ਵਿਸ਼ਵ ਬੈਂਕ

 1. Video content

  Video caption: ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

  ਹੋਰ ਦਿੱਕਤਾਂ ਦੇ ਨਾਲ ਹੁਣ ਅਫ਼ਗਾਨਿਸਤਾਨ ਵਿੱਚ ਖਾਣੇ ਦੀ ਕਮੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ

 2. ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੀ ਵਿੱਤੀ ਮਦਦ ਰੋਕੀ

  ਅਫ਼ਗਾਨਿਸਤਾਨ

  ਵਰਲਡ ਬੈਂਕ ਨੇ ਤਾਲਿਬਾਨ ਦੇ ਅਧਿਕਾਰ ਹੇਠ ਆਉਣ ਤੋਂ ਬਾਅਦ ਆਪਣੇ ਇੱਕ ਤਾਜ਼ਾ ਫ਼ੈਸਲੇ ਵਿੱਚ ਦੇਸ਼ ਨੂੰ ਦਿੱਤੀ ਜਾਣ ਵਾਲ਼ੀ ਵਿੱਤੀ ਮਦਦ ਉੱਪਰ ਰੋਕ ਲਗਾ ਦਿੱਤੀ ਹੈ।

  ਬੈਂਕ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਦੇਸ਼ ਦੀ ਖ਼ਾਸਕਰ ਔਰਤਾਂ ਦੀ ਤਰੱਕੀਆਂ ਦੀਆਂ ਸੰਭਾਵਨਾਵਾਂ ਉੱਪਰ ਅਸਰ ਪਵੇਗਾ।

  ਇਸ ਤੋਂ ਇੱਕ ਦਿਨ ਪਹਿਲਾਂ ਹੀ ਕੌਮਾਂਤਰੀ ਮੁਦਰਾ ਕੋਸ਼ ਨੇ ਅਫ਼ਗਾਨਿਸਤਾਨ ਨੂੰ ਮਿਲਣ ਵਾਲੀ ਮਦਦ ਰੋਕ ਦਿੱਤੀ ਸੀ।

  ਬਾਇਡਨ ਪ੍ਰਸ਼ਾਸਨ ਨੇ ਵੀ ਅਮਰੀਕਾ ਕੋਲ ਪਏ ਅਫ਼ਗਾਨ ਰਿਜ਼ਰਵ ਬੈਂਕ ਦੀ ਸੰਪਤੀ ਨੂੰ ਫ਼ਰੀਜ਼ ਕਰ ਦਿੱਤਾ ਹੋਇਆ ਹੈ।

  ਸਾਲ 2002 ਤੋਂ ਲੈਕੇ ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੇ ਪੁਨਰ ਨਿਰਮਾਣ ਲਈ 5.3 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕੀਤੀ ਹੈ।

  ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਸਟਾਫ਼ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਬੈਂਕ ਦੀ ਸਾਰੀ ਟੀਮ ਸੁਰੱਖਿਅਤ ਕੱਢ ਕੇ ਪਾਕਿਸਤਾਨ ਪਹੁੰਚਾ ਦਿੱਤੀ ਗਈ ਹੈ।

  ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਨੇੜਿਉਂ ਨਿਗ੍ਹਾ ਰੱਖ ਰਿਹਾ ਹੈ।

 3. ਐਫਸੀਆਰਏ

  ਮੋਦੀ ਸਰਕਾਰ ਦਾ ਨਵਾਂ ਬਿੱਲ ਦੇਸ਼ ਭਰ 'ਚ ਕਾਰਜਸ਼ੀਲ ਸਾਰੀਆਂ ਹੀ ਐਨਜੀਓ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਸਾਲ 2016 ਵਿੱਚ ਤਾਂ 20 ਹਜ਼ਾਰ ਸੰਗਠਨਾਂ ਦੇ ਲਾਇਸੈਂਸ ਰੱਦ ਹੋਏ

  ਹੋਰ ਪੜ੍ਹੋ
  next
 4. ਭਾਰਤ ਦੇ ਗ੍ਰਿਹ ਮੰਤਰੀ ਰਾਜ ਨਾਥ ਸਿੰਘ

  ਮਾਸਕੋ ਵਿੱਚ ਭਾਰਤ ਤੇ ਚੀਨ ਦੇ ਰੱਖਿਆ ਮੰਤਰੀਆਂ ਦੀ ਬੈਠਕ ਅਤੇ ਵਿਸ਼ਵ ਬੈਂਕ ਦੇ ਸਾਬਕਾ ਮੁਖੀ ਨੂੰ ਕੀ ਡਰ ਹੈ।

  ਹੋਰ ਪੜ੍ਹੋ
  next
 5. Video content

  Video caption: ਕਿਵੇਂ ਮਹਿਜ਼ 20 ਮਿਟਾਂ ‘ਚ ਲੱਗੇਗਾ ਲਾਗ ਦਾ ਪਤਾ, ਪੰਜਾਬ ਕਿਹੜੇ ਵਿਧਾਇਕ ਆਏ ਕੋਰੋਨਾ ਪੌਜ਼ੀਟਿਵ?

  ਇਸ ਤਕਨੀਕ ਰਾਹੀਂ ਸਲਾਈਵਾ ਨੂੰ ਇਕ ਸੋਲੂਏਸ਼ਨ ਨਾਲ ਮਿਲਾ ਕੇ ਗਰਮ ਕੀਤਾ ਜਾਂਦਾ ਹੈ, ਜਿਸ ਰਾਹੀਂ ਵਾਇਰਸ ਦਾ ਜੈਨੇਟਿਕ ਮਟੀਰਿਅਲ ਨਿਕਲਦਾ ਹੈ। ਇਸ ਤਕਨੀਕ ਨੂੰ ਆਰਟੀ-ਲੈਂਪ ਵੀ ਕਹਿੰਦੇ ਹਨ।

 6. ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ...

  ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲੇ 1.42 ਕਰੋੜ ਤੋਂ ਪਾਰ ਹੋ ਗਏ ਹਨ ਅਤੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 6 ਲੱਖ ਤੋਂ ਵੱਧ ਹੋ ਗਈ ਹੈ

  ਆਈਸੀਐੱਮਆਰ ਮੁਤਾਬਕ ਸ਼ਨਿੱਚਰਵਾਰ ਨੂੰ ਟੈਸਟਿੰਗ ਦਾ ਅੰਕੜਾ 3,58,127 ਰਿਹਾ। ਉੱਥੇ ਹੀ ਸ਼ੁੱਕਰਵਾਰ ਨੂੰ 3,61,024 ਲੋਕਾਂ ਦਾ ਟੈਸਟ ਕੀਤੇ ਗਏ ਸਨ। ਭਾਰਤ ਵਿੱਚ 18 ਜੁਲਾਈ ਤੱਕ ਕੁੱਲ 1,37,91,869 ਟੈਸਟ ਕੀਤੇ ਜਾ ਚੁੱਕੇ ਹਨ।

  ਭਾਰਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 38,902 ਅਤੇ 543 ਮੌਤਾਂ ਦਰਜ ਕੀਤੀਆਂ ਗਈਆਂ ਹਨ

  ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 37,11,464 ਮਾਮਲੇ ਦਰਜ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1 ਲੱਖ 40 ਹਜ਼ਾਰ 119 ਹੋ ਗਿਆ।

  ਪੰਜਾਬ ਵਿੱਚ ਕੋਰੋਨਾਵਾਇਰਸ ਦੇ 9442 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 239 ਹੋ ਗਈ ਹੈ। 6300 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ

  ਵਿਸ਼ਵ ਬੈਂਕ ਦੇ ਮੁਖੀ ਡੈਵਿਡ ਮਾਲਪਾਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ ਦੀ ਸਮੱਸਿਆ ਵਧਦੀ ਜਾ ਰਹੀ ਹੈ।

  ਕੋਰੋਨਾਵਾਇਰਸ
 7. 'ਕੋਰੋਨਾ ਕਾਰਨ 6 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜਾਣਗੇ'

  ਦਰਸ਼ਨੀ ਡੇਵਿਡ, ਗਲੋਬਲ ਕਾਰੋਬਾਰੀ ਪੱਤਰਕਾਰ

  ਵਿਸ਼ਵ ਬੈਂਕ ਦੇ ਚੇਅਰਮੇਨ ਡੇਵਿਡ ਮਾਲਪਾਸ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਵਿਸ਼ਵਵਿਆਪੀ ਆਰਥਿਕਤਾ ਨੂੰ ਇਕ ਵੱਡੇ ਵਿਨਾਸ਼ਕਾਰੀ ਸਦਮੇ ਵਿਚ ਲੈ ਕੇ ਜਾਵੇਗੀ।

  ਮਾਲਪਾਸ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਮਹਾਂਮਾਰੀ ਦੇ ਕਾਰਨ ਅਰਥਚਾਰੇ ਨੂੰ ਹੋਣ ਵਾਲਾ ਇਹ ਨੁਕਸਾਨ ਇਕ ਦਹਾਕੇ ਤਕ ਚੱਲੇ ਰਹਿਣ ਦੀ ਉਮੀਦ ਹੈ।

  ਮਾਲਪਾਸ ਨੇ ਚੇਤਾਵਨੀ ਦਿੱਤੀ ਕਿ ਕੋਰੋਨਾਵਾਇਰਸ ਦੇ ਪ੍ਰਭਾਵਾਂ ਦੇ ਕਾਰਨ, ਲਗਭਗ 6 ਕਰੋੜ ਲੋਕ ਬਹੁਤ ਜ਼ਿਆਦਾ ਗਰੀਬੀ ਵੱਲ ਜਾਣਗੇ।

  ਵਰਲਡ ਬੈਂਕ ਦੇ ਅਨੁਸਾਰ, ਗਰੀਬ ਹੋਣ ਦਾ ਅਰਥ ਹੈ ਇੱਕ ਜੀਵਣ ਲਈ ਇੱਕ ਦਿਨ ਵਿੱਚ 145 ਰੁਪਏ (1.90 ਡਾਲਰ) ਤੋਂ ਵੀ ਘੱਟ ਮਿਲ ਪਾਉਣੇ।

  ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ‘ਦਿ ਵਰਲਡ ਦਿਸ ਵੀਕੈਂਡ’ ਵਿੱਚ ਮਾਲਪਾਸ ਨੇ ਕਿਹਾ ਕਿ ਮਹਾਂਮਾਰੀ ਅਤੇ ਲੌਕਡਾਊਨ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਹੈ।

  corona
  Image caption: ਵਿਸ਼ਵ ਬੈਂਕ ਦੇ ਚੇਅਰਮੇਨ ਡੇਵਿਡ ਮਾਲਪਾਸ
 8. 6 ਕਰੋੜ ਲੋਕ ਹੋ ਸਕਦੇ ਹਨ 'ਬੇਹੱਦ ਗਰੀਬ'- ਵਿਸ਼ਵ ਬੈਂਕ

  ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਲੋਕ ਕੋਰੋਨਾਵਾਇਰਸ ਕਾਰਨ 'ਬੇਹੱਦ ਗਰੀਬ' ਹੋ ਸਕਦੇ ਹਨ।

  ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮੈਲਪਾਸ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਇਸ ਸਾਲ 5 ਫੀਸਦ ਅਰਥਚਾਰਾ ਸੁੰਗੜ ਸਕਦਾ ਹੈ।

  ਉਨ੍ਹਾਂ ਨੇ ਕਿਹਾ, "ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਸਿਹਤ ਸਿਸਟਮ ਵਿਗੜ ਗਿਆ ਹੈ।"

  "ਸਾਡਾ ਅਨੁਮਾਨ ਹੈ ਕਿ ਤਕਰੀਬਨ 6 ਕਰੋੜ ਲੋਕ ਬੇਹੱਦ ਗਰੀਬੀ ਵੱਲ ਧੱਕੇ ਜਾਣਗੇ। ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਵਿੱਚ ਗਰੀਬੀ ਨੂੰ ਦੂਰ ਕਰਨ ਲਈ ਜੋ ਵਿਕਾਸ ਹੋਇਆ ਹੈ ਉਹ ਬੇਕਾਰ ਹੋ ਜਾਵੇਗਾ।"

  Coronavirus
  Image caption: ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਲੋਕ ਕੋਰੋਨਾਵਾਇਰਸ ਕਾਰਨ 'ਬੇਹੱਦ ਗਰੀਬ' ਹੋ ਸਕਦੇ ਹਨ
 9. ਭਾਰਤ ਨੂੰ ਵਿਸ਼ਵ ਬੈਂਕ ਦਾ ਮਿਲਿਆ ਸਹਾਰਾ

  ਵਿਸ਼ਵ ਬੈਂਕ ਨੇ ਭਾਰਤ ਨੂੰ ਇੱਕ ਕਰੋੜ ਅਮਰੀਕੀ ਡਾਲਰ ਦਾ ਵਿਸ਼ੇਸ਼ ਸਮਾਜਿਕ ਸੁਰੱਖਿਆ ਪੈਕੇਜ ਦੇਣ ਦਾ ਐਲਾਨ ਕੀਤਾ ਹੈ

  View more on twitter
 10. Video content

  Video caption: ਕੋਰੋਨਾਵਾਇਰਸ ਲਈ ਜਾਰੀ ਕੀਤਾ ਫੰਡ ਆ ਕਿੱਥੋਂ ਰਿਹਾ

  ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੁਨੀਆਂ ਦੇ ਅਮੀਰ ਮੁਲਕ ਵੱਡੀ ਗਿਣਤੀ ਵਿੱਚ ਫੰਡ ਜਾਰੀ ਕਰ ਕਰ ਰਹੇ ਹਨ। ਪਰ ਇਹ ਸਾਰਾ ਪੈਸਾ ਆ ਕਿੱਥੋਂ ਰਿਹਾ ਹੈ।