ਵਲਾਦੀਮੀਰ ਪੁਤਿਨ

 1. ਅਫ਼ਗਾਨਿਸਤਾਨ: 20 ਅਗਸਤ ਨੂੰ ਸਾਰਾ ਦਿਨ ਕੀ-ਕੀ ਹੁੰਦਾ ਰਿਹਾ, ਇੱਕ ਝਾਤ

  ਅਫ਼ਗਾਨਿਸਤਾਨ

  ਸ਼ੁੱਕਰਵਾਰ 20 ਅਗਸਤ ਦਾ ਦਿਨ ਵੀ ਅਫ਼ਗਾਨਿਸਤਾਨ ਵਿੱਚ ਹਲਚਲ ਜਾਰੀ ਰਹੀ। ਆਓ ਇੱਕ ਨਜ਼ਰ ਮਾਰਦੇ ਹਾਂ ਖ਼ਾਸ ਖ਼ਬਰਾਂ ਉੱਪਰ-

  • ਹਜ਼ਾਰਾਂ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਦਰਮਿਆਨ ਬੀਬੀਸੀ ਨੇ ਕਾਬੁਲ ਹਵਾਈ ਅੱਡੇ ਦੇ ਬਾਹਰ ਫ਼ੈਲੀ ਅਫ਼ਰਾ-ਤਫ਼ਰੀ ਦੇਖੀ ਹੈ।
  • ਅਮਰੀਕਾ ਨੇ ਕਾਬੁਲ ਵਿੱਚ ਆਪਣੇ ਬਚਾਅ ਕਾਰਜਾਂ ਦੇ ਮਧੱਮ ਗਤੀ ਨਾਲ ਚੱਲਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੂੰ ਤੇਜ਼ ਕੀਤਾ ਜਾਵੇਗਾ.
  • ਐਮਨਿਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਤਾਲਿਬਾਨ ਵੱਲੋਂ ਘੱਟ-ਗਿਣਤੀ ਭਾਈਚਾਰੇ ਹਜ਼ਾਰਾ ਦੇ ਨੌਂ ਪੁਰਸ਼ਾਂ ਨੂੰ ਤਾਲਿਬਾਨ ਨੇ ਕਤਲ ਕੀਤਾ।
  • ਜਰਮਨੀ ਦੇ ਬ੍ਰਾਡਕਾਸਟਰ ਡੀਡਬਲਿਊ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਸ ਦੇ ਇੱਕ ਪੱਤਰਕਾਰ ਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਹੈ।
  • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢੇ ਜਾਣ ਦੀ ਯੋਜਨਾ ਬਾਰੇ ਸ਼ੁੱਕਰਵਾਰ ਦੇਰ ਰਾਤ ਸੰਬੋਧਨ ਕਰਨਗੇ।
  • ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਹੈ ਕਿ ਦੁਨੀਆਂ ਨੂੰ ਤਾਲਿਬਾਨ ਦੀ ਸਚਾਈ ਨੂੰ ਮੰਨ ਲੈਣਾ ਚਾਹੀਦਾ ਹੈ।
  • ਤਾਲਿਬਾਨ ਨੇ ਕਿਹਾ ਹੈ ਕਿ ਦੇਸ਼ ਛੱਡ ਕੇ ਜਾ ਰਹੇ ਅਫ਼ਗਾਨ ਲੋਕ ਭੁੱਲੇਖੇ ਦਾ ਸ਼ਿਕਾਰ ਹਨ।
  • ਸੰਯੁਕਤ ਰਾਸ਼ਟਰ ਦੇ ਇੱਕ ਦਸਤਵੇਜ਼ ਮੁਤਾਬਕ ਤਾਲਿਬਾਨ ਨਾਟੋ ਫ਼ੌਜਾਂ ਲਈ ਕੰਮ ਕਰਨ ਵਾਲਿਆਂ ਦੀ ਭਾਲ ਕਰ ਰਹੇ ਹਨ।
  • ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।
  • ਖ਼ਬਰ ਏਜੰਸੀ ਰੌਇਟਰਜ਼ ਨੇ ਕਾਬੁਲ ਦੇ ਕੁਝ ਵਸਨੀਕਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਤਾਲਿਬਾਨ ਜੋ ਘਰ-ਘਰ ਜਾ ਕੇ ਤਲਾਸ਼ੀ ਲੈ ਰਹੇ ਸਨ ਉਸ ਦੌਰਾਨ ਉਹ ਕਿਸੇ ਬਾਇਓਮੀਟਰਿਕ ਉਪਕਰਣ ਦੀ ਵਰਤੋਂ ਕਰ ਰਹੇ ਸਨ।
  • ਕਟੱੜਪੰਥੀ ਸੰਗਠਨ ਇਸਲਾਮਿਕ ਸਟੇਟ ਨੇ ਆਪਣੇ ਹਫ਼ਤਾਵਾਰੀ ਅਖ਼ਬਾਰ ਅਲ-ਨਬਾ ਦੇ 19 ਅਗਸਤ ਦੀ ਸੰਪਾਦਕੀ ਵਿੱਚ ਤਾਲਿਬਾਨ ਦੀ ਵਾਪਸੀ ਬਾਰੇ ਲਿਖਿਆ ਹੈ,“ਇਹ ਅਮਨ ਦੀ ਜਿੱਤ ਹੈ, ਇਸਲਾਮ ਲਈ ਨਹੀਂ। ਇਹ ਸੌਦੇਬਾਜ਼ੀ ਦੀ ਜਿੱਤ ਹੈ ਨਾ ਕਿ ਜਿਹਾਦ ਦੀ।”
  • ਅਫ਼ਗਾਨਿਸਤਾਨ ਕ੍ਰਿਕਿਟ ਬੋਰਡ ਦੇ ਮੁਖੀ ਹਾਮਿਦ ਸ਼ਿਨਵਾਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਇੱਕ ਵਾਰ ਫਿਰ ਸ਼੍ਰੀਲੰਕਾ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਇੱਕ ਦਿਨਾਂ ਲੜੀ ਦੀ ਤਿਆਰੀ ਕਰ ਰਹੀ ਹੈ।
 2. ਤਾਲਿਬਾਨ ਹੁਣ ਦੇਸ਼ ਦੇ ਵੱਡੇ ਹਿੱਸੇ 'ਤੇ ਕਾਬਜ਼ ਹਨ “ਇਹ ਸੱਚਾਈ ਸਾਨੂੰ ਮੰਨ ਲੈਣੀ ਚਾਹੀਦੀ ਹੈ”

  ਵਲਾਦਿਮੀਰ ਪੂਤਿਨ

  ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਉਮੀਦ ਜਤਾਈ ਕਿ ਤਾਲਿਬਾਨ ਆਪਣੇ ਵਾਅਦੇ ਪੂਰੇ ਕਰਨਗੇ।

  ਉਨ੍ਹਾਂ ਨੇ ਕਿਹਾ “ਦੂਜੇ ਦੇਸ਼ਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਅਫ਼ਗਾਨਿਸਤਾਨ ਉੱਪਰ ਥੋਪਣੀਆਂ ਨਹੀਂ ਚਾਹੀਦੀਆਂ” ਅਤੇ ਤਾਲਿਬਾਨ ਹੁਣ ਦੇਸ਼ ਦੇ ਵੱਡੇ ਹਿੱਸੇ ਉੱਪਰ ਕਾਬਜ਼ ਹਨ “ਇਹ ਸੱਚਾਈ ਸਾਨੂੰ ਮੰਨ ਲੈਣੀ ਚਾਹੀਦੀ ਹੈ।”

  ਰੂਸ ਦਾ ਅਫ਼ਗਾਨਿਸਤਾਨ ਨਾਲ ਬਹੁਤ ਗੁੰਝਲਦਾਰ ਰਿਸ਼ਤਾ ਰਿਹਾ ਹੈ। ਸਾਲ 1978 ਵਿੱਚ ਠੰਡੀ ਜੰਗ ਦੌਰਾਨ ਦੇਸ਼ ਵਿੱਚ ਕਮਿਊਨਿਸਟ ਰਾਜ ਪਲਟਾ ਹੋਇਆ। ਜਦੋਂ ਇਸ ਦਾ ਵਿਰੋਧ ਹੋਇਆ ਤਾਂ ਰੂਸੀ ਫ਼ੌਜਾਂ ਨੇ ਅਫ਼ਗਾਨਿਸਤਾਨ ਉੱਪਰ ਹਮਲਾ ਕੀਤਾ।

  ਸੋਵੀਅਤ ਫ਼ੌਜਾਂ ਨੇ ਸਥਾਨਕ ਬਾਗ਼ੀਆਂ ਜਿਨ੍ਹਾਂ ਨੂੰ ਮੁਜਾਹਿਦੀਨ ਕਿਹਾ ਜਾਂਦਾ ਸੀ ਨਾਲ ਲੜਾਈ ਲੜੀ।

  ਮੁਜਾਹਿਦੀਨ ਨੂੰ ਪਾਕਿਸਤਾਨ ਅਤੇ ਅਮਰੀਕਾ ਦੀ ਸ਼ਹਿ ਸੀ।

  ਸੋਵੀਅਤ-ਅਫ਼ਗਾਨ ਯੁੱਧ ਇੱਕ ਦਹਾਕੇ ਤੱਕ ਚਲਦਾ ਰਿਹਾ ਜੋ ਦੇਸ਼ ਲਈ ਤਬਾਹਕੁੰਨ ਸਾਬਤ ਹੋਇਆ।

  ਜੰਗ ਦੌਰਾਨ ਦਸ ਲੱਖ ਅਫ਼ਗਾਨਾਂ ਦੀ ਜਾਨ ਗਈ।

  ਜੰਗ ਤੋਂ ਬਾਅਦ ਮੁਜਾਹਿਦੀਨ ਦੇ ਵੱਖ-ਵੱਖ ਧੜਿਆਂ ਵਿਚਕਾਰ ਛਿੜੇ ਹਿੰਸਕ ਸੰਘਰਸ਼ ਵਿੱਚੋਂ ਹੀ ਤਾਲਿਬਾਨ ਦਾ ਉਭਾਰ ਹੋਇਆ।

 3. Video content

  Video caption: ਵਲਾਦਿਮੀਰ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਰੂਸ ਨੇ ਕੀ ਪਲਾਨ ਬਣਾਇਆ

  ਵਲਾਦੀਮੀਰ ਪੁਤਿਨ ਦੀ ਸੁਰੱਖਿਆ ਦੇ ਲਈ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ। ਇਸ ਲਈ ਪ੍ਰਸ਼ਾਸਨ ਨੇ ਕੁਝ ਅਸਧਾਰਨ ਤਰੀਕੇ ਅਪਣਾਏ ਹਨ

 4. ਰੂਸ

  ਰੂਸ ਵਿੱਚ 500 ਤੋਂ ਵੀ ਵੱਧ ਲੋਕਾਂ ਨੂੰ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਦੇ ਹੱਕ 'ਚ ਰੈਲੀਆਂ ਕਰਨ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ

  ਹੋਰ ਪੜ੍ਹੋ
  next
 5. ਕਰਿਸ ਕ੍ਰੇਬਸ ਦੀ ਨਿਯੁਕਤੀ ਰਾਸ਼ਟਰਪਤੀ ਟਰੰਪ ਨੇ ਹੀ ਕੀਤੀ ਸੀ

  ਸਬ-ਯਾਰਡ ਅਤੇ ਛੋਟੇ ਖਰੀਦ ਕੇਂਦਰ ਬੰਦ ਹੋਣ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਫਿਕਰ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਰੂਸੀ ਰਾਸ਼ਟਰਪਤੀ

  ਇਹ ਬਿੱਲ ਉਨ੍ਹਾਂ ਸੰਵਿਧਾਨਕ ਸੋਧਾਂ ਦਾ ਹਿੱਸਾ ਹੈ ਜਿਨ੍ਹਾਂ ਨੂੰ ਜੁਲਾਈ ਵਿੱਚ ਰਾਇਸ਼ੁਮਾਰੀ ਰਾਹੀਂ ਪ੍ਰਵਾਨਗੀ ਦਿੱਤੀ ਗਈ ਸੀ।

  ਹੋਰ ਪੜ੍ਹੋ
  next
 7. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  moscow

  ਰੂਸੀ ਸੈਨਿਕਾਂ ਦੀ ਦੁਬਾਰਾ ਪ੍ਰੀਖਿਆ ਹੋਈ ਜਦੋਂ ਚੇਚੇਨ ਦੇ ਵਿਦਰੋਹੀਆਂ ਨੇ ਬੇਸਲਨ ਸਕੂਲ ਵਿਖੇ ਸੈਂਕੜੇ ਬੱਚਿਆਂ ਨੂੰ ਬੰਧਕ ਬਣਾ ਲਿਆ।

  ਹੋਰ ਪੜ੍ਹੋ
  next
 8. ਐਲੇਕਸੀ ਨਵਾਲਨੀ

  ਰੂਸ ਦੇ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਬਰਲਿਨ ਦੇ ਇੱਕ ਹਸਪਤਾਲ ਵਿੱਚ ਕੋਮਾ ਵਿੱਚ ਹਨ

  ਹੋਰ ਪੜ੍ਹੋ
  next
 9. ਅਲੈਕਸੀ ਨਵਾਲਨੀ

  ਜਰਮਨੀ ਦੀ ਸਰਕਾਰ ਨੇ ਕਿਹਾ ਹੈ ਕਿ ਰੂਸ ਦੀ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਨੂੰ ਨੋਵਿਚੋਕ ਨਰਵ ਏਜੇਂਟ ਜ਼ਹਿਰ ਦਿੱਤਾ ਗਿਆ ਸੀ।

  ਹੋਰ ਪੜ੍ਹੋ
  next
 10. Video content

  Video caption: ਰੂਸ 'ਚ ਪੁਤਿਨ ਦੇ ਵਿਰੋਧੀ ਐਲੇਕਸੀ ਨਵਾਲਨੀ ਨੂੰ ਦਿੱਤਾ ਗਿਆ ਜ਼ਹਿਰ ਕਿੰਨਾ ਖ਼ਤਰਨਾਕ

  ਜਰਮਨੀ ਨੇ ਸਾਫ਼ ਕੀਤਾ ਹੈ ਕਿ ਐਲੇਕਸੀ ਨੂੰ ਖ਼ਤਰਨਾਕ ਜ਼ਹਿਰ ਦਿੱਤਾ ਗਿਆ ਹੈ