ਐਮਨਸਟੀ ਇੰਟਰਨੈਸ਼ਨਲ

 1. ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ: ਅਫ਼ਗਾਨ ਐੱਮਪੀ, ਨਰਿੰਦਰ ਸਿੰਘ

  ਇਹ ਵੀਡੀਓ 22 ਅਗਸਤ ਦੀ ਹੈ

  ਅਫ਼ਗਾਨ ਸਿੱਖ ਐੱਮਪੀ ਨਰਿੰਦਰ ਸਿੰਘ ਤੇ ਕਰੀਬ 160 ਲੋਕ ਭਾਰਤੀ ਹਵਾਈ ਫੌਜ ਦੇ ਜਹਾਜ਼ ਜ਼ਰੀਏ ਐਤਵਾਰ ਨੂੰ ਭਾਰਤ ਆਏ ਹਨ।

  ਬੀਬੀਸੀ ਨਾਲ ਗੱਲਬਾਤ ਵਿੱਚ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਾਟੋ ਫੌਜਾਂ ਦੀ ਵਾਪਸੀ ਨਾਲ ਮਾਯੂਸੀ ਹੋਈ ਹੈ।

  ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਉਹ ਹਾਲਾਤ ਸਹੀ ਹੋਣ ਉੱਤੇ ਵਾਪਸ ਪਰਤਨਗੇ।

  Video content

  Video caption: ਅਫ਼ਗਾਨਿਸਤਾਨ ਸਾਡਾ ਮੁਲਕ ਹੈ, ਹਾਲਾਤ ਸਹੀ ਹੋਏ ਤਾਂ ਵਾਪਸ ਜਾਵਾਂਗੇ - ਅਫ਼ਗਾਨ ਐੱਮਪੀ, ਨਰਿੰਦਰ ਸਿੰਘ
 2. ਤਾਲਿਬਾਨ ਲੜਾਕੂਆਂ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ’ਤੇ ਇੰਝ ਕੀਤਾ ਕਬਜ਼ਾ

  ਤਾਲਿਬਾਨ ਲੜਾਕੂ ਕਾਬੁਲ ’ਚ ਰਾਸ਼ਟਰਪਤੀ ਭਵਨ ਅੰਦਰ ਐਤਵਾਰ ਦੇਰ ਸ਼ਾਮ ਦਾਖ਼ਲ ਹੋ ਗਏ ਸਨ।

  ਰਿਪਰੋਟਾਂ ਮੁਤਾਬਕ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ।

  ਤਾਲਿਬਾਨ ਕਮਾਂਡਰ ਦਾ ਕਹਿਣਾ ਹੈ ਕਿ ਲੜਾਕੂਆਂ ਨੇ ਅਫ਼ਗਾਨ ਦੇ ਸਾਰੇ ਸਰਕਾਰੀ ਦਫ਼ਤਰਾਂ ’ਤੇ ਕਬਜ਼ਾ ਕਰ ਲਿਆ ਹੈ।

  ਰਾਸ਼ਟਰਪਤੀ ਭਵਨ ਅੰਦਰ ਤਾਲਿਬਾਨ ਕਮਾਂਡਰ ਨਾਲ ਕਈ ਹਥਿਆਰਬੰਦ ਲੜਾਕੂ ਵੀ ਨਜ਼ਰ ਆਏ।

  ਵੀਡੀਓ – ਅਲਜਜ਼ੀਰਾ (ਰਾਇਟਰਜ਼) ਐਡਿਟ – ਸਦਫ਼ ਖ਼ਾਨ

  Video content

  Video caption: ਤਾਲਿਬਾਨ ਲੜਾਕੂਆਂ ਨੇ ਕਾਬੁਲ ’ਚ ਰਾਸ਼ਟਰਪਤੀ ਭਵਨ ’ਤੇ ਇੰਝ ਕੀਤਾ ਕਬਜ਼ਾ
 3. ਤਾਲਿਬਾਨ ਦੇ ਕਾਬੁਲ ਕਬਜ਼ੇ ਮਗਰੋਂ ਸੋਮਵਾਰ ਨੂੰ ਕੀ -ਕੀ ਹੋਇਆ

  15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਵਿੱਚ ਦਾਖਲ ਹੋਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਸੋਮਵਾਰ ਨੂੰ ਸਾਰਾ ਦਿਨ ਕੀ ਹੋਇਆ?

  • ਸੋਮਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ 'ਤੇ ਹਫੜਾ -ਦਫੜੀ ਮੱਚ ਗਈ, ਜਿੱਥੇ ਲੋਕਾਂ ਨੇ ਜਹਾਜ਼ਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ। ਹਵਾਈ ਅੱਡੇ 'ਤੇ 5 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ।
  • ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਫੌਜੀ ਜਹਾਜ਼ ਰਨਵੇ ਤੇ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਅਫ਼ਗਾਨ ਨਾਗਰਿਕ ਇਸਦੇ ਨਾਲ ਦੌੜ ਰਹੇ ਹਨ। ਕੁਝ ਲੋਕ ਚਲਦੇ ਜਹਾਜ਼ ਉੱਤੇ ਵੀ ਚੜ੍ਹ ਗਏ।
  • ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁਝ ਲੋਕ ਹੇਠਾਂ ਡਿੱਗ ਗਏ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਉਹ ਅਫਗਾਨਿਸਤਾਨ ਵਿੱਚ ਸ਼ਾਂਤੀ ਲਿਆਉਣ ਲਈ ਤਾਲਿਬਾਨ ਦੇ ਸੰਪਰਕ ਵਿੱਚ ਹਨ।
  • ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੀ ਹਵਾਈ ਫੌਜ ਨੇ ਸਰਹੱਦ ਪਾਰ ਆਏ ਅਫਗਾਨ ਫੌਜ ਦੇ ਇੱਕ ਜੈੱਟ ਨੂੰ ਮਾਰ ਗਿਰਾਇਆ ਹੈ।
  • ਕਈ ਪੱਛਮੀ ਦੇਸ਼ਾਂ ਨੇ ਕਾਬੁਲ ਤੋਂ ਲੋਕਾਂ ਨੂੰ ਕੱਢਣ ਲਈ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸੱਠ ਤੋਂ ਵੱਧ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਤਾਲਿਬਾਨ ਨੂੰ ਲੋਕਾਂ ਨੂੰ ਜਾਣ ਦੇਣ ਲਈ ਕਿਹਾ ਹੈ।
  • ਇਸ ਤੋਂ ਪਹਿਲਾਂ, ਅਮਰੀਕਾ ਨੇ ਕਾਬੁਲ ਸਥਿਤ ਦੂਤਘਰ ਤੋਂ ਆਪਣੇ ਸਾਰੇ ਆਦਮੀਆਂ ਨੂੰ ਬਾਹਰ ਕੱਢਿਆ ਅਤੇ ਕੂਟਨੀਤਕ ਖੇਤਰਾਂ ਵਿੱਚ ਆਪਣਾ ਝੰਡਾ ਨੀਵਾਂ ਕਰ ਦਿੱਤਾ।
  • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਹੁਣ ਤੋਂ ਕੁਝ ਘੰਟਿਆਂ (ਅਗਸਤ 17 1:15 ਵਜੇ) ਦੇ ਅੰਦਰ ਅਫ਼ਗਾਨਿਸਤਾਨ ਬਾਰੇ ਬਿਆਨ ਦੇਣ ਜਾ ਰਹੇ ਹਨ।
  • ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਹ 500 ਹੋਰ ਫੌਜੀਆਂ ਨੂੰ ਕਾਬੁਲ ਭੇਜ ਰਹੇ ਹਨ। ਪੈਂਟਾਗਨ ਨੇ ਮੰਨਿਆ ਹੈ ਕਿ ਹਵਾਈ ਅੱਡੇ 'ਤੇ ਉਨ੍ਹਾਂ ਦੀ ਫੌਜੀ ਕਾਰਵਾਈ ਦੌਰਾਨ ਦੋ ਹਥਿਆਰਬੰਦ ਵਿਅਕਤੀ ਮਾਰੇ ਗਏ ਹਨ।
  • ਭਾਰਤ ਨੇ ਕਿਹਾ ਹੈ ਕਿ ਉਹ ਅਫ਼ਗਾਨ ਵਿਚਲੇ ਭਾਰਤੀਆਂ ਅਤੇ ਵਿਕਾਸ ਕਾਰਜਾਂ ਦੇ ਸਹਿਯੋਗੀਆਂ ਰਹੇ ਲੋਕਾਂ ਦੇ ਸੰਪਰਕ ਵਿਚ ਹਨ, ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇਗਾ
  • ਅਫ਼ਗਾਨ ਹਿੰਦੂ-ਸਿੱਖਾਂ ਨੂੰ ਬਾਹਰ ਲਿਆਉਣ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਉਹ ਮਦਦ ਕਰਨ ਲਈ ਤਿਆਰ ਹਨ।
  • ਕਾਬੁਲ ਸ਼ਹਿਰ ਵਿਚ ਤਾਲਿਬਾਨ ਨੇ ਟ੍ਰੈਫਿਕ ਤੋਂ ਲੈਕੇ ਸੁਰੱਖਿਆ ਤੱਕ ਸਾਰੇ ਪ੍ਰਬੰਧ ਚਲਾਉਣੇ ਸ਼ੁਰੂ ਕਰ ਦਿੱਤੇ ਹਨ।

  Video content

  Video caption: ਤਾਲਿਬਾਨ ਦੇ 3 ਵੱਡੇ ਲੀਡਰ ਕੌਣ ਹਨ
 4. ਪ੍ਰਦਰਸ਼ਨ

  ਲਾਗੋਸ ਸ਼ਹਿਰ 'ਚ ਜਵਾਨਾਂ ਵਲੋਂ ਗੋਲੀਬਾਰੀ ਕਾਰਨ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਜਦੋਂਕਿ ਫੌਜ ਦਾ ਦਾਅਵਾ ਇਹ 'ਫੇਕ ਨਿਊਜ਼' ਹੈ।

  ਹੋਰ ਪੜ੍ਹੋ
  next
 5. ਮਹਿਲਾ ਦਿਵਸ

  ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਜਾਣੋ ਹੋਰ ਦਿਲਚਸਪ ਤੱਥ।

  ਹੋਰ ਪੜ੍ਹੋ
  next
 6. ਜੁਨੈਦ ਹਫੀਜ਼

  ਇਸ ਅਧਿਆਪਕ ਨੂੰ ਪਾਕਿਸਤਾਨ ਵਿੱਚ ਪੈਗੰਬਰ ਮੁਹੰਮਦ ਬਾਰੇ ਟਿੱਪਣੀ ਦੇ ਇਲਜ਼ਾਮ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ

  ਹੋਰ ਪੜ੍ਹੋ
  next