ਭਾਰਤ

 1. ਸ਼੍ਰੋਮਣੀ ਕਮੇਟੀ ਨੂੰ ਮਿਲੇਗਾ ਪੀਡੀਐੱਸ ਰੇਟਾਂ ਉੱਤੇ ਰਾਸ਼ਣ

  ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਲੌਕਡਾਊਨ ਦੌਰਾਨ ਲੋੜਵੰਦਾਂ ਲਈ ਲੰਗਰ ਚਲਾਉਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਪੀਡੀਐੱਸ (ਜਨਤਕ ਵੰਡ ਪ੍ਰਣਾਲੀ) ਰੇਟਾਂ ਤਹਿਤ ਰਾਸ਼ਣ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।

  ਇੱਕ ਵੀਡੀਓ ਸੰਦੇਸ਼ ਰਾਹੀ ਲੌਂਗੋਵਾਲ ਨੇ ਇਸ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪਹਿਲਕਦਮੀ ਉੱਤੇ ਹੋਇਆ ਫ਼ੈਸਲਾ ਦੱਸਿਆ।

  ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਫੈਸਲੇ ਲਈ ਧੰਨਵਾਦ ਕਰਦਾ ਹਾਂ।

  ਕੋਰੋਨਾਵਾਇਰਸ , ਸ਼੍ਰੋਮਣੀ ਕਮੇਟੀ
  Image caption: ਲੰਗਰ ਲਈ ਮਿਲੇਗਾ ਸਰਕਾਰੀ ਰੇਟ ਉੱਤੇ ਰਾਸ਼ਣ
 2. ਕੋਰੋਨਵਾਇਰਸ: ਭਾਰਤ ‘ਚ ਬੰਦੇ ਤੀਵੀਆਂ ਨਾਲੋਂ 3 ਗੁਣਾ ਵੱਧ ਲਾਗ ਦੇ ਸ਼ਿਕਾਰ

  • ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ (ਕੋਵਿਡ-19 )ਦੀ ਲਾਗ ਦੇ 693 ਨਵੇਂ ਕੇਸ ਭਾਰਤ ਸਾਹਮਣੇ ਆਏ ਹਨ।
  • ਹੁਣ ਭਾਰਤ ਵਿੱਚ ਹੁਣ ਕੋਰੋਨਾ ਦੀ ਲਾਗ ਵਾਲੇ ਲੋਕਾਂ ਦੀ ਗਿਣਤੀ 4,067 ਤੱਕ ਪਹੁੰਚ ਗਈ ਹੈ।
  • ਇਨ੍ਹਾਂ ਕੁੱਲ ਮਰੀਜ਼ਾ ਵਿਚੋਂ 1,445 ਕੇਸ ਦਿੱਲੀ ਦੀ ਨਿਜ਼ਾਮੂਦੀਨ ਵਿਚਲੀ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨਾਲ ਸਬੰਧਤ ਹਨ।
  • ਸਿਹਤ ਮੰਤਰਾਲੇ ਦੇ ਅਨੁਸਾਰ, ਮਰੀਜ਼ਾਂ ਵਿਚ 76 ਪ੍ਰਤੀਸ਼ਤ ਮਰਦ ਅਤੇ 24 ਫ਼ੀਸਦ ਔਰਤਾਂ ਹਨ।
  • ਇਸ ਦੇ ਨਾਲ ਹੀ ਮਰਨ ਵਾਲਿਆਂ ਵਿਚ 73 ਫੀਸਦ ਮਰਦ ਅਤੇ 27 ਫ਼ੀਸਦ ਔਰਤਾਂ ਹਨ
  • ਭਾਰਤ ਵਿਚ ਹੁਣ ਤੱਕ ਕੁੱਲ 109 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 63 ਫ਼ੀਸਦ 60 ਸਾਲ ਤੋਂ ਵੱਧ ਉਮਰ ਦੇ ਦੱਸੇ ਜਾ ਰਹੇ ਹਨ।
  ਕੋਰੋਨਾਇਰਸ ਭਾਰਤ
  Image caption: 24 ਘੰਟਿਆਂ ਵਿਚ 693 ਨਵੇਂ ਮਾਮਲੇ
 3. ਕੋਰੋਨਾ ਨਾਲ ਲੜਨ ਲਈ ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ

  ਕੋਵਿਡ -19 ਖ਼ਿਲਾਫ਼ ਭਾਰਤ ਵਲੋਂ ਛੇੜੀ ਜੰਗ ਲਈ ਅਮਰੀਕਾ ਸਰਕਾਰ ਨੇ 29 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

  ਭਾਰਤ ਵਿਚ ਅਮਰੀਕੀ ਰਾਜਦੂਤ ਕੇਂਥ ਜਸਟਰ ਨੇ ਕਿਹਾ ਕਿ ਯੂਐੱਸਏਡ ਤੇ ਦੂਜੀਆਂ ਏਜੰਸੀਆਂ ਮਹਾਮਾਰੀ ਨੂੰ ਰੋਕਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨਗੀਆਂ।

  ਇੱਕ ਬਿਆਨ ਵਿਚ ਜਸਟਰ ਨੇ ਕਿਹਾ ਕਿ ਕੋਵਿਡ-19 ਇੱਕ ਗੋਲਬਲ ਮਹਾਮਾਰੀ ਹੈ, ਇਸ ਦਾ ਟਾਕਰਾ ਸਰਕਾਰਾਂ ਤੇ ਕੌਮਾਂਤਰੀ ਸੰਸਥਾਵਾਂ ਨੂੰ ਮਿਲਕੇ ਕਰਨਾ ਪਵੇਗਾ।

  ਇਸ ਪੈਸੇ ਦੀ ਵਰਤੋਂ ਸਿਹਤ ਸੇਵਾਵਾਂ ਵਿਚ ਸੁਧਾਰ ਲਈ ਯੂਐੱਸਏਡ ਤੇ ਡਬਲਿਯੂਐੱਚਓ ਦੇ ਕਾਰਜਾਂ ਲਈ ਕੀਤੀ ਜਾਵੇਗੀ

  ਕੋਰੋਨਵਾਇਰਸ
  Image caption: ਨਰਿੰਦਰ ਮੋਦੀ ਦੀ ਡੌਨਲਡ ਟਰੰਪ ਨਾਲ ਫ਼ੋਨ ਉੱਤੇ ਗੱਲਬਾਤ ਬਾਅਦ ਅਹਿਮ ਐਲਾਨ
 4. ਅਦਾਕਾਰਾ ਕਨਿਕਾ ਕਪੂਰ ਨੂੰ ਮਿਲੀ ਛੁੱਟੀ

  ਗਾਇਕਾ ਤੇ ਅਦਾਕਾਰਾ ਕਨਿਕਾ ਕਪੂਰ ਦੋ ਹਫ਼ਤੇ ਦੇ ਇਲਾਜ ਤੋਂ ਬਾਅਦ ਕੋਰੋਨਵਾਇਰਸ ਦੀ ਲਾਗ ਤੋਂ ਠੀਕ ਹੋ ਗਈ ਹੈ।

  ਲਖਨਊ ਦੇ ਐਸਜੀਪੀਜੀਆਈ ਹਸਪਤਾਲ ਵਿਚ ਦੋ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਕਨਿਕਾ ਦੀ ਰਿਪੋਰਟ ਨੈਗੇਟਿਵ ਆਈ।

  20 ਮਾਰਚ ਨੂੰ ਲਖਨਊ ਦੇ ਕਿੰਗ ਜਾਰਜ ਹਸਪਤਾਲ ਵਿਚ ਉਸਦੇ ਕੋਰੋਨਾ ਪੌਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਸੀ

  ਦੋ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਸਦੀਆਂ ਸੋਮਵਾਰ ਨੂੰ ਦੂਜੀ ਰਿਪੋਰਟ ਨੈਗੇਟਿਵ ਆਈ ਤੇ ਹਸਪਤਾਲ ਤੋਂ ਛੁੱਟੀ ਮਿਲ ਗਈ।

  ਭਾਵੇਂ ਕਿ ਹਸਤਪਤਾਲ ਨੇ ਕਨਿਕ ਨੂੰ ਆਪਣੇ ਘਰ ਵਿਚ ਏਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਹੈ।

  ਕੋਰੋਨਾਵਾਇਰਸ
  Image caption: ਕਨਿਕਾ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ
 5. ਪੰਜਾਬ 'ਚ ਫ਼ਸੇ ਯੂਕੇ ਨਾਗਰਿਕ: ਤਨ ਢੇਸੀ ਦੇ ਯੂਕੇ ਸਰਕਾਰ ਨੂੰ 3 ਸਵਾਲ

  ਤਨਮਨ ਢੇਸੀ ਤੇ ਵਰਿੰਦਰ ਸ਼ਰਮਾ ਸਣੇ ਕਈ ਸੰਸਦ ਮੈਂਬਰਾਂ ਦੇ ਯੂਕੇ ਸਰਕਾਰ ਨੂੰ ਘੇਰਿਆ

  • ਜਦੋਂ ਫਰਾਂਸ, ਸਪੇਨ ਅਤੇ ਅਮਰੀਕਾ ਵਰਗੇ ਮੁਲਕਾਂ ਨੇ ਤੇਜ਼ੀ ਨਾਲ ਦੂਜੇ ਮੁਲਕਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਂਦਾ ਤਾਂ ਯੂਕੇ ਸਰਕਾਰ ਨੇ ਇਹ ਕਦਮ ਕਿਉਂ ਨਹੀਂ ਲਿਆ।
  • ਜੇ ਹੁਣ 7 ਉਡਾਨਾਂ ਭਾਰਤ ਤੋਂ ਆ ਰਹੀਆਂ ਹਨ ਤਾਂ ਉਨ੍ਹਾਂ ਵਿਚੋਂ ਇੱਕ ਵੀ ਪੰਜਾਬ ਜਾਂ ਅੰਮ੍ਰਿਤਸਰ ਤੋਂ ਕਿਉਂ ਨਹੀਂ ਹੈ, ਘੱਟੋ ਘੱਟ ਇੱਕ ਤਾਂ ਪੰਜਾਬ ਤੋਂ ਹੋਣੀ ਚਾਹੀਦੀ ਸੀ। ਅਸੀਂ ਕਈ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਪਹਿਲਾਂ ਹੀ ਕਿਹਾ ਸੀ ਕਿ ਵੱਡੀ ਗਿਣਤੀ ਮੁਸਾਫ਼ਰ ਪੰਜਾਬੀ ਹਨ। ਕਈ ਸਾਰੇ ਬਜੁਰਗ ਹਨ ਤੇ ਉਨ੍ਹਾਂ ਦੀਆਂ ਦਵਾਈਆਂ ਬਗੈਰਾਂ ਮੁੱਕ ਰਹੀਆਂ ਹਨ, ਪਰ ਇੱਕ ਵੀ ਉਡਾਨ ਪੰਜਾਬ ਤੋਂ ਕਿਉਂ ਨਹੀਂ ਰੱਖੀ ਗਈ।
  • ਜਦੋਂ ਦੂਜੇ ਮੁਲਕ ਚਾਰਟਡ ਫਲਾਇਟਾਂ ਦੀ ਵਰਤੋਂ ਕਰ ਰਹੇ ਹਨ ਤਾਂ ਯੂਕੇ ਆਪਣੇ ਨਾਗਰਿਕਾਂ ਦੀ ਛਿੱਲ ਨਿੱਜੀ ਕੰਪਨੀਆਂ ਹੱਥੋਂ ਕਿਉਂ ਲੁਹਾ ਰਿਹਾ ਹੈ। 6000-7000 ਪੌਂਡ ਦੀਆਂ ਟਿਕਟਾਂ ਖਰੀਦਣੀਆਂ ਪੈ ਰਹੀਆਂ ਹਨ।ਅਜਿਹਾ ਨਹੀਂ ਹੋਣਾ ਚਾਹੀਦਾ।
  ਕੋਰੋਨਾਵਾਇਰਸ
  Image caption: ਯੂਕੇ ਸੰਸਦ ਮੈਂਬਰ ਤਨ ਢੇਸੀ ਨੇ ਪੁੱਛਿਆ ਪੰਜਾਬ ਤੋਂ ਫਲਾਇਟ ਕਿਉਂ ਨਹੀਂ
 6. ਰਾਜਨ ਦੀ ਮੋਦੀ ਸਰਕਾਰ ਨੂੰ ਸਲਾਹ

  ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਰਾਹੀ ਹੋਵੇਗਾ ਤਾਂ ਦੇਰ ਹੋ ਜਾਵੇਗੀ

  ਆਰਬੀਆਈ ਦੇ ਸਾਬਕਾ ਗਵਰਨਰ ਤੇ ਜਾਣੇ-ਪਛਾਣੇ ਆਰਥਿਕ ਮਾਹਰ ਰਘੂਰਾਮ ਰਾਜਨ ਨੇ ਭਾਰਤ ਸਰਕਾਰ ਨੂੰ ਗਰੀਬਾਂ ਉੱਤੇ ਵੱਧ ਖਰਚਾ ਕਰਨ ਅਤੇ ਘੱਟ ਅਹਿਮੀਅਤ ਵਾਲੇ ਖ਼ਰਚਿਆਂ ਵਿਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ।

  Linked In ਉਤੇ ਲਿਖੇ ਆਪਣੇ ਬਲੌਗ ਵਿਚ ਰਘੂਰਾਮ ਰਾਜਨ ਨੇ ਮੌਜੂਦਾ ਹਾਲਾਤ ਨੂੰ ਭਾਰਤੀ ਦੀ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ।

  ਉਨ੍ਹਾਂ ਲਿਖਿਆ ਹੈ ਕਿ ਜੇਕਰ ਸਰਕਾਰ ਸਭ ਕੁਝ ਪ੍ਰਧਾਨ ਮੰਤਰੀ ਦਫ਼ਤਰ ਦੇ ਰਾਹੀਂ ਹੀ ਕਰਨਾ ਚਾਹ ਰਹੀ ਹੈ ਤਾਂ ਇਸ ਵਿਚ ਬਹੁਤ ਦੇਰ ਹੋ ਜਾਵੇਗੀ।

  ਉਨ੍ਹਾਂ ਲਿਖਿਆ ਹੈ ਕਿ ਜਿਵੇਂ ਅਮਰੀਕਾ ਵਰਗੇ ਦੇਸ਼ ਨੇ ਆਪਣੀ ਜੀਡੀਪੀ ਦੀ 10 ਫ਼ੀਸਦ ਤੋਂ ਵੱਧ ਰਕਮ ਬਿਨਾਂ ਪ੍ਰਵਾਹ ਕੀਤੇ ਖ਼ਰਚ ਕੀਤੀ, ਭਾਰਤ ਨੂੰ ਵੀ ਉਵੇਂ ਹੀ ਆਰਥਿਕ ਵਿਕਾਸ ਦੀ ਫਿਕਰ ਛੱਡ ਕੇ ਗਰੀਬਾਂ ਲਈ ਖ਼ਰਚ ਕਰਨਾ ਚਾਹੀਦਾ ਹੈ, ਕਿਉਂਕਿ ਭਾਰਤ ਤਾਂ ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਹੈ ਇਸ ਸਮੇਂ ਭਾਰਤ ਦੀ ਪ੍ਰਮੁੱਖਤਾ ਉਨ੍ਹਾਂ ਗਰੀਬਾਂ ਅਤੇ ਤਨਖ਼ਾਹਦਾਰ ਲੋਅਰ ਮਿਡਲ ਕਲਾਸ ਉੱਤੇ ਧਿਆਨ ਕੇਂਦਰਿਤ ਕਰਨ ਦੀ ਹੋਣੀ ਚਾਹੀਦੀ ਹੈ ਜਿੰਨ੍ਹਾਂ ਨੂੰ ਲੌਕਡਾਊਨ ਕਾਰਨ ਕੰਮ ਉੱਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।

  ਕੋਰੋਨਾਵਾਇਰਸ
  Image caption: ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਕਟ -ਰਾਜਨ
 7. ਕੋਰੋਨਾਵਾਇਰਸ

  ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਵੀ ਐਲਾਨ ਦਿੱਤਾ ਹੈ। ਅਜਿਹੇ ਵਿੱਚ ਜਾਣੋ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।

  ਹੋਰ ਪੜ੍ਹੋ
  next
 8. ਕੋਰੋਨਾਵਾਇਰਸ

  ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਭਾਰਤ ਵਿੱਚ ਵੀ ਵਧਦੀ ਜਾ ਰਹੀ ਹੈ। ਜਾਣੋ ਇਸ ਬਿਮਾਰੀ ਨਾਲ ਜੁੜੇ ਹਰ ਸਵਾਲ ਦਾ ਜਵਾਬ।

  ਹੋਰ ਪੜ੍ਹੋ
  next
 9. ਕੋਰੋਨਾਵਾਇਰਸ, ਦਿਲਸ਼ਾਦ

  ਯੂਕੇ ਦੇ ਪੀਐੱਮ ਹਸਪਤਾਲ 'ਚ ਭਰਤੀ ਤੇ ਫੀਸਾਂ ਮੰਗਣ ਵਾਲੇ ਸਕੂਲਾਂ ਨੂੰ ਪੰਜਾਬ ਸਰਕਾਰ ਦਾ ਨੋਟਿਸ ਅਤੇ ਸਣੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਸਪੇਨ ਦੇ ਸਿਹਤ ਕਰਮੀ

  ਕੋਰੋਨਾਵਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ, ਨਿਊ ਯਾਰਕ 'ਚ ਨਵੇਂ ਕੇਸਾਂ 'ਚ ਕਮੀ ਆਈ ਪਰ ਖ਼ਤਰਾ ਬਰਕਰਾਰ

  ਹੋਰ ਪੜ੍ਹੋ
  next