ਬੀਜਿੰਗ

 1. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ

  ਅਮਰੀਕਾ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨ ਪਰਮਾਣੂ ਮਿਜ਼ਾਈਲਾਂ ਨੂੰ ਸਟੋਰ ਅਤੇ ਲਾਂਚ ਕਰਨ ਦੀ ਆਪਣੀ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ।

  ਹੋਰ ਪੜ੍ਹੋ
  next
 2. ਸੌਰਭ ਦੁੱਗਲ

  ਖੇਡ ਪੱਤਰਕਾਰ, ਬੀਬੀਸੀ ਲਈ

  ਸੁਸ਼ੀਲ ਕੁਮਾਰ

  ਜਦੋਂ ਇੱਕ 'ਲੈਜੇਂਡ', ਬਣ ਜਾਂਦਾ ਹੈ 'ਮੋਸਟ ਵਾਂਟੇਡ' ਤਾਂ ਕੁਸ਼ਤੀ ਦਾ ਅਖਾੜਾ ਜੁਰਮ ਦੀ ਗੁਫ਼ਾ ਵਿੱਚ ਤਬਦੀਲ ਹੋ ਜਾਂਦਾ ਹੈ। ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਕਤਲ ਦਾ ਇਲਜ਼ਾਮ ਹੈ

  ਹੋਰ ਪੜ੍ਹੋ
  next
 3. ਬੀਜਿੰਗ ਵਿਚ ਸਾਹਮਣੇ ਆਏ 13 ਹੋਰ ਮਾਮਲੇ

  ਬਜਿੰਗ ਵਿੱਚ ਕੋਰੋਨਾਵਾਇਰਸ ਦੇ 13 ਹੋਰ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇ ਵਿੱਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 249 ਹੋ ਗਈ ਹੈ।

  ਇਸ ਸ਼ਹਿਰ ਵਿੱਚ 57 ਦਿਨਾਂ ਲਈ ਸਥਾਨਕ ਤੌਰ 'ਤੇ ਬਿਮਾਰੀ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸੀ। ਪਰ ਹਾਲ ਹੀ ਵਿੱਚ ਇੱਕ ਫ਼ੂਡ ਬਾਜ਼ਾਰ ਨਾਲ ਜੁੜੇ ਮਾਮਲੇ ਸਾਹਮਣੇ ਆਏ।

  ਪੂਰੇ ਚੀਨ ਵਿਚ ਮੰਗਲਵਾਰ ਨੂੰ 22 ਨਵੇਂ ਕੇਸ ਸਾਹਮਣੇ ਆਏ।

  ਕੋਰੋਨਾਵਾਇਰਸ
 4. ਬੀਜਿੰਗ ਵਿੱਚ ਲਾਗ ਦੇ ਨਵੇਂ ਮਾਮਲੇ ਘਟੇ

  ਕੋਰੋਨਾਵਾਇਰਸ

  ਬੀਜਿੰਗ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।

  ਇੱਕ ਦਿਨ ਪਹਿਲਾਂ, ਇੱਥੇ ਲਾਗ ਦੇ 22 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ।

  ਪਿਛਲੇ ਦਸ ਦਿਨਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਲਾਗ ਦੇ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ।

  ਬੀਜਿੰਗ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਕਰੀਬ 230 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਜ਼ਿਆਦਾਤਰ ਫ਼ੂਡ ਮਾਰਕੀਟ ਨਾਲ ਸਬੰਧਤ ਸਨ।

 5. ਬੀਜਿੰਗ 'ਚ ਲਗਾਤਾਰ ਦੂਜੇ ਦਿਨ ਰਿਕਾਰਡ ਅੰਕੜੇ ਆਏ ਸਾਹਮਣੇ, ਇਕ ਹੋਰ ਬਾਜ਼ਾਰ ਦੇ ਨੇੜਲੇ ਇਲਾਕੇ ਬੰਦ

  ਚੀਨ ਵਿੱਚ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਵਿਚ ਲਾਗ ਦੇ 49 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿਚੋਂ 36 ਮਾਮਲੇ ਰਾਜਧਾਨੀ ਬੀਜਿੰਗ ਦੇ ਹਨ।

  ਬੀਜਿੰਗ ਵਿਚ ਲਗਾਤਾਰ ਦੂਸਰੇ ਦਿਨ ਰਿਕਾਰਡ ਗਿਣਤੀ ਵਿਚ ਲਾਗ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ।

  ਇੱਕ ਦਿਨ ਪਹਿਲਾਂ ਵੀ ਇੱਥੇ ਲਗਭਗ ਇੰਨ੍ਹੇ ਹੀ ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਖ਼ਬਰ ਮਿਲੀ ਸੀ।

  ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਬੀਜਿੰਗ ਦੇ ਹੇਡਿਅਨ ਇਲਾਕੇ ਵਿੱਚ ਇੱਕ ਹੋਰ ਥੋਕ ਬਾਜ਼ਾਰ ਨਾਲ ਜੁੜੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਸ ਬਾਜ਼ਾਰ ਅਤੇ ਆਸਪਾਸ ਦੇ 10 ਇਲਾਕਿਆਂ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਹੈ।

  ਸ਼ਿਨਫਾਡੀ ਨਾਮਕ ਇਹ ਮਾਰਕੀਟ ਬੰਦ ਕਰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਹਜ਼ਾਰਾਂ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।

  ਉਨ੍ਹਾਂ ਲੋਕਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਜਾਂ ਤਾਂ ਇਸ ਮਾਰਕੀਟ ਵਿੱਚ ਗਏ ਸੀ ਜਾਂ ਜਿਨ੍ਹਾਂ ਦਾ ਮਾਰਕੀਟ ਦੇ ਲੋਕਾਂ ਨਾਲ ਕੋਈ ਸੰਪਰਕ ਹੋਇਆ ਸੀ।

  ਕੋਰੋਨਾਵਾਇਰਸ
 6. ਕੋਰੋਨਾਵਾਇਰਸ: ਚੀਨ ਦੇ ਬੀਜਿੰਗ ਵਿੱਚ ਬੰਦ ਕਰਨਾ ਪਿਆ ਇੱਕ ਥੋਕ ਬਾਜ਼ਾਰ

  ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਖੇਤੀਬਾੜੀ ਸਬੰਧੀ ਇੱਕ ਥੋਕ ਬਾਜ਼ਾਰ ਨੂੰ ਕੋਰੋਨਾਵਾਇਰਸ ਦੇ ਕਾਰਨ ਬੰਦ ਕਰਨਾ ਪਿਆ। ਪਿਛਲੇ ਦੋ ਦਿਨਾਂ ਤੋਂ ਇੱਥੇ ਕੋਰੋਨਾਵਾਇਰਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ।

  ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਸ਼ਿਨਫਾਦੀ ਥੋਕ ਬਾਜ਼ਾਰ ਸ਼ਾਮ ਤਿੰਨ ਵਜੇ ਬੰਦ ਕਰਨਾ ਪਿਆ।

  ਮੀਟ ਰਿਸਰਚ ਇੰਸਟੀਚਿਊਟ ਵਿੱਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੇ ਹਾਲ ਹੀ ਵਿੱਚ ਇਸ ਮਾਰਕੀਟ ਦਾ ਦੌਰਾ ਕੀਤਾ ਸੀ। ਸ਼ੁੱਕਰਵਾਰ ਨੂੰ ਪਤਾ ਲਗਿਆ ਕਿ ਦੋਵੇਂ ਕੋਰੋਨਾ ਨਾਲ ਪੀੜਤ ਸਨ।

  ਚੀਨ ਵਿੱਚ ਇਹ ਚਿੰਤਾ ਵੱਧ ਰਹੀ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਰਹੀ ਹੈ।

  ਬੀਜਿੰਗ ਪ੍ਰਸ਼ਾਸਨ ਦਾ ਕਹਿਣਾ ਹੈ ਕਿ 10,000 ਤੋਂ ਵੱਧ ਲੋਕਾਂ ਦੇ ਕੋਰੋਨਾ ਦੀ ਲਾਗ ਦੀ ਜਾਂਚ ਲਈ ਨਿਊਕਲੀਇਕ ਐਸਿਡ ਟੈਸਟ ਕਰਵਾਏ ਜਾਣਗੇ। ਪ੍ਰਸ਼ਾਸਨ ਨੇ ਨਵੇਂ ਕੇਸਾਂ ਦੇ ਮੱਦੇਨਜ਼ਰ ਸਕੂਲ ਵੀ ਬੰਦ ਕਰ ਦਿੱਤੇ ਹਨ।

  ਸ਼ੁੱਕਰਵਾਰ ਨੂੰ ਚੀਨ ਵਿੱਚ 11 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਉਨ੍ਹਾਂ ਵਿੱਚੋਂ 7 ਬਿਨਾਂ ਲੱਛਣ ਵਾਲੇ ਸਨ।

  ਕੋਰੋਨਾਵਾਇਰਸ
 7. ਲੁ-ਹਾਇ ਲਿਆਂਗ

  ਬੀਬੀਸੀ ਪੱਤਰਕਾਰ

  ਕੋਰੋਨਾਵਾਇਰਸ

  ਇਸ ਸਮੇਂ ਜ਼ਿਆਦਾ ਤਰ ਦੇਸਾਂ ਦੇ ਲੋਕ ਕੋਰੋਨਾਵਾਇਰਸ ਕਰਕੇ ਇਕਾਂਤਵਾਸ ਵਿੱਚ ਰਹਿ ਰਹੇ ਹਨ। ਪਰ ਚੀਨ ਵਿੱਚ ਲੋਕਾਂ ਨੇ ਲੌਕਡਾਊਨ ਖੁੱਲ੍ਹਣ ਮਗਰੋਂ ਵਾਪਸ ਕੰਮ 'ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।

  ਹੋਰ ਪੜ੍ਹੋ
  next
 8. ਕੋਰੋਨਾਵਾਇਰਸ: ਸੰਸਾਰ ਦਾ ਤਾਜ਼ਾ ਹਾਲ

  ਪਾਕਿਸਤਾਨ ਵਿਚ ਅਪ੍ਰੈਲ ਦੌਰਾਨ ਹੋ ਸਕਦੇ ਨੇ 50000 ਮਾਮਲੇ, ਅਮਰੀਕਾ ਵਿਚ ਇੱਕੋ ਦਿਨ 1200 ਮੌਤਾਂ

  • ਪਿਛਲੇ ਕੁਝ ਦਿਨਾਂ ਦੌਰਾਨ ਸਪੇਨ ਅਤੇ ਇਟਲੀ ਵਿਚ ਮੌਤਾਂ ਦੀ ਗਿਣਤੀ ਘਟਣ ਨਾਲ ਅਮਰੀਕਾ ਨੂੰ ਵੀ ‘ਆਸ ਦੀ ਕਿਰਨ’ ਦਿਖਾਈ ਦਿੱਤੀ ਹੈ
  • ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 1200 ਮੌਤਾਂ ਹੋਈਆਂ ਹਨ
  • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੂੰ ਕੋਰੋਵਾਇਰਸ ਦੇ ਲੱਛਣਾਂ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ
  • ਇੰਗਲੈਂਡ ਦੀ ਮਹਾਰਾਣੀ ਨੇ ਆਪਣੇ ਕਾਰਜਕਾਲ ਦਾ ਚੌਥਾ ਦੇਸ ਦੇ ਨਾਂ ਸੰਬੋਧਨ ਕੀਤਾ ਤੇ ਆਸ ਪ੍ਰਗਟਾਈ ਕਿ ਛੇਤੀ ਹੀ ਕੋਰੋਨਾ ਉੱਤੇ ਜਿੱਤਾ ਹਾਸਲ ਕਰ ਲਈ ਜਾਵੇਗੀ
  • ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਨਜ਼ਿਓ ਆਬੇ ਦੇਸ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਸਕਦੇ ਹਨ।
  • ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਅਪ੍ਰੈਲ ਵਿਚ ਕੋਰੋਨਾਵਾਇਰਸ ਨਾਲ ਪੌਜ਼ਿਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਨੂੰ ਟੱਪ ਸਕਦੀ ਹੈ, ਦੱਖਣੀ ਏਸ਼ੀਆਂ ਵਿਚ ਪਾਕਿਸਤਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅਤੇ ਐਤਵਾਰ ਨੂੰ ਇੱਕੋ ਦਿਨ 3000 ਕੇਸ ਵਧੇ ਹਨ।
  • ਗਾਜਾ ਪੱਟੀ ਵਿਚ ਲੋਕਾਂ ਕੋਲ ਕੋਰੋਨਾ ਨਾਲ ਲੜਨ ਲਈ ਸਰੋਤ ਨਹੀਂ ਹਨ, ਇੱਥੇ 10 ਪੌਜ਼ਿਟਿਵ ਕੇਸ ਸਾਹਮਣੇ ਆਏ ਹਨ , ਇਸ ਲਈ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ
  • ਬੰਗਲਾ ਦੇਸ ਵਿਚ 70 ਪੌਜਿਟਿਵ ਕੇਸ ਹਨ ਅਤੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ 8 ਅਰਬ ਡਾਲਰ ਦੇ ਪੈਕੇਜ਼ ਦਾ ਐਲਾਨ ਕੀਤਾ ਹੈ।
  ਕੋਰੋਨਾਵਾਇਰਸ
  Image caption: ਸਪੇਨ ਤੇ ਇਟਲੀ ਦੇ ਹਾਲਾਤ ਨੇ ਦਿਖਾਈ ਅਮਰੀਕਾ ਨੂੰ ਆਸ ਦੀ ਕਿਰਨ