ਲੈਟਿਨ ਅਮਰੀਕਾ

 1. ਮੇਗਨ ਜੇਨਟਸਕਾਏ

  ਮੈਡੇਲਿਨ

  ਘਰ

  ਕੋਲੰਬੀਆ ਦੇ ਖੂਬਸੂਰਤ ਘਰ ਜਿਹੜੇ ਨਾ ਤਾਂ ਵਿਕ ਰਹੇ ਹਨ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਕਿਰਾਏ ਉੱਤੇ ਲੈਣ ਲਈ ਤਿਆਰ ਹੈ।

  ਹੋਰ ਪੜ੍ਹੋ
  next
 2. ਸਾਰਾਹ ਰੇਂਸਫ਼ੋਰਡ

  ਬੀਬੀਸੀ ਨਿਊਜ਼ ਮਾਸਕੋ

  ਪੌਲ ਵੀਲਨ

  ਪੂਰਵ ਵਿੱਚ ਅਮਰੀਕੀ ਜਲ ਸੈਨਿਕ ਰਹੇ ਪੌਲ ਵੀਲਨ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਬੇਕਸੂਰ ਹਨ ਅਤੇ ਰੂਸ ਦੀ ਘਿਣਾਉਣੀ ਸਿਆਸਤ ਅਤੇ ਫ਼ਰਜ਼ੀ ਮੁਕੱਦਮੇ ਦਾ ਸ਼ਿਕਾਰ ਹੋਏ ਹਨ

  ਹੋਰ ਪੜ੍ਹੋ
  next
 3. A TV grab taken as Manuel Merino announces his resignation in a televised message from the Government Palace, on 15 November 2020

  Manuel Merino, wey don dey di post as president for less dan a week, don step down sake of anger over police brutality.

  ਹੋਰ ਪੜ੍ਹੋ
  next
 4. Video content

  Video caption: ਚੇ ਗੁਵੇਰਾ ਭਾਰਤ ਆਏ ਸੀ ਤਾਂ ਕਿਨ੍ਹਾਂ ਨੂੰ ਮਿਲੇ ਅਤੇ ਭਾਰਤੀਆਂ ਬਾਰੇ ਕੀ ਕਿਹਾ ਸੀ

  ਅਮਰੀਕਾ ਦੀ ਵਧਦੀ ਤਾਕਤ ਨੂੰ 50ਵਿਆਂ ਅਤੇ 60ਵਿਆਂ ਵਿੱਚ ਚੁਣੌਤੀ ਦੇਣ ਵਾਲਾ ਇਹ ਨੌਜਵਾਨ- ਅਰਨੇਸਤੋ ਚੇਅ ਗਵਾਰਾ ਅਰਜ਼ਨਟੀਨਾ ਵਿੱਚ ਪੈਦਾ ਹੋਇਆ ਸੀ।

 5. ਕੋਰੋਨਾਵਾਇਰਸ

  ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਮਹਾਂਮਾਰੀ ਨੇ ਭੇਦਭਾਵ ਕੀਤਾ ਹੈ ਅਤੇ ਗਰੀਬ ਦੇਸ ਵਧੇਰੇ ਪ੍ਰਭਾਵਿਤ ਹੋਏ ਹਨ।

  ਹੋਰ ਪੜ੍ਹੋ
  next
 6. ਮਹਾਮਾਰੀ ਨੂੰ ਰੋਕਣ ਲਈ ਇੱਥੇ ਲੱਗ ਰਹੇ ਹਥਿਆਰਬੰਦ ਪਹਿਰੇ

  ਲਾਤਿਨ ਅਮਰੀਕੀ ਦੇਸ਼ ਗੁਆਤੇਮਾਲਾ ਦੇ ਸਾਨ ਵਿਸਾਂਤੇ ਦੇ ਹਥਿਆਰਬੰਦ ਸ਼ਹਿਰੀ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਰੇ ਦਿੰਦੇ ਹਨ।

  ਸ਼ਹਿਰ ਵਿੱਚ ਦਾਖ਼ਲ ਹੋਣ ਵਾਲਿਆਂ ਦੇ ਤਾਪਮਾਨ ਦੀ ਜਾਂਚ ਕਰਦੇ ਹਨ ਅਤੇ ਕਰਫਿਊ ਲਾਗੂ ਕਰਵਾਉਣ ਵਿੱਚ ਮਦਦ ਕਰਦੇ ਹਨ।

  ਜੌਹਨ ਹੌਪਕਿਸਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਗੁਆਤੇਮਾਲਾ ਵਿੱਚ ਮਹਾਮਾਰੀ ਦੇ 26,658 ਪੁਸ਼ਟ ਮਾਮਲੇ ਹਨ।

  ਪੜ੍ਹੋ ਗੁਆਤੇਮਾਲਾ ਦੇ ਇੱਕ ਪਰਿਵਾਰ ਦੀ ਕਹਾਣੀ ਜਿਸ ਨੂੰ ਆਪਣੇ ਜੀਆਂ ਦੀ ਲਾਸ਼ ਘਰ ਵਿੱਚ ਰੱਖ ਕੇ ਉਨ੍ਹਾਂ ਨੂੰ ਚੁੱਕੇ ਜਾਣ ਦੀ ਉਡੀਕ ਕਰਨੀ ਪਈ।

  View more on twitter
 7. ਕੋਰੋਨਾ ਵਰਲਡ ਮੀਟਰ: ਜਾਣੋ ਕਿਸ ਦੇਸ਼ ਵਿੱਚ ਕੀ ਹਨ ਹਾਲਾਤ

  • ਪੂਰੀ ਦੁਨੀਆਂ ਵਿੱਚ 87 ਲੱਖ 50 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
  • ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ 1.19 ਲੱਖ ਮੌਤਾਂ ਹੋਈਆਂ ਹਨ, ਜਦਕਿ ਦੁਨੀਆਂ ਭਰ ਵਿੱਚ ਇਸ ਬਿਮਾਰੀ ਨਾਲ 4.60 ਲੱਖ ਲੋਕ ਮਰ ਚੁੱਕੇ ਹਨ।
  • ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ, ਭਾਰਤ ਤੇ ਬ੍ਰਿਟੇਨ ਸ਼ਾਮਲ ਹਨ।
  • ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 4 ਲੱਖ ਦਾ ਅੰਕੜਾ ਪਾਰ ਕਰ ਗਏ ਹਨ ਤੇ 13,000 ਤੋਂ ਵਧ ਲੋਕ ਕੋਰੋਨਾ ਕਰਕੇ ਮਰ ਚੁੱਕੇ ਹਨ।
  • ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਰਿਕਵਰੀ ਰੇਟ 55.49% ਹੋ ਗਿਆ ਹੈ।
  • ਟਰੰਪ ਨੇ ਕੋਰੋਨਾਵਾਇਰਸ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਆਪਣੀ ਚੋਣ ਰੈਲੀ ਕੀਤੀ।
  • ਹੁਣ ਯੂਕੇ ਦੇ ਸੈਲਾਨੀਆਂ ਨੂੰ ਸਪੇਨ ਵਿੱਚ ਦਾਖਿਲ ਹੋਣ ਮਗਰੋਂ ਕੁਆਰੰਟੀਨ ਨਹੀਂ ਹੋਣਾ ਪਵੇਗਾ।
  • ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਐਤਵਾਰ ਤੋਂ ਉਹ ਦੇਸ਼-ਵਿਆਪੀ ਕਰਫਿਊ ਹਟਾਉਣ ਜਾ ਰਿਹਾ ਹੈ।
  • ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਸਣੇ ਦੋ ਹੋਰ ਕ੍ਰਿਕਟ ਖਿਡਾਰੀ ਕੋਰੋਨਾ ਪੌਜ਼ਿਟਿਵ
  ਕੋਰੋਨਾਵਾਇਰਸ
 8. ਵਰਲਡ ਕੋਰੋਨਾ ਮੀਟਰ: ਕਿਸ ਦੇਸ਼ ਵਿੱਚ ਕੋਰੋਨਾ ਦਾ ਕੀ ਹੈ ਹਾਲ

  • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 86 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 4 ਲੱਖ 53 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
  • ਅਮਰੀਕਾ ਦੇ ਕਈ ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ।
  • ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਹੈ ਜਿੱਥੇ ਲਾਗ ਦੇ ਕੇਸ 10 ਲੱਖ ਤੋਂ ਪਾਰ ਹੋ ਗਏ ਹਨ।
  • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 3.90 ਲੱਖ ਤੋਂ ਜ਼ਿਆਦਾ ਹੋ ਚੁੱਕੇ ਹਨ ਤੇ 12,900 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
  • ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਦੋ ਸ਼ਹਿਰਾਂ ਦੇ ਸੀਵਰੇਜ ਵਿੱਚ ਦਸੰਬਰ ਵਿੱਚ ਹੀ ਕੋਰੋਨਾ ਦੇ ਨਿਸ਼ਾਨ ਮਿਲੇ ਸਨ।
  • ਨਿਊਜ਼ੀਲੈਂਡ ਮੁੜ ਤੋਂ ਕੋਰੋਨਵਾਇਰਸ ਦੇ ਜ਼ੀਰੋ ਕੇਸ ਦੇ ਪੱਧਰ ਤੱਕ ਪਹੁੰਚ ਗਿਆ ਹੈ।
  • ਪੰਜਾਬ ਵਿੱਚ 19 ਜੂਨ ਦੀ ਸ਼ਾਮ ਦੇ ਸਰਕਾਰੀ ਸੂਚਨਾ ਸਾਰ ਮੁਤਾਬਕ ਕੋਰੋਨਾਵਾਇਰਸ ਦੇ 217 ਨਵੇਂ ਮਾਮਲੇ ਰਿਪੋਰਟ ਹੋਏ ਅਤੇ 9 ਮੌਤਾਂ ਹੋਈਆਂ।
  • ਦਿੱਲੀ ਵਿੱਚ ਹੁਣ ਘਰ ਵਿੱਚ ਕੁਆਰੰਟੀਨ ਹੋਣ ਵਾਲਿਆਂ ਨੂੰ ਵੀ ਪੰਜ ਦਿਨਾਂ ਵਾਸਤੇ ਸੰਸਥਾਗਤ ਕੁਆਰੰਟੀਨ ਵਿੱਚ ਰਹਿਣਾ ਪਵੇਗਾ।
 9. ਕੋਰੋਨਾਵਇਰਸ ਮਹਾਂਮਾਰੀ ਨਾਲ ਜੁੜਿਆ ਦੇਸ ਤੇ ਦੁਨੀਆਂ ਦਾ ਹੁਣ ਤੱਕ ਦਾ ਵੱਡਾ ਘਟਨਾਕ੍ਰਮ

  ਬ੍ਰਾਜ਼ੀਲ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ ਲਾਗ ਦੇ ਰਿਕਾਰਡ 34,918 ਮਾਮਲੇ ਆਏ ਹਨ। ਜਿਸ ਤੋਂ ਬਾਅਦ ਉੱਥੇ ਕੁੱਲ ਸੰਖਿਆ 9,23,189 ਹੋ ਗਈ ਹੈ। WHO ਮੁਤਾਬਕ ਉੱਥੇ ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1,282 ਜਾਨਾਂ ਗਈਆਂ ਹਨ ਅਤੇ ਫ਼ੌਤ ਹੋਣ ਵਾਲਿਆਂ ਦੀ ਕੁੱਲ ਗਿਣਤੀ 45,241 ਹੋ ਗਈ ਹੈ। ਮੌਤ ਅਤੇ ਲਾਗ ਦੇ ਮਾਮਲੇ ਵਿੱਚ ਬ੍ਰਾਜ਼ੀਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ।

  ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਰੋਨਾਵਾਇਰਸ ਦਾ ਦਾਇਰਾ ਵਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਦਰਜਣਾਂ ਨਵੇਂ ਮਾਮਲੇ ਸਾਹਮਣੇ ਆਏ ਹਨ। ਆਵਾਜਾਈ ਸੀਮਤ ਕਰ ਦਿੱਤੀ ਗਈ ਹੈ।

  ਆਸਟਰੇਲੀਆ ਨੇ ਚੀਨ ਉੱਪਰ ਇਲਜ਼ਾਮ ਲਾਇਆ ਹੈ ਕਿ ਉਹ ‘ਡਰ ਅਤੇ ਵੰਡ’ ਨੂੰ ਉਤਸ਼ਾਹਿਤ ਕਰ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਆਸਟਰੇਲੀਆ ਨੇ ਕੋਰੋਨਾਵਇਰਸ ਬਾਰੇ ਚੀਨ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ। ਉਸ ਸਮੇਂ ਤੋਂ ਹੀ ਦੋਹਾ ਵਿੱਚ ਤਣਾਅ ਬਣਿਆ ਹੋਇਆ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਚੀਨ ਗਲਤ ਸੂਚਨਾ ਫੈਲਾਅ ਰਿਹਾ ਹੈ।

  ਫਰਾਂਸ ਦੀ ਪੁਲਿਸ ਨੇ ਸਿਹਤ ਸਹੂਲਤਾਂ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਹੋ ਰਹੇ ਮੁਜ਼ਾਹਰਿਆਂ ਉੱਪਰ ਅੱਥਰੂ ਗੈਸ ਗੋਲੇ ਛੱਡੇ ਹਨ। ਖ਼ਬਰ ਏਜਸੀਂ ਏਐੱਫ਼ਪੀ ਦੇ ਮੁਤਾਬਕ ਇੱਥੇ ਸਿਹਤ ਵਰਕਰ ਸਿਹਤ ਖੇਤਰ ਵਿੱਚ ਹੋਰ ਵਧੇਰੇ ਨਿਵੇਸ਼ ਦੀ ਮੰਗ ਨੂੰ ਲੈ ਕੇ ਮੁਜ਼ਾਹਰਾ ਕਰ ਰਹੇ ਸਨ।

  ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਲੈਟਿਨ ਅਮਰੀਕਾ ਵਿੱਚ ਕੋਰੋਨਾਵਾਇਰਲ ਦੇ ਕਾਰਨ ਭੁੱਖਮਰੀ ਦੀ ਸਥਿਤੀ ਪੈਦਾ ਹੋ ਸਕਦੀ ਹੈ। UN ਨੇ ਕਿਹਾ ਹੈ ਕਿ ਦੱਖਣੀ ਅਤੇ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਵਿੱਚ ਕੋਰੋਨਾਵਾਇਰਸ ਨਾਲ ਚਾਰ ਕਰੋੜ ਵਸੋਂ ਵਿੱਚ ਖ਼ੁਰਾਕ ਸੁਰੱਖਿਆ ਦਾ ਖ਼ਤਰਾ ਡੂੰਘਾ ਹੋ ਗਿਆ ਹੈ।

  ਸਪੇਨ ਦਾ ਕਹਿਣਾ ਹੈ ਕਿ ਬ੍ਰਿਟਿਸ਼ ਨਾਗਰਿਕ ਸਪੇਨ ਵਿੱਚ ਕੁਆਰੰਟੀਨ ਦਾ ਸਾਹਮਣਾ ਕਰ ਸਕਦੇ ਹਨ। ਯੂਰੋਪ ਵਿੱਚ ਹਾਲੇ ਬ੍ਰਿਟੇਨ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪੀੜਤ ਹੈ।

  ਮੰਗਲਵਾਰ ਨੂੰ ਇਟਲੀ ਵਿੱਚ ਕੋਰੋਨਾਵਾਇਰਸ ਨਾਲ 34 ਮੌਤਾਂ ਹੋਈਆਂ। ਇਸ ਤੋਂ ਪਿਛਲੇ ਦਿਨ 26 ਮੌਤਾਂ ਹੋਈਆਂ ਸਨ। ਹਾਲਾਂਕਿ ਨਵੇਂ ਮਾਮਲਿਆਂ ਵਿੱਚ ਮੰਗਲਵਾਰ ਨੂੰ ਕਮੀ ਆਈ। ਇਟਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਨਾਲ 34,405 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਦੇ ਮਾਮਲੇ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਬ੍ਰਿਟੇਨ ਤੋਂ ਬਾਅਦ ਇਟਲੀ ਚੌਥੇ ਨੰਬਰ ’ਤੇ ਹੈ ਜਿੱਥੇ ਹੁਣ ਤੱਕ 2,37,500 ਜਣਿਆਂ ਨੂੰ ਲਾਗ ਲੱਗ ਚੁੱਕੀ ਹੈ।

  ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 3.32 ਲੱਖ ਤੋਂ ਵੱਧ ਹੋ ਗਈ ਹੈ ਤੇ 9520 ਮੌਤਾਂ ਹੋਈਆਂ ਹਨ, ਡੇਢ ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। ਮੌਤਾਂ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਵਿੱਚ ਨੌਵੇਂ ਨੰਬਰ ਤੇ ਪਹੁੰਚ ਗਿਆ ਹੈ।

  ਪੰਜਾਬ ਵਿੱਚ ਹੁਣ ਤੱਕ ਕੁੱਲ ਮਾਮਲੇ 3,276 ਹਨ ਅਤੇ ਮੌਤਾਂ ਦੀ ਗਿਣਤੀ 67 ਹੋ ਗਈ ਹੈ।

  ਕੋਰੋਨਾਵਾਇਰਸ
 10. ਬ੍ਰਾਜ਼ੀਲ 'ਚ ਮਰਨ ਵਾਲਿਆਂ ਦੀ ਗਿਣਤੀ 43 ਹਜ਼ਾਰ ਤੋਂ ਵੱਧ

  ਬ੍ਰਾਜ਼ੀਲ ਵਿਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

  ਐਤਵਾਰ ਤੱਕ, ਕੋਰੋਨਾ ਕਾਰਨ ਕੁੱਲ 42,720 ਲੋਕਾਂ ਦੀ ਮੌਤ ਹੋ ਗਈ ਸੀ, ਜੋ ਸੋਮਵਾਰ ਨੂੰ ਵਧ ਕੇ 43,330 ਹੋ ਚੁੱਕੀ ਹੈ।

  ਜੌਹਨ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਬ੍ਰਾਜ਼ੀਲ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।

  ਇੱਥੇ, ਕੋਰੋਨਾ ਦੀ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 8,67,624 ਹੋ ਗਈ ਹੈ।

  ਕੋਰੋਨਾਵਾਇਰਸ