ਟੈਰੀਜ਼ਾ ਮੇਅ

 1. ਸੰਸਾਰ ਦੇ ਵਿਗਿਆਨੀ ਤਾਂ ਇਕਜੁਟ ਨੇ ਸਿਆਸੀ ਆਗੂ ਨਹੀਂ - ਟੈਰਿਜ਼ਾ

  ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਨੇ ਕੋਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਜੰਗ ਵਿਚ ਇੱਕਜੁਟਤਾ ਦਾ ਮੁ਼ਜ਼ਾਹਰਾ ਨਾ ਕਰਨ ਲਈ ਵਿਸ਼ਵ ਲੀਡਰਾਂ ਦੀ ਆਲੋਚਨਾ ਕੀਤੀ ਹੈ।

  ਟਾਇਮਜ਼ ਅਖ਼ਬਾਰ ਨੂੰ ਲਿਖੇ ਇੱਕ ਪੱਤਰ ਵਿਚ ਉਨ੍ਹਾਂ ਸਰਕਾਰ ਨੂੰ ਮਹਾਮਾਰੀ ਖ਼ਿਲਾਫ਼ ਰੋਜ਼ਮਰਾ ਦੀ ਭੂਮਿਕਾ ਵਿਚੋਂ ਉੱਭਰਕੇ ਕੌਮਾਂਤਰੀ ਪੱਧਰ ਉੱਤੇ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ ਹੈ।

  ਉਨ੍ਹਾਂ ਲਿਖਿਆ, ‘‘ਸਾਨੂੰ ਆਪਣੀ ਵਿਸ਼ਵ ਮੰਚ ਉੱਤੇ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ’’।

  ਟੈਰਿਜ਼ਾ ਮੇਅ ਨੇ ਅੱਗੇ ਲਿਖਿਆ ਹੈ ਕਿ ਕੋਰੋਨਾਵਾਇਰਸ ਇੱਕ ਕੌਮਾਂਤਰੀ ਮਸਲਾ ਹੈ, ਪਰ ਸਰਕਾਰਾਂ ਇਸ ਨਾਲ ਕੌਮੀ ਮਸਲੇ ਵਾਂਗ ਇਕੱਲੀਆਂ- ਇਕੱਲੀਆਂ ਨਜਿੱਠ ਰਹੀਆਂ ਹਨ।

  ਵਿਗਿਆਨੀ ਤੇ ਖੋਜਕਾਰਾਂ ਦੇ ਤਾਂ ਦੁਨੀਆਂ ਵਿਚ ਇੱਕਜੁਟ ਹੋਣ ਦੇ ਸਬੂਤ ਮਿਲਦੇ ਹਨ, ਪਰ ਸਿਆਸੀ ਲੀਡਰਾਂ ਦੇ ਨਹੀਂ।

  ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਹੈ ਕਿ ਹਰ ਸਰਕਾਰ ਆਪਣੇ ਨਾਗਕਿਰਾਂ ਨੂੰ ਪਹਿਲਾ ਬਚਾਉਣ ਲਈ ਲੱਗੀ ਹੋਈ ਹੈ, ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕੌਮਾਂਤਰੀ ਇੱਕਜੁਟਤਾ ਨਹੀਂ ਬਣਦੀ ਉਦੋਂ ਤੱਕ ਖ਼ਤਰਾ ਬਣਿਆ ਰਹੇਗਾ।

  ਕੋਰੋਨਾ ਟੈਰਿਜ਼ਾ ਮੇਅ
 2. Video content

  Video caption: UK ’ਚ ਸਿੱਖ MP ਤਨਮਨਜੀਤ ਸਿੰਘ ਢੇਸੀ: ‘ਸਿੱਖ ਵਜੋਂ ਮੁਸਲਮਾਨਾਂ ਲਈ ਖੜ੍ਹਨਾ ਮੇਰਾ ਫਰਜ਼’

  “ਆਦਮੀ ਵਜੋਂ ਔਰਤਾਂ ਲਈ, ਸਿੱਖ ਵਜੋਂ ਮੁਸਲਮਾਨਾਂ ਲਈ... ਹਰੇਕ ਲਈ ਖੜ੍ਹਨਾ ਮੇਰਾ ਫਰਜ਼ ਹੈ... ਇਸੇ ਲਈ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਆਖਿਆ”