ਵੀਅਤਨਾਮ

 1. ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ ਅਤੇ ਕਈ ਹੋਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 2. ਕੋਰੋਨਾਵਾਇਰਸ

  ਕੋਰੋਨਾਵਾਇਰਸ ਨਾਲ ਜੁੜੇ ਅੱਜ ਦੇ ਅਹਿਮ ਅਪਡੇਟ ਵਿਚ ਪੜ੍ਹੋ ਕੋਰੋਨਾ ਦਾ ਨਵਾਂ ਵੇਰੀਐਂਟ ਅਤੇ ਹਰਿਆਣਾ ਵਿਚ ਕਾਲੀ ਫੰਗਸ ਬਾਰੇ ਖਾਸ ਜਾਣਕਾਰੀ

  ਹੋਰ ਪੜ੍ਹੋ
  next
 3. Video content

  Video caption: Coronavirus Round-Up: ਕੀ ਚੀਨ ਨੇ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਮਹੱਤਵਪੂਰਣ ਸਬੂਤ ਮਿਟਾਏ ਸਨ?

  ਪ੍ਰੋਫੈਸਰ ਕੌਕ-ਯੂੰਗ ਯੂਨ ਨੇ ਵੁਹਾਨ ਦੇ ਅੰਦਰ ਜਾਂਚ ਕਰਨ ਵਿਚ ਸਹਾਇਤਾ ਕੀਤੀ ਸੀ। ਉਹ ਕਹਿੰਦੇ ਹਨ ਕਿ ਸਬੂਤ ਮਿਟਾ ਦਿੱਤੇ ਗਏ ਸਨ ਅਤੇ ਕਲੀਨਿਕਲ ਫਾਈਡਿੰਗ ਦੀ ਪ੍ਰਤੀਕ੍ਰਿਆ ਵੀ ਹੌਲੀ ਕਰ ਦਿੱਤੀ ਗਈ।

 4. ਮਹੀਨਿਆਂ ਬਾਅਦ ਵੀਅਤਨਾਮ ਵਿਚ ਮੁੜ ਪਰਤਿਆ ਕੋਰੋਨਾ

  ਵੀਅਤਨਾਮ ਵਿਚ ਕੋਰੋਨਾਵਾਇਰਸ ਦੇ ਚਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੋਰੋਨਾਵਾਇਰਸ ਨੂੰ ਫਿਰ ਕਾਬੂ ਕਰਨ ਲਈ ਨਿਯਮ ਲਾਗੂ ਕੀਤੇ ਗਏ ਹਨ।

  ਇਸ ਦੇਸ਼ ਦੀ ਸਫ਼ਲਤਾ ਦੀ ਕਹਾਣੀ ਦੀ ਮਹਾਮਾਰੀ 'ਤੇ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।

  ਇਹ ਕਿਹਾ ਜਾਂਦਾ ਸੀ ਕਿ ਵੀਅਤਨਾਮ ਨੇ ਬਹੁਤ ਪਹਿਲਾਂ ਸਰਹੱਦ ਨੂੰ ਬੰਦ ਕਰਨ, ਕੁਆਰੰਟੀਨ ਅਤੇ ਸੰਪਰਕ ਟਰੇਸਿੰਗ ਦੀ ਸ਼ੁਰੂਆਤ ਕੀਤੀ ਸੀ।

  ਹੁਣ ਤੱਕ ਸੰਕਰਮਣ ਦੇ ਕੁੱਲ 420 ਮਾਮਲੇ ਸਾਹਮਣੇ ਆਏ ਹਨ ਅਤੇ ਕੋਈ ਵੀ ਲਾਗ ਨਾਲ ਨਹੀਂ ਮਰਿਆ। ਅਤੇ ਲਗਭਗ 100 ਦਿਨਾਂ ਤੋਂਉਥੇ ਕੋਈ ਨਵਾਂ ਕੇਸ ਨਹੀਂ ਆਇਆ ਸੀ।

  ਸਾਰੇ ਨਵੇਂ ਕੇਸ ਕੇਂਦਰੀ ਤੱਟਵਰਤੀ ਸ਼ਹਿਰ ਡੈਨ ਆਂਗ ਨਾਲ ਸਬੰਧਤ ਹਨ, ਜੋ ਘਰੇਲੂ ਸੈਲਾਨੀਆਂ ਵਿਚ ਬਹੁਤ ਮਸ਼ਹੂਰ ਹੈ।

  ਅਧਿਕਾਰੀਆਂ ਅਨੁਸਾਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿੱਥੋਂ ਵਾਇਰਸ ਦੇ ਸੰਪਰਕ ਵਿੱਚ ਆਏ ਸਨ ਅਤੇ ਹਾਲ ਹੀ ਵਿੱਚ ਉਹ ਸ਼ਹਿਰ ਤੋਂ ਬਾਹਰ ਵੀ ਨਹੀਂ ਗਏ ਸਨ।

  ਕੰਟਰੈਕਟ ਟਰੇਸਿੰਗ ਦੁਆਰਾ, 100 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜੋ ਇਸ ਵਿਅਕਤੀ ਨੂੰ ਮਿਲੇ ਸਨ। ਪਰ ਇਹ ਸਾਰੇ ਨਕਾਰਾਤਮਕ ਟੈਸਟ ਕਰਨ ਲਈ ਆਏ ਹਨ।

  corona
 5. ਰੂਪਰਟ ਵਿੰਗਫੀਲਡ-ਹੇਜ਼

  ਬੀਬੀਸੀ ਪੱਤਰਕਾਰ, ਟੋਕਿਓ

  ਜਮਾਨ ਵਿੱਚ ਕੋਰੋਨਾਵਾਇਰਸ

  ਬਾਕੀ ਮੁਲਕਾਂ ਵਾਂਗ ਜਪਾਨ ਨੇ ਸਖ਼ਤ ਨਿਯਮ ਵੀ ਨਹੀਂ ਲਾਗੂ ਕੀਤੇ। ਐਮਰਜੈਂਸੀ ਦਾ ਐਲਾਨ ਵੀ ਹੋਇਆ ਪਰ ਸਖ਼ਤੀ ਨਹੀਂ ਸੀ

  ਹੋਰ ਪੜ੍ਹੋ
  next
 6. ਕੋਰੋਨਾਵਾਇਰਸ: ਦੁਨੀਆਂ ਦਾ ਹਾਲ

  • ਅਮਰੀਕਾ ਵਿੱਚ ਫੂਡ ਐਂਡ ਡਰੱਗ ਰੈਗੂਲੇਟਰੀ (FDA) ਦੇ ਮੁੱਖੀ ਸਟੀਵਨ ਹਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੇ ਇਸ ਅੰਦਾਜ਼ੇ ’ਤੇ ਸ਼ੱਕ ਹੈ ਕਿ ਇਸ ਸਾਲ ਤੱਕ ਕੋਰੋਨਾ ਵੈਕਸੀਨ ਤਿਆਰ ਹੋ ਜਾਵੇਗੀ।
  • ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਦੱਖਣੀ ਅਤੇ ਅਫਰੀਕੀ ਅਮਰੀਕੀ ਨਾਗਰਿਕਾਂ ਵਿੱਚ ਗੋਰੇ ਅਮਰੀਕੀਆਂ ਦੀਆਂ ਤੁਲਨਾ ਵਿੱਚ ਕੋਰੋਨਾਵਾਇਰਸ ਲਾਗ ਦਾ ਖ਼ਤਰਾ ਤਿੰਨ ਗੁਣਾ ਵੱਧ ਹੈ।
  • ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਸ ਨੇ ਕੋਵਿਡ-19 ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਗੁਆਂਢੀ ਵਿਕਟੋਰੀਆ ਸੂਬੇ ਨਾਲ ਲਗਦੀ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ। 100 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੇਵੇਂ ਸੂਬਿਆਂ ਦੀ ਸਰਹੱਦ ਬੰਦ ਕੀਤੀ ਗਈ ਹੋਵੇ।
  • ਵੀਅਤਨਾਮ ਵਿੱਚ ਕੋਰੋਨਾਵਾਇਰਸ ਲਾਗ ਦੇ 14 ਨਵੇਂ ਮਾਮਵੇ ਸਾਹਮਣੇ ਆਏ ਹਨ। ਲਾਗ ਹੋਣ ਵਾਲੇ ਸਾਰੇ ਲੋਕ ਉਹੀ ਵੀਅਤਨਾਮੀ ਨਾਗਰਿਕ ਹਨ ਜੋ ਹਾਲ ਦੇ ਦਿਨਾਂ ਵਿੱਚ ਵਿਦੇਸ਼ਾਂ ਤੋਂ ਪਰਤੇ ਹਨ। ਵੀਅਤਨਾਮ ਵਿੱਚ ਕੋਵਿਡ-19 ਕਾਰਨ ਕਿਸੇ ਦੀ ਮੌਤ ਦਰਜ ਨਹੀਂ ਹੋਈ ਹੈ।
  • ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਪਹਿਲੇ ਸਾਲ ਦੇ ਸਾਰੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।
  ਕੋਰੋਨਾਵਾਇਰਸ
 7. ਵੀਅਤਨਾਮ 'ਚ ਗਰੀਬਾਂ ਲਈ 'ਮੁਫ਼ਤ ਚਾਵਲ ਵੰਡਣ ਵਾਲੀਆਂ ਮਸ਼ੀਨਾਂ' ਲੱਗੀਆਂ

  ਵੀਅਤਨਾਮ ਦੇ ਇੱਕ ਸਨਅਤਕਾਰ ਨੇ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਗਰੀਬਾਂ ਲਈ ਦੇਸ਼ ਭਰ ਵਿੱਚ 'ਮੁਫ਼ਤ ਚਾਵਲ' ਵਾਲੀਆਂ ਮਸ਼ੀਨਾਂ ਲਾਉਣੀਆਂ ਸ਼ੁਰੂ ਕੀਤੀਆਂ ਹਨ।

  ਹੋਆਂਗ ਉਆਨ ਨਾਂ ਦੇ ਇਸ ਉਦਯੋਗਪਤੀ ਨੇ ਸਭ ਤੋਂ ਪਹਿਲਾਂ ਇਹ ਚਾਵਲਾਂ ਵਾਲੀਆਂ ਮਸ਼ੀਨਾਂ ਹੋ ਚੀ ਮੀਂਹ ਸ਼ਹਿਰ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ ਸੀ।

  ਜਿਨ੍ਹਾਂ ਲੋਕਾਂ ਦੀ ਕੋਰੋਨਾ ਵਾਇਰਸ ਕਰਕੇ ਨੌਕਰੀਆਂ ਚਲੀਆਂ ਗਈਆਂ, ਇਹ ਮਸ਼ੀਨਾਂ ਉਨ੍ਹਾਂ ਲਈ ਮੁਫ਼ਤ ਵਿੱਚ ਚਾਵਲ ਵੰਡਣ ਲਈ ਸਨ।

  ਮਸ਼ੀਨਾਂ ਮਸ਼ਹੂਰ ਹੋਣ ਮਗਰੋਂ, ਹੋਆਂਗ ਇਨ੍ਹਾਂ ਨੂੰ ਪੂਰੇ ਦੇਸ਼ ਵਿੱਚ ਲਵਾ ਰਹੇ ਹਨ।

  ਹੋਆਂਗ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਹ 24 ਘੰਟੇ ਚੱਲਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਬਣਾਉਣਾ ਚਾਹੁੰਦੇ ਸੀ ਤਾਂ ਕਿ ਇਨ੍ਹਾਂ ਰਾਹੀਂ ਜ਼ਰੂਰਤਮੰਦ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਦੌਰਾਨ ਭੋਜਨ ਦੀ ਕਮੀ ਨਾ ਹੋਵੇ।

  ਕੋਰੋਨਾਵਾਇਰਸ
 8. Rice ATMs

  Hoang Tuan Anh bin first build di rice dispensing machine for Ho Chi Min city to support pipo wey lose dia jobs because of di coronavirus cooutbreak.

  ਹੋਰ ਪੜ੍ਹੋ
  next
 9. Video content

  Video caption: ਕੈਪਟਨ ਅਮਰਿੰਦਰ ਨੇ ਕਿਹਾ, Virus ਦੇ ਕਾਲ 'ਚ ਕੇਂਦਰ ਦੀ ਵੱਡੀ ਮਦਦ ਦੀ ਲੋੜ

  ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਦੇ ਵਿੱਤੀ ਤੇ ਗੈਰ-ਵਿੱਤੀ ਮਦਦ ਦੇਣ ਦੀ ਮੰਗ ਕੀਤੀ ਹੈ

 10. ਵੀਅਤਨਾਮ ਨੇ ਕੋਰੋਨਾ ਨੂੰ ਕਿਵੇਂ ਹਰਾਇਆ?

  ਚੀਨ ਦੇ ਨਾਲ ਲੰਬੀ ਸਰਹੱਦ ਅਤੇ 9.7 ਕਰੋੜ ਦੀ ਆਬਾਦੀ ਵਾਲੇ ਵੀਅਤਨਾਮ ਵਿੱਚ ਕੋਰੋਨਾਵਾਇਰਸ ਲਾਗ ਦੇ ਕੁੱਲ 330 ਮਾਮਲੇ ਸਾਹਮਣੇ ਆਏ ਤੇ ਇੱਕ ਵੀ ਮੌਤ ਨਹੀਂ ਹੋਈ।

  ਤਾਂ ਵੀਅਤਨਾਮ ਨੇ ਅਜਿਹਾ ਕੀ ਕੀਤਾ ਜਿਸ ਵਿੱਚ ਇੱਥੇ ਲਾਗ ਫੈਲਿਆ ਨਹੀਂ ?

  ਮਾਹਰਾਂ ਦਾ ਮੰਨਣਾ ਹੈ ਕਿ ਵੀਅਤਨਾਮ ਨੂੰ ਲਾਗ ’ਤੇ ਕਾਬੂ ਪਾਉਣ ਲਈ ਥੋੜ੍ਹਾ ਜਿਹਾ ਸਮਾਂ ਮਿਲਿਆ ਅਤੇ ਉਸ ਨੇ ਇਸ ਦਾ ਪੂਰਾ ਲਾਹਾ ਲਿਆ।

  ਵੀਅਤਨਾਮ ਨੇ ਲਾਗ ’ਤੇ ਕਾਬੂ ਪਾਉਣ ਲਈ ਉਹ ਜ਼ਰੂਰੀ ਕਦਮ ਤਤਕਾਲ ਕਦਮ ਚੁੱਕੇ ਜਿਨ੍ਹਾਂ ਨੂੰ ਲਾਗੂ ਕਰਨ ਵਿੱਚ ਕਈ ਦੇਸ਼ਾਂ ਨੂੰ ਮਹੀਨਿਆਂ ਲਗ ਗਏ।

  ਯਾਤਰਾ ਸਬੰਧੀ ਪਾਬੰਦੀਆਂ, ਚੀਨ ਦੇ ਨਾਲ ਸਰਹੱਦ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਬੰਦ ਕਰਨ ਦੇ ਨਾਲ ਹੀ ਸੀਮਾ ਤੇ ਦੂਜੀਆਂ ਥਾਵਾਂ ’ਤੇ ਚੈਕਿੰਗ ਦੀ ਸੁਵਿਧਾ ਵਧਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਗਿਆ।

  ਮਾਰਚ ਦੇ ਮੱਧ ਤੱਕ ਵੀਅਤਨਾਮ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਸੈਂਟਰਾਂ ਵਿੱਚ ਭੇਜ ਰਿਹਾ ਸੀ।

  ਬੇਸ਼ੱਕ ਇਹ ਕਿਫ਼ਾਇਤੀ ਹੈ ਪਰ ਇਸ ਨੂੰ ਲਾਗੂ ਕਰਨ ਵਿੱਚ ਕਾਫੀ ਮਿਹਨਤ ਲੱਗੀ ਹੈ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੂਜੇ ਦੇਸ਼ਾਂ ਨੂੰ ਇਸ ਤੋਂ ਸਿੱਖਿਆ ਲੈਣ ’ਚ ਵੀ ਹੁਣ ਕਾਫੀ ਦੇਰ ਹੋ ਗਈ ਹੈ।

  ਵੀਅਤਨਾਮ