ਸੋਸ਼ਲ ਮੀਡੀਆ

 1. ਕਿਸਾਨ ਅੰਦੋਲਨ ਦਾ ਕੌਮਾਂਤਰੀ ਪੱਖ

  ਇੱਕ ਸਾਲ ਦੇ ਅਰਸੇ ਦੌਰਾਨ ਕਿਸਾਨ ਅੰਦੋਲਨ ਨੂੰ ਕਈ ਕੌਮਾਂਤਰੀ ਹਸਤੀਆਂ ਦੀ ਹਮਾਇਤ ਹਾਸਲ ਹੋਈ।

  ਗਾਇਕਾ ਰਿਹਾਨਾ ਨੇ ਕਿਸਾਨ ਅੰਦੋਲਨ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਕੋਈ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਿਹਾ।

  View more on twitter

  ਅੰਦੋਲਨ ਦੇ ਹਮਾਇਤੀਆਂ ਨੇ ਕਿਸਾਨਾਂ ਦੇ ਪੱਖ ਦੀ ਗੱਲ ਕਰਨ ਲਈ ਰਿਹਾਨਾ ਦਾ ਸ਼ੁਕਰੀਆ ਕੀਤਾ ਤਾਂ ਇਸ ਦੇ ਵਿਰੋਧ ਵਿੱਚ ਵੀ ਕਈ ਲੋਕ ਬੋਲੇ।

  ਇੰਗਲੈਂਡ ਦੀ ਇੱਕ ਸਾਂਸਦ ਕਲਾਊਡੀਆ ਨੇ ਲਿਖਿਆ, "ਭਾਰਤੀ ਕਿਸਾਨਾਂ ਨਾਲ ਇਕਜੁਟਤਾ। ਧੰਨਵਾਦ ਰਿਹਾਨਾ। ਜਿੱਥੇ ਸਿਆਸੀ ਲੀਡਰਸ਼ਿਪ ਨਹੀਂ ਦਿਖ ਰਹੀ, ਦੂਜਿਆਂ ਦੇ ਅੱਗੇ ਆਉਣ ਲਈ ਧੰਨਵਾਦੀ ਹਾਂ। "

  ਪੋਰਨ ਸਟਾਰ ਰਹਿ ਚੁੱਕੇ ਮੀਆ ਖਲੀਫਾ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਟਵੀਟ ਕੀਤਾ ਸੀ। ਉਨ੍ਹਾਂ ਨੇ ਕਿਹਾ, "ਮਨੁੱਖੀ ਹੱਕਾਂ ਦੀ ਕੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਨੇ ਦਿੱਲੀ ਦੇ ਆਲੇ-ਦੁਆਲੇ ਇੰਟਰਨੈੱਟ ਬੰਦ ਕਰ ਦਿੱਤਾ।"

  ਹਿੰਦੀ ਸਿਨੇਮਾ ਜਗਤ ਦੇ ਕਈ ਵੱਡੇ ਚਿਹਰਿਆਂ ਨੇ ਕਿਹਾ ਸੀ ਕਿ ਰਿਹਾਨਾ ਦਾ ਟਵੀਟ ਭਾਰਤ ਦੇ ਅੰਦਰੂਨੀ ਮਾਮਾਲੇ ਵਿੱਚ ਦਖ਼ਲ ਦੱਸਿਆ।

  ਫਿਰ ਵੀ ਕਈ ਹੋਰ ਕੌਮਾਂਤਰੀ ਹਸਤੀਆਂ ਨੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਲਿਖਿਆ ਸੀ।

  ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਵੀ ਕਿਸਾਨਾਂ ਦੇ ਨਾਲ ਇਕਜੁੱਟਤਾ ਵਿੱਚ ਟਵੀਟ ਕੀਤਾ ਸੀ।

  ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੀ ਕਿਸਾਨਾਂ ਦੇ ਪੱਖ ਵਿੱਚ ਬੋਲੇ ਸੀ।

  ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇੱਕ ਤਰਜਮਾਨ ਨੇ ਆਪਣੇ ਬਿਆਨ 'ਚ ਭਾਰਤ ਦੇ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦਿਆਂ 'ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਰ ਦੀ ਕਸੌਟੀ' ਦੱਸਿਆ ਸੀ।

  ਕੌਮਾਂਤਰੀ ਹਸਤੀਆਂ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਖੇਤੀ ਕਾਨੂੰਨ ਪਾਰਲੀਮੈਂਟ ਵਿੱਚ ਪੂਰੀ ਬਹਿਸ ਤੋਂ ਬਾਅਦ ਪਾਸ ਕੀਤੇ ਗਏ ਹਨ। ਕੁਝ ਇੱਕ ਕਿਸਾਨਾਂ ਨੂੰ ਇਨ੍ਹਾਂ ਬਾਰੇ ਖ਼ਦਸ਼ੇ ਹਨ।

  Video content

  Video caption: ਰਿਹਾਨਾ ਕੌਣ ਹਨ (ਵੀਡੀਓ ਹੱਕ 3 ਫ਼ਰਵਰੀ 2021 ਦਾ ਹੈ)
 2. ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ

  ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਅਤੇ ਫੁੱਟ ਪਾਉਣ ਵਾਲੀ ਬਿਆਨਬਾਜ਼ੀ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕਾਂ ਦੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ।

  ਬੁੱਧਵਾਰ ਨੂੰ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਬੀਬੀਸੀ ਨਾਲ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਨੇ ਨੈੱਟਵਰਕ ਵਿੱਚ 80 ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਹੁਣ ਬੰਦ ਕਰਵਾ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਜਾਅਲੀ ਸਨ।

  ਲੋਕਾਂ 'ਤੇ ਪ੍ਰਭਾਵ ਪਾਉਣ ਲਈ ਹਿੰਦੂ ਰਾਸ਼ਟਰਵਾਦ ਅਤੇ ਭਾਰਤ-ਪੱਖੀ ਸਰਕਾਰ ਦੇ ਬਿਰਤਾਂਤ ਨੂੰ ਉਤਸ਼ਾਹਿਤ ਕਰਨ ਲਈ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ।

  ਬੀਬੀਸੀ ਦੀ ਖ਼ਾਸ ਪੜਤਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

  ਕਿਸਾਨ
 3. ਪ੍ਰਿਅੰਕਾ ਗਾਂਧੀ ਮੁਤਾਬਕ ਅੰਦੋਲਨ ਕਿਵੇਂ ਯਾਦ ਕੀਤਾ ਜਾਵੇਗਾ

  ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਲਿਖਿਆ,

  ‘’ਕਿਸਾਨ ਅੰਦੋਲਨ ਦਾ ਇੱਕ ਸਾਲ

  ਕਿਸਨਾਂ ਦੇ ਅਡਿੱਗ ਸੱਤਿਆਗ੍ਰਹਿ, 700 ਕਿਸਨਾਂ ਦੀ ਸ਼ਹਾਦਤ ਅਤੇ ਬੇਦਰਦ ਭਾਜਪਾ ਸਰਕਾਰ ਦੇ ਹੰਕਾਰ ਅਤੇ ਅੰਨਦਾਤਿਆਂ ਉੱਪਰ ਅਤਿਆਚਾਰ ਦੇ ਲਈ ਜਾਣਿਆ ਜਾਵੇਗਾ।

  ਲੇਕਿਨ ਭਾਰਤ ਵਿੱਚ ਕਿਸਾਨ ਦੀ ਜੈ-ਜੈਕਾਰ ਹਮੇਸ਼ਾ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਦਾ ਸਬੂਤ ਹੈ।

  ਜੈ ਕਿਸਾਨ।‘’

  View more on twitter
 4. ਕਿਸਾਨ ਅੰਦੋਲਨ ਦੇ ਵੱਖੋ-ਵੱਖ ਰੰਗ ਤਸਵੀਰਾਂ ਦੀ ਜ਼ੁਬਾਨੀ

  Video content

  Video caption: ਕਿਸਾਨ ਅੰਦੋਲਨ ਦੇ ਵੱਖੋ-ਵੱਖ ਰੰਗ ਤਸਵੀਰਾਂ ਦੀ ਜ਼ੁਬਾਨੀ
 5. ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਕੀ ਕਿਹਾ

  ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਖਿਆ, ''ਮੈਂ ਸਾਡਾ ਅਨਾਜ ਉਗਾਉਣ ਵਾਲਿਆਂ ਦੀ ਅਜਿੱਤ ਭਾਵਨਾ ਨੂੰ ਸਲਾਮ ਕਰਦਾ ਹਾਂ ਜੋ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਕਰਦੇ ਹੋਏ ਪਿਛਲੇ ਸਾਲ ਤੋਂ ਬੈਠੇ ਹਨ।

  ਉਨ੍ਹਾਂ ਦਾ ਅਹਿੰਸਕ ਸੰਘਰਸ਼ ਨਾ ਸਿਰਫ਼ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਗੋਂ ਲੋਕਤੰਤਰੀ ਕਦਰਾਂ-ਕੀਤਮਾਂ ਲਈ ਬਹਾਦਰੀ, ਧੀਰਜ ਅਤੇ ਦ੍ਰਿੜਤਾ ਦੀ ਅਨੋਖੀ ਗਾਥਾ ਹੈ।''

  View more on twitter

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ,''ਅੱਜ ਕਿਸਾਨ ਅੰਦੋਲਨ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਇਸ ਇਤਿਹਾਸਕ ਅੰਦੋਲਨ ਨੇ ਗਰਮੀ- ਸਰਦੀ, ਮੀਂਹ-ਤੂਫ਼ਾਨ ਦੇ ਨਾਲ ਕਈ ਸਾਜ਼ਿਸ਼ਾਂ ਦਾ ਸਾਹਮਣਾ ਕੀਤਾ ਹੈ।

  ਦੇਸ਼ ਦੇ ਕਿਸਾਨ ਨੇ ਸਾਨੂੰ ਸਾਰਿਆਂ ਨੂੰ ਸਿਖਾ ਦਿੱਤਾ ਹੈ ਕਿ ਧੀਰਜ ਦੇ ਨਾਲ ਹੱਕ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ। ਕਿਸਾਨ ਭਰਾਵਾਂ ਦੇ ਹੌਂਸਲੇ, ਹਿੰਮਤ, ਜਜ਼ਬੇ ਅਤੇ ਕੁਰਬਾਨੀ ਨੂੰ ਮੈਂ ਸਲਾਮ ਕਰਦਾ ਹਾਂ।''

  View more on twitter
 6. ਸ਼ਰੂਤੀ ਮੈਨਨ ਅਤੇ ਫਲੋਰਾ ਕਰਮਾਈਕਲ

  ਬੀਬੀਸੀ ਰਿਐਲਿਟੀ ਚੈੱਕ ਅਤੇ ਬੀਬੀਸੀ ਮੌਨੀਟਰਿੰਗ

  ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦਾ ਪਰਦਾਫਾਸ਼

  ਨੈੱਟਵਰਕ ਵਿੱਚ ਰਿਪੋਰਟ ਆਉਣ ਤੋਂ ਬਾਅਦ ਕੁੱਲ 80 ਖਾਤਿਆਂ ਨੂੰ ਬੰਦ ਕੀਤਾ

  ਹੋਰ ਪੜ੍ਹੋ
  next
 7. ਵੀਰ ਦਾਸ

  ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਕਨੇਡੀ ਸੈਂਟਰ ਵਿੱਚ ਪੜ੍ਹੀ ਗਈ ਕਵਿਤਾ ਤੋਂ ਬਾਅਦ ਵੀਰ ਦਾਸ ਦਾ ਵਿਰੋਧ ਹੋਣ ਲੱਗਿਆ। ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਮੁੰਬਈ, ਦਿੱਲੀ ਸਣੇ ਕਈ ਹੋਰ ਥਾਂਵਾਂ ਉੱਤੇ ਮਾਮਲੇ ਦਰਜ ਕਰਵਾਏ ਗਏ

  ਹੋਰ ਪੜ੍ਹੋ
  next
 8. ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ

  ਪੀਐੱਮ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੇ ਐਲਾਨ ਤੋਂ ਬਾਅਦ ਸਿੰਘੂ ਬਾਰਡਰ 'ਤੇ ਕੀ ਹੈ ਮਾਹੌਲ... ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਰਿਪੋਰਟ।

  View more on facebook
 9. ਪ੍ਰਧਾਨ ਮੰਤਰੀ ਦੇ ਐਲਾਨ ਦੇ ਕੀ ਹਨ ਮਾਅਨੇ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿਖੇ ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਗੱਲ ਕਰ ਰਹੇ ਹਨ।

  (ਕੈਮਰਾ - ਮਯੰਕ ਮੋਂਗੀਆ)

  View more on facebook