂ ਬਣਨੀਆਂ ਹੋਣਗੀਆਂ ਸ਼ੁਰੂ

  ਕੋਰੋਨਾਵਾਇਰਸ ਕਰਕੇ ਦੁਨੀਆਂ ਭਰ ਵਿੱਚ ਲੱਗੀ ਰੋਕ ਵਿੱਚ ਢਿੱਲਾਂ ਮਿਲਣ ਮਗਰੋਂ, ਹੁਣ ਹਾਲੀਵੁੱਡ ਵਿੱਚ ਵੀ ਮੁੜ ਤੋਂ ਰੁੱਕੀਆਂ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ।

  ਉਮੀਦ ਕੀਤੀ ਜਾ ਰਹੀ ਹੈ ਕਿ 2021 ਤੱਕ ਮੁੜ ਤੋਂ ਸਧਾਰਣ ਹਾਲਾਤ ਆਉਣ ਮਗਰੋਂ, ਫ਼ਿਲਮਾਂ ਸਿਨੇਮਾ ਘਰਾਂ ਵਿੱਚ ਦੇਖੀਆਂ ਜਾਣਗੀਆਂ।

  ਹਾਲੀਵੁੱਡ ਵਿੱਚ ਆਉਣ ਵਾਲੀਆਂ 6 ਨਵੀਆਂ ਫ਼ਿਲਮਾਂ 'ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਵਿੱਚ ਜੁਰਾਸਿਕ ਪਾਰਕ ਡੋਮਿਨਿਅਨ, ਅਵਤਾਰ-2, ਬੈਟਮੈਨ, ਮਿਸ਼ਨ ਇਮਪੋਸੀਬਲ 7, ਆਦਿ ਸ਼ਾਮਲ ਹਨ।

  ਅਵਾਤਾਰ ਦਾ ਦ੍ਰ੍੍ਿਸ਼
 6. ਇੰਦਰਾ ਗਾਂਧੀ ਦਾ ਸਭ ਤੋਂ ਲੰਮਾ ਇੰਟਰਵਿਊ ਕਰਨ ਵਾਲੀ ਪੱਤਰਕਾਰ ਦੀ ਲੰਡਨ ਵਿੱਚ ਮੌਤ

  ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦੀ ਰਿਪੋਰਟ:

  ਗੁਲਸ਼ਨ ਈਵਿੰਗ, ਇੱਕ ਮਸ਼ਹੂਰ ਭਾਰਤੀ ਪੱਤਰਕਾਰ, ਜਿਸ ਨੇ ਦੁਨੀਆਂ ਦੀਆਂ ਕੁਝ ਵੱਡੀਆਂ ਹਸਤੀਆਂ ਦਾ ਇੰਟਰਵਿਊ ਕੀਤਾ, ਕੋਵਿਡ -19 ਕਾਰਨ ਲੰਡਨ ਵਿੱਚ ਬਜ਼ੁਰਗਾਂ ਲਈ ਬਣੇ ਕੇਅਰਹੋਮ ਵਿੱਚ ਮੌਤ ਹੋ ਗਈ।

  ਉਹ 92 ਸਾਲਾਂ ਦੀ ਸੀ। ਉਨ੍ਹਾਂ ਦੀ ਮੌਤ ਕਾਰਨ ਚਿੰਤਾ ਵਧੀ ਹੈ ਕਿ ਯੂਕੇ ਦੇ ਕੇਅਰ ਹੋਮਜ਼ ਵਿੱਚ ਕੋਰੋਨਾਵਾਇਰਸ ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਮੌਤ ਹੋ ਚੁੱਕੀ ਹੈ।

  ਈਵਿੰਗ ਜਿਨ੍ਹਾਂ ਨੇ 1966 ਤੋਂ 1989 ਤੱਕ ਦੋ ਮਸ਼ਹੂਰ ਭਾਰਤੀ ਮੈਗਜ਼ੀਨਾਂ 'ਈਵਜ਼ ਵੀਕਲੀ' ਅਤੇ 'ਸਟਾਰ ਐਂਡ ਸਟਾਈਲ' ਦੀ ਸੰਪਾਦਕ ਸੀ।

  ਉਨ੍ਹਾਂ ਨੂੰ ਇੱਕ ਵਾਰ ਨੋਬਲ ਪੁਰਸਕਾਰ ਜੇਤੂ ਵੀਐਸ ਨਾਇਪਾਲ ਨੇ "ਭਾਰਤ ਦੀ ਸਭ ਤੋਂ ਮਸ਼ਹੂਰ ਮਹਿਲਾ ਸੰਪਾਦਕ" ਵਜੋਂ ਕਰਾਰ ਦਿੱਤਾ ਸੀ।

  ਉਨ੍ਹਾਂ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਭ ਤੋਂ ਲੰਮਾ ਇੰਟਰਵਿਊ ਕਰਨ ਦਾ ਰਿਕਾਰਡ ਬਣਾਇਆ ਸੀ।

  ਉਹ 1990 ਵਿੱਚ ਲੰਡਨ ਚਲੇ ਗਏ ਅਤੇ ਯੂਕੇ ਦੇ ਪੱਤਰਕਾਰ ਗਾਈ ਈਵਿੰਗ ਨਾਲ 1955 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਬੱਚੇ ਹਨ – ਧੀ ਅੰਜਲੀ ਅਤੇ ਪੁੱਤਰ ਰੌਏ।

  ਈਵਿੰਗ ਇੱਕ ਹਫ਼ਤੇ ਤੋਂ ਬੀਮਾਰ ਸੀ ਤੇ 18 ਅਪ੍ਰੈਲ ਨੂੰ ਮੌਤ ਹੋ ਗਈ। ਉਨ੍ਹਾਂ ਦੇ ਟੈਸਟ ਦੇ ਨਤੀਜੇ ਇੱਕ ਦਿਨ ਬਾਅਦ ਵਿੱਚ ਆਏ ਜਿਸ ਵਿੱਚ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ।

  ਉਨ੍ਹਾਂ ਨੇ ਕਈ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਦਾ ਇੰਟਰਵਿਊ ਕੀਤਾ।

  ਉਹ ਅਕਸਰ ਦਿਲੀਪ ਕੁਮਾਰ, ਸ਼ੰਮੀ ਕਪੂਰ ਅਤੇ ਨਰਗਿਸ ਨਾਲ ਪਾਰਟੀ ਕਰਦਿਆਂ ਦੇਖੇ ਗਏ ਸੀ।

  ਕੋਰੋਨਾਵਾਇਰਸ
  Image caption: ਧੀ ਅੰਜਲੀ ਮੁਤਾਬਕ ਗੈਰਗਰੀ ਪੈੱਕ ਗੁਲਸ਼ਨ ਦਾ ਪਸੰਦੀਦਾ ਹਾਲੀਵੁੱਡ ਅਦਾਕਾਰ ਸੀ।
  Corona
  Image caption: ਭਾਰਤ ਦੀ ਮਸ਼ਹੂਰ ਅਦਾਕਾਰ ਨਰਗਿਸ ਨਾਲ ਗੁਲਸ਼ਨ ਈਵਿੰਗ (ਖੱਬੇ)
  ਕੋਰੋਨਾਵਇਰਸ
  Image caption: ਗੁਲਸ਼ਨ ਈਵਿੰਗ ਨੇ ਮੈਗਜ਼ੀਨ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੰਟਰਵਿਊ ਕੀਤਾ ਸੀ।
 7. Video content

  Video caption: Irrfan Khan: ਇਰਫ਼ਾਨ ਕਰਨਾ ਚਾਹੁੰਦੇ ਸੀ ਪੰਜਾਬੀ ਸੂਫ਼ੀ ਕਿਰਦਾਰ 'ਪਰ ਬਿਮਾਰੀ ਨੇ ਘੇਰ ਲਿਆ'

  ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਦੇਹਾਂਤ ਹੋ ਗਿਆ ਹੈ।

 8. ਟੌਮ ਹੈਂਕਸ ਨੇ ਪਲਾਜ਼ਮਾ ਦਾਨ ਕੀਤਾ

  ਮਸ਼ਹੂਰ ਹਾਲੀਵੁੱਡ ਅਦਾਕਾਰ ਟੌਮ ਹੈਂਕਸ ਨੇ ਕੋਰੋਨਾਵਾਇਰਸ ਰਿਸਰਚ ਲਈ ਆਪਣਾ ਪਲਾਜ਼ਮਾ ਦਾਨ ਕੀਤਾ ਹੈ।

  ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਟਵਿੱਟਰ 'ਤੇ ਪੋਸਟ ਕੀਤੀਆਂ ਅਤੇ ਲਿਖਿਆ, "ਇਹ ਇੰਨਾ ਸੌਖਾ ਹੈ ਜਿਵੇਂ ਝਪਕੀ ਲੈਣਾ।"

  ਪਿਛਲੇ ਮਹੀਨੇ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਦੇ ਕੋਵਿਡ -19 ਲਾਗ ਦਾ ਸ਼ਿਕਾਰ ਹੋਣ ਦੀ ਖ਼ਬਰ ਮਿਲੀ ਸੀ। ਫਿਲਹਾਲ ਦੋਵੇਂ ਠੀਕ ਹੋ ਗਏ ਹਨ।

  ਪਿਛਲੇ ਹਫ਼ਤੇ ਟੌਮ ਹੈਂਕਸ ਨੇ ਕੋਰੋਨਾ ਨਾਮ ਦੇ ਇੱਕ ਮੁੰਡੇ ਨੂੰ ਚਿੱਠੀ ਲਿਖੀ ਸੀ ਜਿਸ ਨੂੰ ਉਸ ਦੇ ਨਾਮ ਕਾਰਨ ਛੇੜਿਆ ਜਾਂਦਾ ਸੀ।

  View more on twitter
  ਕੋਰੋਨਾਵਾਇਰਸ
  Image caption: ਪਿਛਲੇ ਮਹੀਨੇ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀ ਖ਼ਬਰ ਮਿਲੀ ਸੀ
 9. Video content

  Video caption: ਪਾਕਿਸਤਾਨ ’ਚ ਵੀ ਇਰਫ਼ਾਨ ਖ਼ਾਨ ਨੂੰ ਯਾਦ ਕਰ ਰਹੇ ਸਿਤਾਰੇ

  ਸੋਸ਼ਲ ਮੀਡੀਆ 'ਤੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਨੋਰੰਜਨ ਜਗਤ ਅਤੇ ਹੋਰ ਵੱਖ-ਵੱਖ ਖ਼ੇਤਰਾਂ ਦੇ ਲੋਕ ਇਰਫ਼ਾਨ ਖ਼ਾਨ ਨੂੰ ਚੇਤੇ ਵੀ ਕਰ ਰਹੇ ਹਨ ਅਤੇ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਸਦਮੇ ਵਿੱਚ ਹਨ।

 10. Video content

  Video caption: ਇਰਫ਼ਾਨ ਖ਼ਾਨ ਦਾ ਉਹ ਖ਼ਤ ਜੋ ਉਨ੍ਹਾਂ ਨੇ 2018 ’ਚ ਲਿਖਿਆ ਸੀ...

  ਪਿਛਲੇ ਸਾਲ 2019 ਵਿੱਚ ਇਰਫ਼ਾਨ ਖ਼ਾਨ ਲੰਦਨ ਤੋਂ ਇਲਾਜ ਕਰਵਾ ਕੇ ਪਰਤੇ ਸਨ ਅਤੇ ਇਸ ਤੋਂ ਬਾਅਦ ਕੋਕਿਲਾਬੇਨ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠਾਂ ਇਲਾਜ ਅਤੇ ਆਪਣਾ ਰੂਟੀਨ ਚੈਕਅੱਪ ਕਰਵਾ ਰਹੇ ਸਨ।