ਰਾਕੇਸ਼ ਟਿਕੈਤ ਦੀ ਕੀ ਹੈ ਅਗਲੀ ਰਣਨੀਤੀ ਅਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਦੋ ਬੰਦਿਆਂ ਨੂੰ ਕਿਹੜੇ ਇਲਜ਼ਾਮ ਵਿਚ ਫੜਿਆ
ਹੋਰ ਪੜ੍ਹੋਗੂਗਲ
Google 'ਚ ਜੂਨ 2021 ਤੱਕ ਘਰੋਂ ਕੰਮ ਕਰਨਗੇ ਮੁਲਾਜ਼ਮ
ਗੂਗਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਅਗਲੇ ਸਾਲ ਜੂਨ 2021 ਤੱਕ ਘਰੋਂ ਹੀ ਕੰਮ ਕਰਨਗੇ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰਮਚਾਰੀ ਇਸ ਸਾਲ ਦੇ ਅਖੀਰ ਤੱਕ ਦਫ਼ਤਰ ਪਰਤਨ ਲੱਗਣਗੇ।
ਪਰ ਹੁਣ ਖ਼ੁਦ ਗੂਗਲ ਦੇ ਮੁਖੀ ਸੁੰਦਰ ਪਿਚਈ ਨੇ ਇੱਕ ਈ-ਮੇਲ ਵਿੱਚ ਆਖਿਆ ਹੈ ਕਿ ਉਨ੍ਹਾਂ ਦਾ ਅਜਿਹਾ ਸਟਾਫ਼ ਜਿਨ੍ਹਾਂ ਦਾ ਦਫ਼ਤਰ ਆਉਣਾ ਜ਼ਰੂਰੀ ਨਹੀਂ ਹੈ, ਉਹ ਅਗਲੇ ਸਾਲ ਮੱਧ ਤੱਕ ਵਰਕ ਫਰੋਮ ਹੋਮ ਹੀ ਕਰ ਸਕਦੇ ਹਨ।
ਦੁਨੀਆਂ ਭਰ ਵਿੱਚ ਗੂਗਲ ਦੇ 2000 ਕਰਮਚਾਰੀ ਹਨ। ਗੂਗਲ ਨੇ ਮਈ ਵਿੱਚ ਕਿਹਾ ਸੀ ਕਿ ਉਹ ਜੂਨ ਤੱਕ ਵੱਖ-ਵੱਖ ਥਾਵਾਂ ਉੱਤੇ ਆਪਣੇ ਆਫ਼ਿਸ ਮੁੜ ਖੋਲ੍ਹਣਾ ਸ਼ੁਰੂ ਕਰੇਗਾ।
ਪਰ ਕੰਪਨੀ ਨੇ ਇਹ ਵੀ ਕਿਹਾ ਸੀ ਕਿ ਜ਼ਿਆਦਾਤਰ ਕਰਮਚਾਰੀਆਂ ਦੇ ਇਸ ਸਾਲ ਦੇ ਅੰਤ ਤੱਕ ਘਰ ਤੋਂ ਹੀ ਕੰਮ ਕਰਨ ਦੀ ਸੰਭਾਵਨਾ ਹੈ।
Copyright: ReutersVideo content
Video caption: Coronavirus Round-Up: ਪੰਜਾਬ ਸਰਕਾਰ ਨੇ ਮੁਡ਼ ਨਵੇਂ ਨਿਯਮ ਕੀਤੇ ਜਾਰੀ ਕੋਰੋਨਾ ਦੇ ਇਸ ਦੌਰ ‘ਚ ਪੰਜਾਬ ਵਿਚ ਮਹਿਜ਼ 30 ਲੋਕਾਂ ਦੀ ਮੌਜੂਦਗੀ ‘ਚ ਹੀ ਵਿਆਹ ਹੋਵੇਗਾ, ਕੈਪਟਨ ਸਰਕਾਰ ਨੇ ਹੋਰ ਕਿਹੜੀਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ?
ਪ੍ਰਧਾਨ ਮੰਤਰੀ ਮੋਦੀ ਨੇ ਸੁੰਦਰ ਪਿਚਾਈ ਨਾਲ ਕੀਤੀ ਗੱਲਬਾਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਦੇ ਮੁਖੀ ਸੁੰਦਰ ਪਿਚਾਈ ਨਾਲ ਵੱਖ ਵੱਖ ਸੈਕਟਰਾਂ ਵਿੱਚ ਟੈਕਨੋਲੋਜੀ ਦੀ ਵੱਧ ਰਹੀ ਵਰਤੋਂ ਅਤੇ ਨਾਲ ਹੀ ਕੋਵਿਡ -19 ਦੇ ਕਾਰਨ ਹੋਏ ਵਿਸ਼ਵਵਿਆਪੀ ਸੰਕਟ ਬਾਰੇ ਗੱਲਬਾਤ ਕੀਤੀ।
ਦੋਵਾਂ ਵਿਚਾਲੇ ਇਸ ਸੰਕਟ ਦੇ ਸਮੇਂ ਬਣ ਰਹੇ ਨਵੇਂ ਕਾਰਜ ਸਭਿਆਚਾਰ ਬਾਰੇ ਵੀ ਵਿਚਾਰ ਵਟਾਂਦਰੇ ਹੋਏ।
ਪੀਐਮ ਮੋਦੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੀ ਜ਼ਿੰਦਗੀ ਬਦਲਣ ਲਈ ਟੈਕਨੋਲੋਜੀ ਦਾ ਲਾਭ ਲੈਣ ਬਾਰੇ ਵਿਚਾਰ ਵਟਾਂਦਰੇ ਹੋਏ ਹਨ।
ਇਸ ਦੌਰਾਨ ਗੂਗਲ ਦੇ ਮੁਖੀ ਸੁੰਦਰ ਪਿਚਾਈ ਨੇ ਭਾਰਤ ਵਿੱਚ ਪੰਜ ਤੋਂ ਸੱਤ ਸਾਲਾਂ ਦੇ ਵਿੱਚ 75,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
Video content
Video caption: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਜ਼ਾ ’ਤੇ ਕੀ ਫ਼ੈਸਲਾ ਲਿਆ? ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀਜ਼ਾ ’ਤੇ ਕੀ ਫ਼ੈਸਲਾ ਲਿਆ, ਜਿਸ ਨਾਲ ਭਾਰਤੀਆਂ ਲਈ ਖੜ੍ਹੀਆਂ ਹੋ ਮੁਸ਼ਕਿਲਾਂ।