ਹੱਜ

 1. ਸਿਰਫ਼ ਸਾਊਦੀ ਅਰਬ ਵਿੱਚ ਰਹਿ ਰਹੇ ਲੋਕ ਹੀ ਹੱਜ ਕਰ ਸਕਣਗੇ

  ਕੋਰੋਨਾਵਾਇਰਸ

  ਕੋਰੋਨਾਵਾਇਰਸ ਦੀ ਲਾਗ ਦੇ ਦੌਰ ਵਿਚ ਸਾਊਦੀ ਅਰਬ 2020 ਵਿਚ ਹੱਜ ਕਰਾਏਗਾ। ਪਰ ਇਸ ਵਾਰ ਸਿਰਫ਼ ਸਾਊਦੀ ਅਰਬ ਵਿੱਚ ਰਹਿਣ ਵਾਲੇ ਲੋਕ ਹੀ ਹੱਜ ਕਰ ਸਕਣਗੇ।

  ਸਾਊਦੀ ਅਰਬ ਸਰਕਾਰ ਦੇ ਹਜ ਅਤੇ ਉਮਰਾਹ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਸੀਮਤ ਹਾਜੀਆਂ ਨੂੰ ਇਸ ਵਾਰ ਹਜ ਕਰਨ ਦੀ ਆਗਿਆ ਦਿੱਤੀ ਜਾਵੇਗੀ।

  ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਦੂਜੇ ਦੇਸ਼ਾਂ ਤੋਂ ਆਉਣ ਵਾਲੇ ਹਾਜੀਆਂ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

  ਅਧਿਕਾਰੀਆਂ ਅਨੁਸਾਰ ਇਹ ਫੈਸਲਾ ਸਮਾਜਿਕ ਦੂਰੀਆਂ ਦੇ ਪ੍ਰਬੰਧਾਂ ਕਾਰਨ ਲਿਆ ਗਿਆ ਹੈ।