ਯੂਕਰੇਨ

 1. ਪੰਡੋਰਾ ਪੇਪਰਜ਼ ਰਿਪੋਰਟਿੰਗ ਟੀਮ

  ਬੀਬੀਸੀ ਪਨੋਰਮਾ

  Vladimir Putin, Ilham Aliyev, King of Jordan

  ਦੁਨੀਆਂ ਦੇ ਆਗੂਆਂ, ਸਿਆਸਤਦਾਨਾਂਅਤੇ ਅਰਬਪਤੀਆਂ ਦੀ ਗੁਪਤ ਦੌਲਤ ਤੇ ਸੌਦੇਬਾਜ਼ੀ ਦਾ ਪਰਦਾਫਾਸ਼ ਹੋਇਆ ਹੈ

  ਹੋਰ ਪੜ੍ਹੋ
  next
 2. ਅਫ਼ਗ਼ਾਨਿਸਤਾਨ ਦੇ ਹਾਲਾਤਾਂ ਉਪਰ ਕੀ ਆਖ ਰਹੀ ਹੈ ਦੁਨੀਆਂ?

  ਕਾਬੁਲ ਵਿੱਚ ਤਾਲਿਬਾਨ ਦੇ ਦਾਖਲ ਹੋਣ ਤੋਂ ਬਾਅਦ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

  ਤਾਲਿਬਾਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚੋਂ ਪ੍ਰੈਜ਼ੀਡੈਂਸ਼ੀਅਲ ਪੈਲੇਸ ਵਿੱਚ ਨਜ਼ਰ ਆ ਰਹੇ ਹਨ।

  ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਆ ਹੈ ਕਿ ਪੱਛਮੀ ਦੇਸ਼ਾਂ ਨੂੰ ਮਿਲ ਕੇ ਅਫ਼ਗਾਨਿਸਤਾਨ ਦੀ ਸਥਿਤੀ ਉੱਪਰ ਕੰਮ ਕਰਨਾ ਚਾਹੀਦਾ ਹੈ।

  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਆਲੋਚਨਾ ਕਰਦੇ ਹੋਏ ਅਸਤੀਫੇ ਦੀ ਮੰਗ ਕੀਤੀ ਹੈ।

  ਯੂਕਰੇਨ ਦੇ ਵਿਦੇਸ਼ ਮੰਤਰੀ ਵੱਲੋਂ ਆਖਿਆ ਗਿਆ ਹੈ ਕਿ ਯੂਕਰੇਨ ਦੀ ਉਡਾਣ ਰਾਹੀਂ ਅਫਗਾਨਿਸਤਾਨ ਤੋਂ ਯੂਕਰੇਨ,ਨੀਦਰਲੈਂਡ, ਕਰੋਏਸ਼ੀਆ, ਬੈਲਾਰੂਸ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

  60 ਤੋਂ ਵੱਧ ਦੇਸ਼ਾਂ ਦੁਆਰਾ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਤਾਲਿਬਾਨ ਨੂੰ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਸੁਰੱਖਿਅਤ ਤੌਰ ਤੇ ਦੇਸ਼ ਛੱਡਣ ਦਿੱਤਾ ਜਾਵੇ।

  ਬਹੁਤ ਸਾਰੇ ਲੋਕਾਂ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਮੌਜੂਦ ਅਨੁਵਾਦਕਾਂ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਇਨ੍ਹਾਂ ਅਨੁਵਾਦਕਾਂ ਨੇ ਅਮਰੀਕਾ ਅਤੇ ਨਾਟੋ ਸੁਰੱਖਿਆ ਬਲਾਂ ਦੀ ਸਹਾਇਤਾ ਕੀਤੀ ਸੀ।

  ਅਮਰੀਕਾ ਵੱਲੋਂ ਆਖਿਆ ਗਿਆ ਹੈ ਕਿ ਸਪੈਸ਼ਲ ਵੀਜ਼ਾ ਲਈ ਯੋਗ ਅਫ਼ਗਾਨ ਲੋਕਾਂ ਨੂੰ ਛੇਤੀ ਹੀ ਦੇਸ਼ ਵਿੱਚ ਕੱਢਿਆ ਜਾਵੇਗਾ। ਅਮਰੀਕਾ ਨੇ ਆਖਿਆ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ 2000 ਤੋਂ ਵੱਧ ਅਜਿਹੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

  ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਆਪਣੇ ਸਾਰੇ ਅੰਬੈਸੀ ਸਟਾਫ਼ ਨੂੰ ਸੁਰੱਖਿਅਤ ਹਾਮਿਦ ਕਰਜ਼ਈ ਏਅਰਪੋਰਟ 'ਤੇ ਇਕੱਠਾ ਕਰ ਲਿਆ ਹੈ।

  ਅਫ਼ਗਾਨਿਸਤਾਨ
 3. ਮਨੋਹਰ ਲਾਲ ਖੱਟਰ

  ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਿ ਖੱਟਰ ਸਰਕਾਰ ਨੂੰ ਭਰੋਸੇ ਦੀ ਵੋਟਿੰਗ ਰਾਹੀਂ ਹਰਾਇਆ ਜਾਵੇ।

  ਹੋਰ ਪੜ੍ਹੋ
  next
 4. ਕੋਰੋਨਾ ਵੈਕਸੀਨ

  ਯੂਕਰੇਨ ਵਿੱਚ ਬਹੁਤ ਸਾਰੇ ਲੋਕ ਅਜੇ ਵੀ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਕੋਵੀਸ਼ੀਲਡ ਵੈਕਸੀਨ ਸਬੰਧੀ ਉਨ੍ਹਾਂ ਨੂੰ ਕਈ ਖਦਸ਼ੇ ਹਨ।

  ਹੋਰ ਪੜ੍ਹੋ
  next
 5. Joe Biden clenching his fist and shouting on stage.

  ਅਮਰੀਕਾ ’ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਦੀ ਰਸਮੀ ਪੁਸ਼ਟੀ ਕਰ ਦਿੱਤੀ ਗਈ ਹੈ। ਹਾਦਸੇ ਵਿੱਚ ਪਤਨੀ ਅਤੇ ਧੀ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਬਾਇਡਨ ਨੇ ਆਪਣੇ ਆਪ ਨੂੰ ਇੰਝ ਸੰਭਾਲਿਆ ਅਤੇ ਉਨ੍ਹਾਂ ਦੀ ਸਿਆਸਤ ਵਿੱਚ ਚੜ੍ਹਤ ਬਾਰੇ ਵੀ ਜਾਣੋ

  ਹੋਰ ਪੜ੍ਹੋ
  next
 6. ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਕੋਰੋਨਾ ਪੌਜ਼ਿਟਿਵ

  ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਕੋਵਿਡ -19 ਪੌਜ਼ਿਟਿਵ ਪਾਈ ਗਈ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  ਪਿਛਲੇ ਹਫ਼ਤੇ ਓਨੇਲਾ ਜ਼ੈਲੇਨਸਕੀ ਕੋਵਿਡ -19 ਦੀ ਲਾਗ ਲੱਗੀ ਸੀ।

  ਹਾਲਾਂਕਿ ਉਨ੍ਹਾਂ ਦੇ ਪਤੀ ਵੋਲੋਡਮੇਅਰ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਕੋਵਿਡ -19 ਨਾਲ ਪੀੜਤ ਨਹੀਂ ਪਾਇਆ ਗਿਆ ਹੈ।

  Ukraine
 7. ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਜੁਰਮਾਨਾ ਲਾਇਆ

  ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ।

  ਜ਼ੈਲੇਨਸਕੀ ਨੇ ਕਿਹਾ ਕਿ ਇਹ ਜੁਰਮਾਨਾ 3 ਜੂਨ ਨੂੰ ਖਲੇਮਨੇਤਸਕੀ ਦੇ ਇੱਕ ਕੈਫੇ ਦਾ ਦੌਰਾ ਕਰਨ ਤੋਂ ਬਾਅਦ ਲਾਇਆ ਗਿਆ ਹੈ।

  ਬਾਅਦ ਵਿੱਚ ਉਨ੍ਹਾਂ ਦੇ ਦਫਤਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਜ਼ੈਲੇਨਸਕੀ ਇੱਕ ਕੈਫੇ ਵਿੱਚ ਕੌਫੀ ਪੀ ਰਹੇ ਹਨ।

  ਹਾਲਾਂਕਿ ਉਦੋਂ ਰੈਸਟੋਰੈਂਟ ਅੰਦਰ ਖਾਣ-ਪੀਣ 'ਤੇ ਵੀ ਪਾਬੰਦੀ ਲਾਗੂ ਸੀ। ਰਾਸ਼ਟਰਪਤੀ ਨੇ ਮਾਸਕ ਵੀ ਨਹੀਂ ਪਾਇਆ ਹੋਇਆ ਸੀ।

  ਰਾਸ਼ਟਰਪਤੀ ਨੇ ਜੁਰਮਾਨੇ ਦਾ ਜ਼ਿਕਰ ਕਰਦਿਆਂ ਕਿਹਾ, “ਉਨ੍ਹਾਂ ਨੇ ਸਹੀ ਕਾਰਵਾਈ ਕੀਤੀ।”

  ਪਰ ਇਹ ਨਹੀਂ ਦੱਸਿਆਂ ਕਿ ਉਨ੍ਹਾਂ ਨੂੰ ਕਿੰਨਾ ਜੁਰਮਾਨਾ ਦੇਣਾ ਪਏਗਾ।

  ਯੂਕਰੇਨ
  Image caption: ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੈਲੇਨਸਕੀ (ਸੱਜਿਓਂ ਦੂਜੇ) ਲੌਕਡਾਊਨ ਦੌਰਾਨ ਕੈਫ਼ੇ ਗਏ ਸਨ
 8. ਕੋਰੋਨਾਵਾਇਰਸ

  ਸਪੇਨ ਅਤੇ ਇਟਲੀ ਨਾਲੋਂ ਹਾਲਾਂਕਿ ਭਾਰਤ ਵਿੱਚ ਮੌਤਾਂ ਦੀ ਗਿਣਤੀ ਕਿਤੇ ਘੱਟ ਹੈ, ਪੂਰੀ ਦੁਨੀਆਂ ਵਿੱਚ 4 ਲੱਖ ਮੌਤਾਂ ਹੋ ਚੁੱਕੀਆਂ ਹਨ

  Catch up
  next
 9. ਯੂਰਪ ਦੇ ਦੇਸਾਂ ਵਿੱਚ ਕਿਵੇਂ ਲੌਕਡਾਊਨ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ

  ਯੂਰਪ ਦੇ ਕਈ ਦੇਸਾਂ ਨੇ ਸੋਮਵਾਰ ਨੂੰ ਲੋਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

  • ਇਟਲੀ ਵਿੱਚ ਲੋਮਬਾਰਡੀ ਨੂੰ ਛੱਡ ਕੇ ਜਿਮ ਅਤੇ ਸਵਿਮੰਗ ਪੂਲ ਖੁੱਲ੍ਹ ਰਹੇ ਹਨ। ਮੌਤਾਂ ਦੇ ਮਾਮਲੇ ਵਿੱਚ ਇਟਲੀ ਦੁਨੀਆਂ ਦਾ ਤੀਜਾ ਦੇਸ ਹੈ।
  • ਸਪੇਨ ਦੇ ਦੋ ਵੱਡੇ ਸ਼ਹਿਰ ਮੈਡਰਿਡ ਅਤੇ ਬਾਰਸੇਲੋਨਾ ਲੌਕਡਾਊਨ ਫੇਜ਼-1 ਤਹਿਤ ਪਾਬੰਦੀਆਂ ਹਟਾ ਰਹੇ ਹਨ।
  • ਸਪੇਨ ਵਿੱਚ ਲੋਕ ਹੁਣ ਛੋਟੇ ਗਰੁਪਜ਼ ਵਿੱਚ ਇਕੱਠੇ ਹੋ ਸਕਦੇ ਹਨ ਪਰ ਬਾਰ ਅਤੇ ਰੈਸਟੋਰੈਂਟ ਤੋਂ ਖਾਣ-ਪੀਣ ਦਾ ਸਮਾਨ ਲੈ ਕੇ ਜਾ ਸਕਦੇ ਹਨ।
  • ਗ੍ਰੀਸ ਵਿੱਚ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਤੋਂ ਕੈਫੇ ਅਤੇ ਰੈਸਟੋਰੈਂਟ ਖੁੱਲ੍ਹ ਰਹੇ ਹਨ।
  • ਚੈਕ ਰਿਪਬਲਿਕ ਜਿੱਥੇ ਸਭ ਤੋਂ ਵੱਧ ਬੀਅਰ ਦੀ ਵਿਕਰੀ ਹੁੰਦੀ ਹੈ, ਲੌਕਡਾਊਨ ਖ਼ਤਮ ਕਰਨ ਦੇ ਆਖਿਰੀ ਗੇੜ ਵਿੱਚ ਪਹੁੰਚ ਗਿਆ ਹੈ। ਰੈਸਟੋਰੈਂਟ, ਕੈਫੇ, ਪਬ ਸਭ ਖੁੱਲ੍ਹ ਰਹੇ ਹਨ।
  • ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੈਗੁਲਰ ਮੈਟਰੋ ਸੇਵਾ ਸ਼ੁਰੂ ਹੋ ਗਈ ਹੈ। ਜੌਹਨ ਹੌਪਕਿੰਗਜ਼ ਮੁਤਾਬਕ ਇੱਥੇ 21,000 ਮਾਮਲੇ ਦਰਜ ਕੀਤੇ ਗਏ ਹਨ ਜਦੋਂਕਿ 623 ਮੌਤਾਂ ਹੋਈਆਂ ਹਨ।
  Lockdow
  Image caption: ਚੈਕ ਰਿਪਬਲਿਕ ਵਿੱਚ ਹੁਣ ਬਾਰ ਅਤੇ ਰੈਸਟੋਰੈਂਟ ਵਿੱਚ ਖਾਣਾ ਖਾਣ ਦੀ ਇਜਾਜ਼ਤ ਹੈ
 10. Video content

  Video caption: ਯੂਕਰੇਨ ਵਿੱਚ ਕਿਰਾਏ ਦੀ ਕੁੱਖ ਤੋਂ ਪੈਦਾ ਹੋਏ ਬੱਚਿਆਂ ਨੂੰ ਮਾਂ-ਬਾਪ ਨਹੀਂ ਲਿਜਾ ਸਕੇ

  ਯੂਕਰੇਨ ਵਿੱਚ ਸੈਰੋਗੇਸੀ ਜਾਂ ਕੁੱਖ ਕਿਰਾਏ ਉੱਪਰ ਦੇਣ ਨੂੰ ਕਾਨੂੰਨੀ ਮਾਨਤਾ ਹਾਸਲ ਹੈ