ਗੁਰੂ ਨਾਨਕ ਦੇਵ

 1. Video content

  Video caption: ਗੁਰੂ ਨਾਨਕ ਦੇਵ ਦੇ ਵਿਆਹ ਪੂਰਬ ਲਈ ਸਜਿਆ ਸ਼ਹਿਰ ਬਟਾਲਾ

  ਗੁਰੂ ਨਾਨਕ ਦੇਵ ਦੀ ਦੇ ਵਿਆਹ ਪੂਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ ਹਨ।

 2. ਗਿਆਨੀ ਹਰਪ੍ਰੀਤ ਸਿੰਘ

  ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਜਾ ਰਹੇ ਜੱਥੇ ਉੱਪਰ ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਅਤੇ ਸੁਰੱਖਿਆ ਦਾ ਹਵਾਲਾ ਦੇ ਕੇ ਪਾਬੰਦੀ ਲਗਾਈ ਗਈ ਹੈ

  ਹੋਰ ਪੜ੍ਹੋ
  next
 3. Video content

  Video caption: ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਇੰਝ ਮਨਾਇਆ ਗੁਰਪੁਰਬ

  ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਸੜਕਾਂ ’ਤੇ ਹੀ ਮਨਾਇਆ ਗੁਰਪੁਰਬ

 4. Video content

  Video caption: ਨਨਕਾਣਾ ਸਾਹਿਬ: ਗੁਰੂ ਨਾਨਕ ਦੇਵ ਨਾਲ ਜੁੜੀਆਂ ਖਾਸ ਥਾਵਾਂ ਦਾ ਇਤਿਹਾਸ ਜਾਣੋ

  ਗੁਰੂਪੁਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਖਾਸ ਰਿਪੋਰਟ ਵੇਖੋ ਜਿੱਥੇ ਉਨ੍ਹਾਂ ਨਾਲ ਜੁੜੇ ਗੁਰਦੁਆਰਿਆਂ ਵਿੱਚ ਉਨ੍ਹਾਂ ਦਾ ਜਨਮ-ਦਿਹਾੜਾ ਮਨਾਇਆ ਜਾ ਰਿਹਾ ਹੈ।

 5. ਭਾਰਤੀ ਸਿੰਘ

  ਕਿਸਾਨ ਜਥੇਬੰਦੀਆਂ ਰਾਹ ਖੋਲ੍ਹਣ ਲਈ ਤਾਂ ਤਿਆਰ ਹਨ ਪਰ ਸ਼ਰਤਾਂ ਨਾ ਮੰਨਣ ’ਤੇ ਪ੍ਰਦਰਸ਼ਨ ਮੁੜ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ

  ਹੋਰ ਪੜ੍ਹੋ
  next
 6. Video content

  Video caption: ਕਰਤਾਰਪੁਰ ਲਾਂਘੇ ਨੂੰ ਲੈਕੇ ਲੋਕਾਂ ਦੀਆਂ ਸੱਧਰਾਂ 'ਤੇ ਲੱਗੇ ਜਿੰਦਰੇ

  ਕਰਤਾਰਪੁਰ ਲਾਂਘਾ ਕੋਰੋਨਾ ਮਹਾਮਾਰੀ ਕਾਰਨ ਮਾਰਚ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਇਲਾਕਾ ਵਾਸੀਆਂ ਵਿੱਚ ਨਿਰਾਸ਼ਾ ਹੈ

 7. Video content

  Video caption: ਵਿਆਹ ਪੁਰਬ ’ਤੇ ਵੀ ਨਜ਼ਰ ਆਇਆ ਕੋਰੋਨਾ ਦਾ ਅਸਰ

  ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਬਟਾਲਾ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਵਿਆਹ ਪੁਰਬ ਮੌਕੇ ਸ਼ਰਧਾਲੂ ਤਾਂ ਪਹੁੰਚੇ ਸਨ ਪਰ ਕੋਰੋਨਾ ਦਾ ਅਸਰ ਖ਼ਾਸ ਤੌਰ ’ਤੇ ਨਜ਼ਰ ਆਇਆ

 8. ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕ ਦੀ ਪੇਸ਼ਕਸ਼ 'ਤੇ ਭਾਰਤ ਦਾ ਪ੍ਰਤੀਕਰਮ

  ਗੁਰਦੁਆਰਾ ਕਰਤਾਰਪੁਰ ਸਾਹਿਬ
  Image caption: ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਬਿਤਾਏ

  ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ।

  ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

  ਭਾਰਤ ਨੇ ਇਹ ਪੇਸ਼ਕਸ਼ ਤਕਨੀਕੀ ਅਤੇ ਕੋਵਿਡ-19 ਨੂੰ ਅਧਾਰ ਬਣਾਉਂਦਿਆਂ ਰੱਦ ਕਰ ਦਿੱਤੀ ਹੈ।

  ਇਸ ਤੋਂ ਬਾਅਦ ਖ਼ਬਰ ਏਜੰਸੀ ਨੇ ਭਾਰਤੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਕਿਸਤਾਨ 29 ਜੂਨ ਨੂੰ ਕਰਤਾਰਪੁਰ ਲਾਂਘਾ ਮਹਿਜ਼ ਦੋ ਦਿਨਾਂ ਦੇ ਸ਼ੌਰਟ ਨੋਟਿਸ ਨਾਲ ਮੁੜ ਖੋਲ੍ਹਣ ਦੀ ਪੇਸ਼ਕਸ਼ ਕਰ ਕੇ “ਸਦਭਾਵਨਾ ਦੀ ਮਰਿਗ-ਤ੍ਰਿਸ਼ਨਾ” (ਮਿਰਾਜਆਫ਼ਗੁੱਡਵਿਲ) ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ।

  ਏਜੰਸੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਕਰਤਾਰਪੁਰ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਲਾਂਘੇ ਦੀ ਉਲੰਘਣਾ ਹੈ। ਜਿਸ ਤਹਿਤ ਦੋਵਾਂ ਮੁਲਕਾਂ ਨੇ ਕਿਸੇ ਵੀ ਕਦਮ ਦੀ ਜਾਣਕਾਰੀ ਦੂਜੇ ਪੱਖ ਨੂੰ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ।

  ਭਾਰਤ ਦਾ ਤਰਕ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਕੌਮਾਂਤਰੀ ਆਵਾ-ਜਾਈ ਬੰਦ ਹੈ।

  View more on twitter
 9. ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਪ੍ਰਸਤਾਵ ਦੀ ਮਿਤੀ ਐਲਾਨਣ ਮਗਰੋਂ ਪਾਕਿਸਤਾਨ ਨੇ ਕੀ ਕਿਹਾ

  ਕਰਤਾਰਪੁਰ ਸਾਹਿਬ

  ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

  ਉਨ੍ਹਾਂ ਨੇ ਲਿਖਿਆ, "ਜਦੋਂ ਕਿ ਸਾਰੀ ਦੁਨੀਆਂ ਵਿੱਚ ਧਾਰਮਿਕ ਸਥਾਨ ਖੁੱਲ੍ਹ ਰਹੇ ਹਨ ਤਾਂ ਪਾਕਿਸਤਾਨ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।"

  "ਭਾਰਤੀ ਪੱਖ ਨੂੰ ਇਸ ਬਾਰੇ ਸਾਡੀ ਤਿਆਰੀ ਦੀ ਸੂਚਨਾ ਦੇ ਰਹੇ ਹਾਂ। ਲਾਂਘਾ 29 ਜੂਨ 2020 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਖੋਲ੍ਹਿਆ ਜਾਵੇਗਾ।"

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

  View more on twitter
 10. ਗੁਰਦੁਆਰਾ ਨਨਕਾਣਾ ਸਾਹਿਬ ਨੂੰ ਲਾਗ ਮੁਕਤ ਕਰਨ ਲਈ ਸਪਰੇਅ

  ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚਲੇ ਸਾਰੇ ਗੁਰਦੁਆਰੇ ਸੰਗਤਾਂ ਦੇ ਦਰਸ਼ਨਾਂ ਲਈ ਖੁੱਲੇ ਹਨ ਅਤੇ ਲਾਗ ਮੁਕਤ ਕਰਨ ਲਈ ਇਨ੍ਹਾਂ ਵਿਚ ਲਗਾਤਾਰ ਛਿੜਕਾਅ ਕੀਤੇ ਜਾ ਰਹੇ ਹਨ।

  ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ , ਗੁਰਦੁਆਰਾ ਪੰਜਾ ਸਾਹਿਬ ਸਣੇ ਹੋਰ ਗੁਰਦੁਆਰਿਆਂ ਨੂੰ ਲਾਗ ਮੁਕਤ ਕਰਨ ਦੀਆਂ ਤਸਵੀਰਾਂ ਆ ਰਹੀਆਂ ਹਨ।

  ਨਨਕਾਣਾ ਸਾਹਿਬ
  ਨਨਕਾਣਾ ਸਾਹਿਬ
  ਨਨਕਾਣਾ ਸਾਹਿਬ
  ਕੋਰੋਨਾਵਾਇਰਸ